ਪੰਜਾਬ ਸਰਕਾਰ ਇਸ ਵੇਲੇ ਵਿਵਾਦਾਂ ਵਿਚ ਘਿਰਦੀ ਹੋਈ ਨਜ਼ਰੀ ਆ ਰਹੀ ਹੈ। ਕਿਉਂਕਿ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ, ਜੋ ਕਿ ਕਰਵਾਇਆ ਜਾ ਰਿਹਾ ਹੈ, ਉਸ ਨੂੰ ਲੈ ਕੇ ਪੇਪਰ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਹਨ, ਤਾਂ ਜੋ ਬੱਚਿਆਂ ਦਾ ਪੇਪਰ ਕਰਵਾਇਆ ਜਾ ਸਕੇ।
ਪਰ ਅਧਿਆਪਕਾਂ ਨੂੰ ਵਿਭਾਗ ਦੁਆਰਾ ਸੌਂਪੀ ਗਈ ਪੀਡੀਐਫ ਦੇ ਵਿੱਚ ਪੰਜਾਬ ਵਿਚਲੀ ਕਾਂਗਰਸ ਸਰਕਾਰ ਕਾਂਗਰਸ ਦੀ ਮਸ਼ਹੂਰੀ ਛਪੀ ਹੋਈ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਹੁਣ ਵਿਦਿਆਰਥੀਆਂ ਦੇ ਪ੍ਰਸ਼ਨ ਪੱਤਰਾਂ ਵਿੱਚ ਵੀ ਆਪਣਾ ਪ੍ਰਚਾਰ ਕਰਕੇ ਅਗਾਮੀ ਸਮੇਂ ਲਈ ਵੋਟਾਂ ਪੱਕੀਆਂ ਕਰੇਗੀ।
5ਵੀਂ ਜਮਾਤ ਦੇ ਪੰਜਾਬੀ ਦੇ ਪੇਪਰ ਵਿੱਚ ਕਾਂਗਰਸ ਦੇ ਪ੍ਰਚਾਰ ਦੀ ਛਪੀ ਮਸ਼ਹੂਰੀ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੁਆਰਾ ਕੀਤੇ ਗਏ ਇਸ ਪ੍ਰਚਾਰ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਦੀ ਇਕ ਕੋਝੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਇਹ ਮਸ਼ਹੂਰੀ ਪ੍ਰਸ਼ਨ ਪੱਤਰਾਂ ਵਿਚੋਂ ਹਟਾ ਦੇਣੀ ਚਾਹੀਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ