ਸ਼ਾਹਪੁਰ ਕੰਢੀ 12 ਸਤੰਬਰ( ਸੁਖਵਿੰਦਰ ਜੰਡੀਰ )- ਇਸ ਸਮੇਂ ਸਮਾਜ ਚ ਹਰ ਇਕ ਵਰਗ ਦੇ ਲੋਕਾਂ ਵੱਲੋਂ ਆਪਣੀ ਬਰਾਦਰੀ ਨੂੰ ਅੱਗੇ ਲਿਜਾਉਣ ਲਈ ਕੰਮ ਕੀਤੇ ਜਾ ਰਹੇ ਹਨ ਤੇ ਆਪਣੀ ਬਰਾਦਰੀ ਦੇ ਲੋਕਾਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ ਉਸ ਦੇ ਚੱਲਦਿਆਂ ਅੱਜ ਪਠਾਨਕੋਟ ਵਿੱਚ ਕਸ਼ਯਪ ਰਾਜਪੂਤ ਸਮਾਜ ਵੱਲੋਂ ਇਕ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਅਤੇ ਤਹਿਸੀਲਾਂ ਤੋਂ ਕਸ਼ਯਪ ਰਾਜਪੂਤ ਸਮਾਜ ਦੇ ਲੋਕ ਪਹੁੰਚੇ ਪ੍ਰੋਗਰਾਮ ਵਿਚ ਕਸ਼ਯਪ ਰਾਜਪੂਤ ਸਮਾਜ ਵੱਲੋਂ ਪਠਾਨਕੋਟ ਦੇ ਦੀਪ ਮਹਿਰਾ ਨੂੰ ਕਸ਼ਯਪ ਰਾਜਪੂਤ ਸਮਾਜ ਦਾ ਪੰਜਾਬ ਆਗੂ ਨਿਯੁਕਤ ਕੀਤਾ ਗਿਆ ਇਸ ਮੌਕੇ ਉੱਥੇ ਪਹੁੰਚੇ ਕਸ਼ਯਪ ਰਾਜਪੂਤ ਸਮਾਜ ਦੇ ਸਾਰੇ ਪਦ ਅਧਿਕਾਰੀਆਂ ਤੇ ਮੈਂਬਰਾਂ ਵੱਲੋਂ ਨਵ ਨਿਯੁਕਤ ਪੰਜਾਬ ਆਗੂ ਦੀਪ ਮਹਿਰਾ ਨੂੰ ਫੁੱਲਾਂ ਦੇ ਹਾਰ ਪਵਾ ਕੇ ਵਧਾਈ ਦਿੱਤੀ ਗਈ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਸਮਾਜ ਵਿੱਚ ਹਰ ਇੱਕ ਬਰਾਦਰੀ ਦੇ ਲੋਕਾਂ ਵੱਲੋਂ ਆਪਣੀ ਬਰਾਦਰੀ ਦੇ ਸੰਗਠਨ ਬਣਾਏ ਗਏ ਹਨ ਉਨ੍ਹਾਂ ਕਿਹਾ ਕਿ ਕਸ਼ਯਪ ਰਾਜਪੂਤ ਮਹਿਰਾ ਬਰਾਦਰੀ ਵੱਲੋਂ ਵੀ ਆਪਣੀ ਬਿਰਾਦਰੀ ਨੂੰ ਇਕਜੁੱਟ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਨਵੇਂ ਬਣੇ ਪੰਜਾਬ ਆਗੂ ਦੀਪ ਮਹਿਰਾ ਨੇ ਸਾਰੇ ਕਸ਼ਯਪ ਰਾਜਪੂਤ ਸਮਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਮਾਜ ਵਿੱਚ ਕਸ਼ਯਪ ਰਾਜਪੂਤ ਬਿਰਾਦਰੀ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਅੱਜ ਕਸ਼ਯਪ ਰਾਜਪੂਤ ਸਮਾਜ ਵਿੱਚ ਉਨ੍ਹਾਂ ਨੂੰ ਜੋ ਸਨਮਾਨ ਮਿਲਿਆ ਹੈ ਉਸ ਲਈ ਉਹ ਪੂਰੀ ਕਸ਼ਯਪ ਰਾਜਪੂਤ ਬਰਾਦਰੀ ਦਾ ਧੰਨਵਾਦ ਕਰਦੇ ਹਨ ਤੇ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਆਪਣੀ ਬਰਾਦਰੀ ਨੂੰ ਅੱਗੇ ਲਿਆਉਣ ਲਈ ਹਮੇਸ਼ਾ ਯਤਨ ਕਰਦੇ ਰਹਿਣਗੇ ਤੇ ਸਮਾਜ ਵਿੱਚ ਲੋਕ ਭਲਾਈ ਦੇ ਕੰਮਾਂ ਦੇ ਨਾਲ ਨਾਲ ਹਮੇਸ਼ਾਂ ਲੋੜਵੰਦਾਂ ਅਤੇ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਰਹਿਣਗੇ ਇਸ ਮੌਕੇ ਪ੍ਰੋਗਰਾਮ ਵਿਚ ਵੱਖ ਵੱਖ ਜ਼ਿਲ੍ਹਿਆਂ ਤਹਿਸੀਲਾਂ ਤੇ ਕਸ਼ਯਪ ਰਾਜਪੂਤ ਸਮਾਜ ਦੇ ਲੋਕਾਂ ਦੇ ਨਾਲ ਪਠਾਨਕੋਟ ਦ ਕਸ਼ਯਪ ਰਾਜਪੂਤ ਬਰਾਦਰੀ ਦੇ ਲੋਕ ਵੀ ਮੌਜੂਦ ਰਹੇ
Author: Gurbhej Singh Anandpuri
ਮੁੱਖ ਸੰਪਾਦਕ