ਸ਼ਾਹਪੁਰ ਕੰਢੀ 12ਸਤੰਬਰ( ਸੁਖਵਿੰਦਰ ਜੰਡੀਰ )- ਸੀਪੀਆਈ ਐਮ ਜ਼ਿਲ੍ਹਾ ਪਠਾਨਕੋਟ ਦੀ ਇੱਕ ਖਾਸ ਬੈਠਕ ਪਠਾਨਕੋਟ ਵਿੱਚ ਹੋਈ ਇਸ ਬੈਠਕ ਵਿੱਚ ਮੁੱਖ ਮਹਿਮਾਨ ਵਜੋਂ ਸੀਪੀਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਪਹੁੰਚੇ ਬੈਠਕ ਸਬੰਧੀ ਜਾਣਕਾਰੀ ਦਿੰਦੇ ਹੋਏ ਕੇਵਲ ਕਾਲੀਆ ਨੇ ਦੱਸਿਆ ਕਿ ਅੱਜ ਦੇਸ਼ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ ਪਰ ਮੌਜੂਦਾ ਸਰਕਾਰਾਂ ਨੂੰ ਇਸ ਦੀ ਕੋਈ ਵੀ ਚਿੰਤਾ ਨਹੀਂ ਹੈ ਉਨ੍ਹਾਂ ਕਿਹਾ ਕਿ ਉੱਥੇ ਹੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਵੀ ਭਾਰਤ ਵਿੱਚ ਪ੍ਰਤੀ ਮਿੰਟ ਗਿਆਰਾਂ ਬੰਦੇ ਭੁੱਖਮਰੀ ਕਾਰਨ ਮਰਦੇ ਹਨ ਪਰ ਮੋਦੀ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵਾਂ ਪਾਰਲੀਮੈਂਟ ਹਾਊਸ ਨਵਾਂ ਅਤਿ ਆਧੁਨਿਕ ਪ੍ਰਧਾਨਮੰਤਰੀ ਨਿਵਾਸ ਤੇ ਪ੍ਰਧਾਨਮੰਤਰੀ ਲਈ ਦੋ ਨਵੇਂ ਜਹਾਜ਼ ਖਰੀਦ ਨੇ ਜ਼ਿਆਦਾ ਜ਼ਰੂਰੀ ਹਨ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਦੌਰਾਨ 15 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੀਪੀਆਈਐਮ ਦੀ ਇਹ ਮੰਗ ਹੈ ਕਿ ਕੇਂਦਰ ਸਰਕਾਰ ਆਮਦਨ ਕਰ ਦੇ ਘੇਰੇ ਤੋਂ ਬਾਹਰ ਹਰੇਕ ਵਿਅਕਤੀ ਨੂੰ ਪ੍ਰਤੀ ਮਹੀਨਾ 7500 ਰੁਪਏ ਨਗਦ ਅਤੇ ਪ੍ਰਤੀ ਮਹੀਨਾ ਦੱਸ ਕਿੱਲੋ ਅਨਾਜ ਦੇਵੇ ਤਾਂ ਜੋ ਇਹ ਲੋਕ ਆਪਣਾ ਗੁਜ਼ਾਰਾ ਕਰ ਸਕਣ ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਭੱਤਾ ਤੇ ਸਾਰਿਆਂ ਲੋਕ ਭਲਾਈ ਪੈਨਸ਼ਨਾਂ 6000 ਰੁਪਏ ਪ੍ਰਤੀ ਮਹੀਨਾ ਹੋਣੀਆਂ ਚਾਹੀਦੀਆਂ ਹਨ ਅੱਗੇ ਗੱਲਬਾਤ ਕਰਦਿਆਂ ਕਾਮਰੇਡ ਸੇਖੋਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਵਿਚ ਨਸ਼ੇ ਦਾ ਕਾਰੋਬਾਰ ਜਾਰੀ ਹੈ ਰੇਤ ਬਜਰੀ ਦੀ ਮਾਈਨਿੰਗ ਤੇ ਗੈਂਗਵਾਰ ਆਮ ਗੱਲ ਹੈ ਉਨ੍ਹਾਂ ਕਿਹਾ ਕਿ ਸਰਕਾਰ ਇਸ ਵੱਲ ਨਕੇਲ ਕੱਸਣ ਲਈ ਕੋਈ ਵੀ ਧਿਆਨੀ ਦੇਰੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਕੇਵਲ ਕਾਲੀਆ ਡਾ ਸੁਰਿੰਦਰ ਗਿੱਲ ਕਾਮਰੇਡ ਵਿਨੋਦ ਕੁਮਾਰ ਕਾਮਰੇਡ ਬਿਕਰਮਜੀਤ ਕਾਮਰੇਡ ਪ੍ਰੇਮ ਸਿੰਘ ਆਦਿ ਮੋਜੁਦ ਸਨ
Author: Gurbhej Singh Anandpuri
ਮੁੱਖ ਸੰਪਾਦਕ