ਇਕ ਫਕੀਰ ਕਿਸੇ ਵਣਜਾਰੇ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਇਆ। ਅਤੇ ਉਸ ਵਣਜਾਰੇ ਨੂੰ ਉਸ ਨੇ ਇੱਕ ਗਧਾ ਭੇਂਟ ਕੀਤਾ।
ਵਣਜਾਰਾ ਬੜਾ ਖ਼ੁਸ਼ ਸੀ ,ਗਧੇ ਦੇ ਮਿਲਣ ਕਾਰਨ ਉਸ ਨੂੰ ਹੁਣ ਪੈਦਲ ਯਾਤਰਾ ਨਾ ਕਰਨੀ ਪੈਂਦੀ, ਸਾਮਾਨ ਵੀ ਆਪਣੇ ਮੋਢੇ ਤੇ ਨਾ ਢੋਣਾ ਪੈਂਦਾ। ਗਧਾ ਵੀ ਬੜਾ ਸਵਾਮੀ ਭਗਤ ਸੀ ।
ਲੇਕਿਨ ਇਕ ਯਾਤਰਾ ਤੇ ਗਧਾ ਅਚਾਨਕ ਬਿਮਾਰ ਹੋ ਗਿਆ ਅਤੇ ਮਰ ਗਿਆ। ਦੁੱਖ ਵਿੱਚ ਵਣਜਾਰੇ ਨੇ ਉਸ ਦੀ ਕਬਰ ਬਣਾਈ ਅਤੇ ਕਬਰ ਦੇ ਕੋਲ ਹੀ ਬੈਠ ਕੇ ਰੋ ਰਿਹਾ ਸੀ, ਕਿ ਇਕ ਰਾਹਗੀਰ ਗੁਜ਼ਰਿਆ। ਉਸ ਰਾਹਗੀਰ ਨੇ ਸੋਚਿਆ ਕਿ ਜ਼ਰੂਰ ਕਿਸੇ ਮਹਾਨ ਆਤਮਾ ਦੀ ਮੌਤ ਹੋ ਗਈ ਹੈ , ਤਾਂ ਉਹ ਵੀ ਝੁਕਿਆ ਉਸ ਕਬਰ ਤੇ ,ਇਸ ਤੋਂ ਪਹਿਲਾਂ ਕਿ ਵਣਜਾਰਾ ਕੁਝ ਕਹੇ , ਉਸ ਨੇ ਕੁਝ ਰੁਪਏ ਕਬਰ ਤੇ ਚੜ੍ਹਾਏ।
ਵਣਜਾਰੇ ਨੂੰ ਹਾਸਾ ਵੀ ਆਇਆ , ਲੇਕਿਨ ਇਕ ਭਲੇ ਆਦਮੀ ਦੀ ਸ਼ਰਧਾ ਨੂੰ ਤੋੜਨਾ ਵੀ ਠੀਕ ਨਾ ਲੱਗਾ। ਉਸ ਨੂੰ ਇਹ ਵੀ ਸਮਝ ਵਿੱਚ ਆ ਗਿਆ ਕਿ ਇਹ ਬੜਾ ਉਪਯੋਗੀ ਵਪਾਰ ਹੈ।
ਫਿਰ ਉਹ ਉਸ ਕਬਰ ਦੇ ਕੋਲ ਬੈਠ ਕੇ ਰੋਂਦਾ, ਇਹੀ ਉਸ ਦਾ ਧੰਦਾ ਹੋ ਗਿਆ।
ਲੋਕ ਆਉਂਦੇ ਪਿੰਡ-ਪਿੰਡ ਖ਼ਬਰ ਫੈਲ ਗਈ ਕਿ ਕਿਸੇ ਮਹਾਨ ਆਤਮਾ ਦੀ ਮੌਤ ਹੋ ਗਈ, ਅਤੇ ਗਧੇ ਦੀ ਕਬਰ ਕਿਸੇ ਪਹੁੰਚੇ ਹੋਏ ਫ਼ਕੀਰ ਦੀ ਸਮਾਧੀ ਬਣ ਗਈ।
ਇੰਝ ਸਾਲ ਬੀਤੇ, ਉਹ ਵਣਜਾਰਾ ਬਹੁਤ ਧਨੀ ਹੋ ਗਿਆ।
ਫਿਰ ਇੱਕ ਦਿਨ ਜਿਸ ਸੂਫ਼ੀ ਫਕੀਰ ਨੇ ਉਸ ਨੂੰ ਗਧਾ ਭੇਂਟ ਕੀਤਾ ਸੀ। ਉਹ ਵੀ ਯਾਤਰਾ ਤੇ ਸੀ ,ਉਸ ਪਿੰਡ ਦੇ ਕੋਲ ਦੀ ਗੁਜ਼ਰਿਆ। ਉਸ ਨੂੰ ਵੀ ਲੋਕਾਂ ਨੇ ਕਿਹਾ ਇੱਥੇ ਇਕ ਮਹਾਨ ਆਤਮਾ ਦੀ ਕਬਰ ਹੈ। ਤੁਸੀ ਦਰਸ਼ਨ ਕੀਤੇ ਬਿਨਾਂ ਨਾ ਚਲੇ ਜਾਣਾ।
ਉਹ ਗਿਆ, ਉਸ ਨੇ ਉਸ ਵਣਜਾਰੇ ਨੂੰ, ਬੈਠਿਆਂ ਹੋਇਆਂ ਦੇਖਿਆ ਤੇ ਉਸ ਨੇ ਕਿਹਾ, ਕਿ ਕਿਸ ਦੀ ਕਬਰ ਹੈ ਇਹ ਅਤੇ ਤੂੰ ਕਿਉਂ ਬੈਠਾ ਰੋ ਰਿਹਾ ਹੈ?
ਉਸ ਵਣਜਾਰੇ ਨੇ ਕਿਹਾ, ਹੁਣ ਤੁਹਾਡੇ ਤੋਂ ਕੀ ਛੁਪਾਉਣਾ ਜੋ ਗਧਾ ਤੁਸੀਂ ਦੇ ਗਏ ਸੀ, ਉਸ ਦੀ ਕਬਰ ਹੈ। ਜਿਉਂਦੇ ਜੀ ਵੀ ਉਸਨੇ ਬੜਾ ਸਾਥ ਦਿੱਤਾ ਅਤੇ ਮਰ ਕੇ ਹੋਰ ਜ਼ਿਆਦਾ ਸਾਥ ਦੇ ਰਿਹਾ ਹੈ।
ਸੁਣਦਿਆਂ ਹੀ ਫ਼ਕੀਰ ਖਿਲ ਖਿਲਾ ਕੇ ਹੱਸਣ ਲੱਗਾ। ਉਸ ਵਣਜਾਰੇ ਨੇ ਪੁੱਛਿਆ ਤੁਸੀਂ ਹੱਸੇ ਕਿਉਂ? ਫਕੀਰ ਨੇ ਕਿਹਾ ਤੈਨੂੰ ਪਤਾ ਹੈ , ਜਿਸ ਪਿੰਡ ਵਿੱਚ ਮੈਂ ਰਹਿੰਦਾ ਹਾਂ, ਉੱਥੇ ਵੀ ਇੱਕ ਪਹੁੰਚੀ ਹੋਈ ਆਤਮਾ ਦੀ ਕਬਰ ਹੈ। ਉਸ ਤੋਂ ਹੀ ਮੇਰਾ ਕੰਮ ਕਾਰ ਚਲਦਾ ਹੈ।
ਵਣਜਾਰੇ ਨੇ ਪੁੱਛਿਆ ਉਹ ਕਿਸ ਮਹਾਨ ਆਤਮਾ ਦੀ ਕਬਰ ਹੈ? ਤਾ ਉਸ ਸੂਫ਼ੀ ਫ਼ਕੀਰ ਨੇ ਕਿਹਾ ਅਜਿਹਾ ਲੱਗਦਾ ਹੈ , ਕਿ ਇਸ ਗਧੇ ਦੀ ਮਾਂ ਦੀ ਕਬਰ ਹੈ।
ਧਰਮ ਦੇ ਨਾਂ ਤੇ ਅੰਧਵਿਸ਼ਵਾਸ ਦਾ ਬੜਾ ਵਿਸਥਾਰ ਹੈ। ਧਰਮ ਦੇ ਨਾਂ ਤੇ ਥੋਥੇ ਵਿਅਰਥ ਦੇ ਕਿਰਿਆ ਕਾਂਡ , ਯੱਗ ਹਵਨ ਦਾ ਬੜਾ ਵਿਸਥਾਰ ਹੈ । ਫਿਰ ਜੋ ਰੀਤਾਂ ਚੱਲ ਪੈਂਦੀਆਂ ਹਨ ਉਨ੍ਹਾਂ ਨੂੰ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ।
ਜੋ ਗੱਲ ਲੋਕਾਂ ਦੇ ਮਨ ਵਿੱਚ ਬੈਠ ਗਈ, ਉਸ ਨੂੰ ਮਿਟਾਉਣਾ ਮੁਸ਼ਕਿਲ ਹੋ ਜਾਂਦਾ ਹੈ। ਉਸ ਨੂੰ ਮਿਟਾਏ ਬਿਨਾਂ ਵਾਸਤਵਿਕ ਧਰਮ ਦਾ ਜਨਮ ਨਹੀਂ ਹੋ ਸਕਦਾ।
ਸਭ ਬੁੱਧੀਮਾਨ ਵਿਅਕਤੀਆਂ ਦੇ ਸਾਹਮਣੇ ਇਹੀ ਸਵਾਲ ਹਨ , ਅਤੇ ਦੋ ਹੀ ਵਿਕਲਪ ਹਨ। ਇੱਕ ਵਿਕਲਪ ਹੈ, ਨਾਸਤਿਕਤ ਦਾ। ਜੋ ਅੰਧ ਵਿਸ਼ਵਾਸ ਨੂੰ ਇੰਨਕਾਰ ਕਰ ਦਿੰਦਾ ਹੈ ,ਅਤੇ ਅੰਧ ਵਿਸ਼ਵਾਸ ਦੇ ਨਾਲ ਨਾਲ ਧਰਮ ਨੂੰ ਵੀ ਇੰਨਕਾਰ ਦਿੰਦਾ ਹੈ, ਕਿਉਂਕਿ ਨਾਸਤਿਕਤਾ ਦੇਖਦੀ ਹੈ , ਕਿ ਇਸ ਧਰਮ ਦੇ ਕਾਰਨ ਹੀ ਤਾਂ ਅੰਧ ਵਿਸ਼ਵਾਸ ਖੜ੍ਹੇ ਹੁੰਦੇ ਹਨ , ਤਾਂ ਉਹ ਕੂੜੇ ਕਰਕਟ ਨੂੰ ਤਾਂ ਸੁੱਟ ਹੀ ਦਿੰਦਾ ਹੈ , ਨਾਲ ਹੀ ਉਸ ਸੋਨੇ ਨੂੰ ਵੀ ਸੁੱਟ ਦਿੰਦਾ ਹੈ , ਕਿਉਂਕਿ ਇਸੇ ਸੋਨੇ ਦੀ ਵਜ੍ਹਾ ਨਾਲ ਤਾਂ ਕੂੜਾ ਕਰਕਟ ਇਕੱਠਾ ਹੁੰਦਾ ਹੈ। ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।
ਆਚਾਰੀਆ ਰਜਨੀਸ਼ ਓਸ਼ੋ ।
Author: Gurbhej Singh Anandpuri
ਮੁੱਖ ਸੰਪਾਦਕ