ਕਾਦੀਆਂ 12 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵੱਲੋਂ ਹਲਕਾ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਐਮ ਐਲ ਏ ਫਤਹਿਜੰਗ ਬਾਜਵਾ ਕਿਸਾਨਾਂ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਦੀ ਸਖ਼ਤ ਨਿੰਦਿਆ ਕੀਤੀ ਹੈ | ਕਲ ਕਾਂਗਰਸ ਪਾਰਟੀ ਵਲੋ ਇਕ ਜਨਤਾ ਦਰਬਾਰ ਨਾਮ ਦਾ ਪ੍ਰੋਗਰਾਮ ਭੈਣੀ ਮੀਆਂ ਖਾਂ ਰੱਖਿਆ ਗਿਆ ਸੀ ਜਿਸ ਵਿਚ ਕਿਸਾਨ ਆਪਣੇ ਇਲਾਕੇ ਦੇ ਮਸਲੇ ਲੈ ਕੇ ਇਕ ਮੰਗ ਪੱਤਰ ਬਣਾ ਕੇ ਉਸ ਮੀਟਿੰਗ ਵਿਚ ਗਏ ਸਨ ਪਰ ਪੁਲਿਸ ਵਲੋ ਕਿਸਾਨਾਂ ਨੂੰ ਉਸ ਜਗ੍ਹਾ ਜਾਣ ਤੋਂ ਰੋਕਨ ਲਈ ਰਸਤੇ ਵਿਚ ਬੇਰੀਕੈਟ ਲਗਾ ਦਿਤੇ ਗਏ.|ਕਿਸਾਨ ਬੇਰੀਕੇਟ ਪਿੱਛੇ ਕਰ ਸ਼ਾਂਤਮਈ ਬਾਜਵਾ ਸਾਹਿਬ ਦੀ ਉਡੀਕ ਕਰਦੇ ਰਹੇ ਪਰ ਫਤਹਿਜੰਗ ਬਾਜਵਾ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਓਥੇ ਨਹੀਂ ਪੁਜੇ ਅਤੇ ਆਪਣਾ ਪ੍ਰੋਗਰਾਮ ਕੈਂਸਲ ਕਰ ਦਿੱਤਾ |
ਇਸ ਤੋਂ ਬਾਅਦ ਫਤਹਿਜੰਗ ਬਾਜਵਾ ਵਲੋ ਮੀਡਿਆ ਨੂੰ ਦਿਤੇ ਬਿਆਨਾਂ ਵਿਚ ਕਿਹਾ ਗਿਆ ਕੇ ਜਿਹੜੇ ਕਿਸਾਨਾਂ ਨੂੰ ਘਰ ਰੋਟੀ ਨਹੀਂ ਮਿਲਦੀ ਉਹ ਮੇਰੇ ਤੋਂ ਸਵਾਲ ਪੁੱਛਣ ਆ ਜਾਂਦੇ ਹਨ |ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਇਸ ਬਿਆਨ ਦੀ ਸਖਤ ਸ਼ਬਦ ਵਿਚ ਨਿਖੇਦੀ ਕੀਤੀ ਹੈ | ਕਿਸਾਨਾਂ ਨੇ ਕਿਹਾ ਕੇ ਇਹ ਉਹੀ ਲੋਕ ਨੇ ਜਿਹਨਾਂ ਨੇ ਬਾਜਵਾ ਪਰਿਵਾਰ ਨੂੰ ਵਜੀਰੀਆ ਲੈ ਕੇ ਦਿਤੀਆਂ ਤੇ ਇਥੇ ਤਕ ਪਹੁੰਚਿਆ |ਜੇਕਰ ਤੁਹਾਡੇ ਕਹਿਣ ਮੁਤਾਬਕ ਇਹ ਰੋਟੀ ਤੋਂ ਭੁੱਖੇ ਲੋਕ ਹਨ ਤਾ ਜਿਸ ਰਾਜੇ ਦੇ ਰਾਜ ਵਿਚ ਜਨਤਾ ਭੁੱਖੀ ਹੁੰਦੀ ਉਸ ਰਾਜੇ ਦਾ ਰਾਜ ਜਿਆਦਾ ਟਾਈਮ ਨਹੀਂ ਚਲਦਾ |ਇਹ ਤੁਸੀਂ ਆਪ ਸਾਬਤ ਕਰਤਾ ਕੇ ਤੁਸੀਂ ਆਪਣੇ ਲੋਕਾਂ ਵਾਸਤੇ ਕੁੱਜ ਨਹੀਂ ਕਰ ਸਕੇ | ਬੇਸ਼ੱਕ ਕਿਸਾਨਾਂ ਕੋਲ ਜਮੀਨਾਂ ਘਟ ਹੋਣਗੀਆਂ ਪਰ ਜ਼ਮੀਰਾਂ ਜਰੂਰ ਹੈਗੀਆਂ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਫਤਹਿਜੰਗ ਸਿੰਘ ਬਾਜਵਾ ਆਪਣੇ ਦਿਤੇ ਬਿਆਨਾਂ ਤੇ ਕਿਸਾਨਾਂ ਕੋਲੋਂ ਮਾਫੀ ਮੰਗ ਲੈਣ ਨਹੀਂ ਤਾ ਜਲਦੀ ਜਥੇਬੰਦੀ ਆਪਣੀ ਮੀਟਿੰਗ ਕਰ ਕੇ ਫਤਹਿਜੰਗ ਸਿੰਘ ਬਾਜਵਾ ਖਿਲਾਫ ਵੱਡਾ ਫੈਸਲਾ ਲਵੇਗੀ|