ਭੋਗਪੁਰ 15 ਸਤੰਬਰ( ਸੁਖਵਿੰਦਰ ਜੰਡੀਰ ) ਪਿੰਡ ਚੱਕ ਝੰਡੂ ਲਾਹਦੜਾ ਅਤੇ ਘੋੜਾਬਾਹੀ ਦੇ ਕਈ ਕਿਸਾਨਾਂ ਦੀਆਂ ਬਿਜਲੀ ਮੋਟਰਾਂ ਦੀਆਂ ਕੇਬਲਾਂ ਇਕ ਹਫਤੇ ਚ ਦੂਜੀ ਵਾਰ ਚੋਰੀ ਹੋ ਗਈਆਂ ਹਨ । ਇਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਪੁਲਿਸ ਇਨ੍ਹਾਂ ਕੇਬਲ ਚੋਰਾਂ ਨੂੰ ਕਾਬੂ ਕਰਨ ਵਿਚ ਅਸਫਲ ਦੇਖ ਰਹੀ ਹੈ । ਇਸ ਸਬੰਧੀ ਕਿਸਾਨ ਸਾਬਕਾ ਸਰਪੰਚ ਸੰਤੋਖ ਸਿੰਘ ਮੰਗਾ ,ਸਰਬਜੀਤ ਸਿੰਘ ਸਾਬੀ , ਬਲਜਿੰਦਰ ਸਿੰਘ , ਕਰਨੈਲ ਸਿੰਘ ਅਤੇ ਬਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਹੀ ਨਵੀਂਆਂ ਕੇਬਲਾਂ ਖਰੀਦ ਕੇ ਬਿਜਲੀ ਦੀ ਮੋਟਰ ਸਟਾਰਟਰ ਤਕ ਪਾਈਆਂ ਸਨ ।
ਉਨ੍ਹਾਂ ਦਾ ਕਹਿਣਾ ਸੀ ਕਿ ਇਕ ਕੇਬਲ ਤੇ ਕਰੀਬ ਦੱਸ ਹਜ਼ਾਰ ਰੁਪਏ ਦਾ ਖਰਚਾ ਆਇਆ ਸੀ । ਉਨ੍ਹਾਂ ਦੱਸਿਆ ਕਿ ਪੁਲਸ ਚੌਕੀ ਪਚਰੰਗਾ ਵਿੱਚ ਚੋਰੀ ਬਾਰੇ ਰਿਪੋਰਟ ਲਿਖਵਾਈ ਸੀ ,ਪਰ ਅਜੇ ਤੱਕ ਪੁਲੀਸ ਨੇ ਚੋਰਾਂ ਨੂੰ ਕਾਬੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ।ਇਸ ਕਰਕੇ ਹੀ ਚੋਰਾਂ ਨੇ ਦੂਜੀ ਵਾਰ ਕੇਬਲਾਂ ਚੋਰੀ ਕੀਤੀਆਂ ਹਨ ।ਪਚਰੰਗਾ ਥਾਣੇ ਦੇ ਏ .ਐੱਸ .ਆਈ ਪਲਵਿੰਦਰ ਸਿੰਘ ਨੇ ਪੁਲੀਸ ਚੋਰਾਂ ਨੂੰ ਕਾਬੂ ਕਰਨ ਲਈ ਹਰੇਕ ਤਰ੍ਹਾਂ ਦਾ ਹੀਲਾ ਵਸੀਲਾ ਵਰਤ ਰਹੀ ਹੈ ।ਉਨ੍ਹਾਂ ਕਿਹਾ ਕਿ ਸ਼ੱਕੀਆਂ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਬਲ ਚੋਰ ਛੇਤੀ ਤੋਂ ਛੇਤੀ ਹੀ ਪੁਲਿਸ ਦੇ ਅੜਿੱਕੇ ਆ ਜਾਣਗੇ।