ਪਠਾਨਕੋਟ 15 ਸਤੰਬਰ ( ਸੁਖਵਿੰਦਰ ਜੰਡੀਰ )- ਰਣਜੀਤ ਸਾਗਰ ਡੈਮ ਦੀ ਜੁਗਿਆਲ ਕਾਲੋਨੀ ਜਿਸ ਵਿਚ ਸਾਰੀਆਂ ਮੂਲਭੂਤ ਸਹੂਲਤਾਂ ਉਪਲੱਬਧ ਹਨ ਜੁਗਿਆਲ ਕਾਲੋਨੀ ਵਿਚ ਬੱਚਿਆਂ ਦੇ ਘੁੰਮਣ ਲਈ ਪਾਰਕ ਬਣੇ ਹੋਏ ਹਨ ਖੁੱਲ੍ਹੀਆਂ ਸੜਕਾਂ ਹਰ ਪਾਸੇ ਲੱਗੀਆਂ ਸਟਰੀਟ ਲਾਈਟਾਂ ਜੁਗਿਆਲ ਕਲੋਨੀ ਦੀ ਸੁੰਦਰਤਾ ਨੂੰ ਦਰਸਾਉਂਦੀਆਂ ਹਨ ਸ਼ਾਮ ਸਮੇਂ ਜੁਗਿਆਲ ਕਲੋਨੀ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਜੁਗਿਆਲ ਕਲੋਨੀ ਚ ਲੱਗੀਆਂ ਸਟਰੀਟ ਲਾਈਟਾਂ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਟਰੀਟ ਲਾਈਟਾਂ ਖਰਾਬ ਪਈਆਂ ਹੋਈਆਂ ਹਨ ਇੱਥੇ ਤੁਹਾਨੂੰ ਦੱਸ ਦਈਏ ਕਿ ਜੁਗਿਆਲ ਸ਼ਾਹਪੁਰਕੰਢੀ ਰੋਡ ਤੋਂ ਗੋਲ ਮਾਰਕੀਟ ਨੂੰ ਜਾਣ ਵਾਲੀ ਸੜਕ ਤੇ ਲਗਪਗ 20 ਦੇ ਕਰੀਬ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਲਗਭਗ ਚਾਰ ਹੀ ਸਟਰੀਟ ਲਾਈਟਾਂ ਜਗਦੀਆਂ ਹਨ ਬਾਕੀ ਸਾਰੀਆਂ ਸਟਰੀਟ ਲਾਈਟਾਂ ਪਿਛਲੇ ਕੁਝ ਦਿਨਾਂ ਤੋਂ ਖਰਾਬ ਪਈਆਂ ਹੋਈਆਂ ਹਨ ਸ਼ਾਮ ਸਮੇਂ ਜੁਗਿਆਲ ਕਲੋਨੀ ਵਿੱਚ ਘੁੰਮਣ ਆਉਣ ਵਾਲੇ ਲੋਕਾਂ ਨੂੰ ਇਨ੍ਹਾਂ ਸਟਰੀਟ ਲਾਈਟਾਂ ਦੇ ਖਰਾਬ ਹੋਣ ਨਾਲ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਟ੍ਰੀਟ ਲਾਈਟਾਂ ਦੇ ਖਰਾਬ ਹੋਣ ਨਾਲ ਸਾਰੇ ਰਸਤੇ ਵਿੱਚ ਹਨੇਰਾ ਫੈਲਿਆ ਹੁੰਦਾ ਹੈ ,
Author: Gurbhej Singh Anandpuri
ਮੁੱਖ ਸੰਪਾਦਕ