ਕਪੂਰਥਲਾ 16 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਕਪੂਰਥਲਾ ਹਲਕਾ ਇੰਚਾਰਜ ਲੇਡੀ ਸਿੰਘਮ ਦੇ ਨਾਮ ਨਾਲ ਜਾਣੇ ਜਾਂਦੇ ਸਾਬਕਾ ਜੱਜ ਮੰਜੂ ਰਾਣਾ ਨੂੰ ਆਪ ਜ਼ਿਲ੍ਹਾ ਪ੍ਰਧਾਨ ਸਮੇਤ ਹਲਕਾ ਕਪੂਰਥਲਾ ਦੇ ਆਪ ਆਗੂਆਂ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ,
ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਪੰਜਾਬ ਅਤੇ ਕਪੂਰਥਲਾ ਇਲਾਕੇ ਵਿੱਚ ਜੱਜ ਦੀ ਸੇਵਾ ਨਿਭਾਉਂਦੇ ਹੋਏ ਮੰਜੂ ਰਾਣਾ ਨੇ ਆਪਣੀ ਇਮਾਨਦਾਰੀ ਅਤੇ ਲੋਕਾਂ ਦੇ ਹਿੱਤਾਂ ਲਈ ਚੰਗੇ ਕੰਮ ਕੀਤੇ ਜਿਸ ਵਜੋਂ ਇਲਾਕਾ ਵਾਸੀ ਭਲੀ ਭਾਂਤ ਜਾਣਦੇ ਹਨ ਇਕ ਈਮਾਨਦਾਰ ਅਤੇ ਲੋਕ ਸੇਵਾ ਛਵੀ ਹੋਣ ਕਰਕੇ ਪਾਰਟੀ ਨੇ ਮੰਜੂ ਰਾਣਾ ਨੂੰ ਹਲਕਾ ਇੰਚਾਰਜੀ ਦੀ ਸੇਵਾ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਉਹ ਹਲਕਾ ਕਪੂਰਥਲਾ ਦੀ ਸੇਵਾ ਕਰ ਸਕਣ, ਜ਼ਿਕਰਯੋਗ ਹੈ ਕਿ ਮੰਜੂ ਰਾਣਾ ਨੇ ਪਾਰਟੀ ਵੱਲੋਂ ਹਲਕਾ ਇੰਚਾਰਜ ਲਗਾਉਣ ਤੋਂ ਬਾਅਦ ਹਲਕਾ ਕਪੂਰਥਲਾ ਦੇ ਸਾਰੇ ਸਾਥੀਆਂ ਸਮੇਤ ਵੱਖ ਵੱਖ ਧਾਰਮਿਕ ਸਥਾਨਾਂ ਸਟੇਟ ਗੁਰਦੁਆਰਾ ਸਾਹਿਬ, ਮਣੀ ਮਹੇਸ਼ ਮੰਦਿਰ, ਪੰਜ ਮੰਦਿਰ, ਮੰਦਿਰ ਬ੍ਰਹਮਕੁੰਡ, ਸ਼ਨੀਦੇਵ ਮੰਦਿਰ, ਸ਼ੀਤਲਾ ਮਾਤਾ ਮੰਦਿਰ, ਅਤੇ ਮਾਤਾ ਭੱਦਰਕਾਲੀ ਸ਼ੇਖੂਪੁਰ ਵਿਚ ਜਾ ਕੇ ਪਰਮਾਤਮਾ ਦਾ ਆਸ਼ੀਰਵਾਦ ਲਿਆ ਅਤੇ ਪਰਮਾਤਮਾ ਦਾ ਇਸ ਸੇਵਾ ਨੂੰ ਦੇਣ ਲਈ ਸ਼ੁਕਰਾਨਾ ਕੀਤਾ। ਕੁਲਵਿੰਦਰ ਸਿੰਘ ਚਾਹਲ, ਗੁਰਮੀਤ ਸਿੰਘ ਪੰਨੂ, ਕੰਵਰ ਇਕਬਾਲ ਸਿੰਘ, ਦੀਨ ਬੰਧੂ ਸਰਬਜੀਤ ਸਿੰਘ, ਮਲਕੀਤ ਸਿੰਘ, ਬਲਵਿੰਦਰ ਮਸੀਹ, ਰਿਟਾਇਰ ਡੀ ਐੱਸ ਪੀ ਕਰਨੈਲ ਸਿੰਘ, ਮਹਿਲਾ ਵਿੰਗ ਤੋਂ ਰੁਪਿੰਦਰ ਕੌਰ ਹੋਠੀ, ਬਲਵਿੰਦਰ ਕੌਰ, ਕਰਨਵੀਰ ਦੀਕਸ਼ਿਤ, ਰਾਜਵਿੰਦਰ ਸਿੰਘ ਧੰਨਾ, ਯਸ਼ਪਾਲ ਆਜ਼ਾਦ, ਅਵਤਾਰ ਸਿੰਘ ਥਿੰਦ, ਬਲਾਕ ਪ੍ਰਧਾਨ ਸਤਨਾਮ ਸਿੰਘ, ਮਨਿੰਦਰ ਸਿੰਘ, ਗਰਦਾਵਰ ਸਿੰਘ, ਗੌਰਵ ਕੰਡਾ, ਐਡਵੋਕੇਟ ਜਗਦੀਸ਼ ਲਾਲ ਆਨੰਦ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਕਾਲਾ ਸੰਘਿਆ, ਬਲਬੀਰ ਸਿੰਘ ਰਾਣਾ, ਹਰਸਿਮਰਨ ਹੈਰੀ ਅਤੇ ਸੈਂਕੜੇ ਵਾਲੰਟੀਅਰ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ