ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ (NCRB) ਦੇ ਜਾਰੀ ਅੰਕੜਿਆਂ ਦੇ ਮੁਤਾਬਕ ਪੂਰੇ ਦੇਸ਼ ‘ਚ 2020 ‘ਚ ਰੇਪ ਦੇ ਰੋਜ਼ਾਨਾ ਔਸਤਨ ਕਰੀਬ 77 ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਰੇਪ ਦੇ ਕੁੱਲ 28,046 ਮਾਮਲੇ ਦਰਜ ਕੀਤੇ ਗਏ। ਦੇਸ਼ ‘ਚ ਅਜਿਹੇ ਸਭ ਤੋਂ ਜ਼ਿਆਦਾ ਮਾਮਲੇ ਰਾਜਸਥਾਨ ‘ਚ ਤੇ ਦੂਜੇ ਨੰਬਰ ‘ਤੇ ਉੱਤਰ ਪ੍ਰਦੇਸ਼ ‘ਚ ਦਰਜ ਕੀਤੇ ਗਏ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਐਨਸੀਆਰਬੀ ਨੇ ਕਿਹਾ ਕਿ ਪਿਛਲੇ ਸਾਲ ਪੂਰੇ ਦੇਸ਼ ‘ਚ ਮਹਿਲਾਵਾਂ ਦੇ ਵਿਰੁੱਧ ਅਪਰਾਧ ਦੇ ਕੁੱਲ 3,71, 503 ਮਾਮਲੇ ਦਰਜ ਕੀਤੇ ਗਏ ਜੋ 2019 ‘ਚ 4,05,326 ਸਨ ਤੇ 2018 ‘ਚ 3,78,236 ਸਨ। ਐਨਸੀਆਰਬੀ ਦੇ ਅੰਕੜਿਆਂ ਦੇ ਮੁਤਾਬਕ 2020 ‘ਚ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲਿਆਂ ‘ਚੋਂ 28,046 ਰੇਪ ਦੀਆਂ ਘਟਨਾਵਾਂ ਸਨ। ਜਿੰਨ੍ਹਾਂ ‘ਚ 28,153 ਪੀੜਤ ਹਨ। ਪਿਛਲੇ ਸਾਲ ਕੋਵਿਡ-19 ਕਾਰਨ ਲੌਕਡਾਊਨ ਲਾਇਆ ਗਿਆ ਸੀ। ਉਸ ਨੇ ਦੱਸਿਆ ਕਿ ਕੁੱਲ ਪੀੜਤਾਂ ‘ਚੋਂ 25,498 ਅਡਲਟ ਤੇ 2,655 ਨਾਬਾਲਗ ਹਨ। ਐਨਸੀਆਰਬੀ ਦੇ ਬੀਤੇ ਸਾਲਾਂ ਦੇ ਅੰਕੜਿਆਂ ਮੁਤਾਬਕ 2019 ‘ਚ ਰੇਪ ਦੇ 32,033, 2018 ‘ਚ 33,356, 2017 ‘ਚ 32,559 ਤੇ 2016 ‘ਚ 38,947 ਮਾਮਲੇ ਸਨ।
ਪਿਛਲੇ ਸਾਲ ਰੇਪ ਦੇ ਸਭ ਤੋਂ ਜ਼ਿਆਦਾ 5,310 ਮਾਮਲੇ ਰਾਜਸਥਾਨ ‘ਚ ਦਰਜ ਕੀਤੇ ਗਏ। ਇਸ ਤੋਂ ਬਾਅਦ 2,769 ਮਾਮਲੇ ਉੱਤਰ ਪ੍ਰਦੇਸ਼ ‘ਚ, 2,339 ਮਾਮਲੇ ਮੱਧ ਪ੍ਰਦੇਸ਼ ‘ਚ 2.061 ਮਾਮਲੇ ਮਹਾਰਾਸ਼ਟਰ ‘ਚ ਤੇ 1,657 ਮਾਮਲੇ ਅਸਮ ‘ਚ ਦਰਜ ਕੀਤੇ ਗਏ।
ਅੰਕੜਿਆਂ ਦੇ ਮੁਤਾਬਕ, ਰਾਸ਼ਟਰੀ ਰਾਜਧਾਨੀ ‘ਚ ਰੇਪ ਦੇ 997 ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ ਕੁੱਲ ਮਾਮਲਿਆਂ ‘ਚੋਂ ਸਭ ਤੋਂ ਜ਼ਿਆਦਾ 1,11,549 ਪਤੀ ਜਾਂ ਰਿਸ਼ਤੇਦਾਰਾਂ ਵੱਲੋਂ ਕ੍ਰੂਰਤਾ ਦੀ ਸ਼੍ਰੇਣੀ ਦੇ ਸਨ ਜਦਕਿ 62,300 ਮਾਮਲੇ ਅਗਵਾ ਦੇ ਸਨ।
ਐਨਸੀਆਰਬੀ ਦੇ ਅੰਕੜੇ ਦੱਸਦੇ ਹਨ ਕਿ 85, 392 ਮਾਮਲੇ ਸ਼ੀਲ ਭੰਗ ਕਰਨ ਦੇ ਲਈ ਹਮਲਾ ਕਰਨ ਦੇ ਸਨ ਤੇ 3,741 ਮਾਮਲੇ ਰੇਪ ਦੀ ਕੋਸ਼ਿਸ਼ ਦੇ ਸਨ। ਇਸ ‘ਚ ਦੱਸਿਆ ਗਿਆ ਕਿ 2020 ਦੌਰਾਨ ਪੂਰੇ ਦੇਸ਼ ‘ਚ ਤੇਜ਼ਾਬ ਹਮਲੇ ਦੇ 105 ਮਾਮਲੇ ਦਰਜ ਕੀਤੇ ਗਏ। ਅੰਕੜਿਆਂ ਦੇ ਮੁਤਾਬਕ, ਭਾਰਤ ‘ਚ ਪਿਛਲੇ ਸਾਲ ਦਹੇਜ ਦੀ ਵਜ੍ਹਾ ਨਾਲ ਮੌਤ ਦੇ 6,966 ਮਾਮਲੇ ਦਰਜ ਕੀਤੇ ਗਏ, ਜਿੰਨ੍ਹਾਂ ‘ਚ 7,045 ਪੀੜਤਾਂ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ