ਸੰਗਰੂਰ 19 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸੌ ਸਤਾਹਠ ਵੇਂ ਪਹਿਲੇ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਤ ਸ੍ਰੀ ਗੁਰੂ ਨਾਨਕ ਸੇਵਾ ਦਲ ਸੰਗਰੂਰ ਅਤੇ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਪ੍ਰਚਾਰ ਸਭਾ ਵੱਲੋਂ ਚੌਥਾ ਗੁਰਮਤਿ ਸਮਾਗਮ ਫਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਰਜਿਸਟਰਡ ਪੰਜਾਬ ਦੇ ਮੁੱਖ ਦਫ਼ਤਰ ਸੰਗਰੂਰ ਵਿਖੇ ਮਨਾਇਆ ਗਿਆ। ਸਰਦਾਰ ਕੁਲਵੰਤ ਸਿੰਘ ਕਲਕੱਤਾ ਮੁੱਖ ਸੇਵਾਦਾਰ ਸੇਵਾ ਦਲ ਵੱਲੋਂ ਦੱਸਿਆ ਗਿਆ ਕਿ ਇਸ ਸਮਾਗਮ ਦੀ ਅਗਵਾਈ ਭਾਈ ਪਿਆਰਾ ਸਿੰਘ ਮੁੱਖ ਸੇਵਾਦਾਰ ਗ੍ਰੰਥੀ ਸਭਾ ਵੱਲੋਂ ਕੀਤੀ ਗਈ ਜਿਸ ਵਿਚ ਫਰੀਡਮ ਫਾਈਟਰ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਬੜੇ ਸੁਚੱਜੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀ ਸ਼ਮਿੰਦਰ ਕੌਰ ਲੌਂਗੋਵਾਲ ਆਲ ਇੰਡੀਆ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਸੁਖਮਿੰਦਰ ਸਿੰਘ ਭੋਲਾ ਹਰਭਜਨ ਸਿੰਘ ਢੱਡਰੀਆਂ ਬਲਵੰਤ ਸਿੰਘ ਜੋਗਾ ਗੁਰਪ੍ਰੀਤ ਸਿੰਘ ਮੰਗਵਾਲ ਆਦਿ ਤੋਂ ਇਲਾਵਾ ਪ੍ਰਿੰਸ ਅਕੈਡਮੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਭਾਈ ਪਿਆਰਾ ਸਿੰਘ ਵੱਲੋਂ ਇਸ ਮੌਕੇ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਐਵਾਰਡ ਨਾਲ ਪਤਵੰਤੇ ਗੁਰੂ ਕੇ ਵਜ਼ੀਰਾਂ ਦਾ ਸਨਮਾਨ ਕੀਤਾ ਗਿਆ