Home » ਸਮਾਜ ਸੇਵਾ » ਘੰਟਿਆਂ ਬੱਧੀ ਪਏ ਮੀਂਹ ਨੇ ਆਦਮਪੁਰ ਵਿਚ ਸਿਆਸੀ ਪਾਰਟੀਆਂ ਵਲੋਂ ਕੀਤੇ ਵਿਕਾਸ ਦਾ ਕੀਤਾ ਉਦਘਾਟਨ

ਘੰਟਿਆਂ ਬੱਧੀ ਪਏ ਮੀਂਹ ਨੇ ਆਦਮਪੁਰ ਵਿਚ ਸਿਆਸੀ ਪਾਰਟੀਆਂ ਵਲੋਂ ਕੀਤੇ ਵਿਕਾਸ ਦਾ ਕੀਤਾ ਉਦਘਾਟਨ

30 Views

ਚੰਨੀ ਸਾਬ ਆਦਮਪੁਰ ਨੂੰ ਲੱਗੇ ਚਾਰ ਚੰਨ ਵੇਖ ਜਾਓ

ਪਿਛਲੇ ਪੰਜ ਸਾਲਾਂ ਵਿੱਚ ਪੁਲ ਨਿਰਮਾਣ ਦੀ ਘਟੀਆ ਕਾਰਗੁਜਾਰੀ ਕਰਕੇ ਸਹਿਰਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਹੋਏ ਮਜਬੂਰ ਆਦਮਪੁਰ 23 ਸਤੰਬਰ (ਮਨਪ੍ਰੀਤ ਕੌਰ) ਤੜਕੇ ਸਵੇਰ ਤੋਂ ਹੀ ਪੈ ਰਹੇ ਭਾਰੀ ਮੀਂਹ ਨੇ ਆਦਮਪੁਰ ਸ਼ਹਿਰ ਦੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਕੀਤੇ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕਰਦਿਆਂ ਮੁੱਖ ਮਾਰਗ ਸਮੇਤ ਮੈਂ ਬਾਜ਼ਾਰ ਦੀਆਂ ਦੁਕਾਨਾਂ ਅੰਦਰ ਦਸਤਕ ਦੇ ਦਿੱਤੀ, ਜਿਸ ਨਾਲ ਦੁਕਾਨਦਾਰਾਂ ਦਾ ਲੱਖਾਂ ਰੁਪਏ ਦੇ ਸਮਾਨ ਦੇ ਨਾਲ ਫਿਟਿੰਗ ਵੀ ਖਰਾਬ ਹੋਣ ਦੀਆਂ ਖਬਰਾਂ ਹਨ । ਪੀੜਤ ਦੁਕਾਨਦਾਰਾਂ ਨੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਆਜਾ ਮੇਰੇ ਸ਼ਹਿਰ ਦੀ ਨੁਹਾਰ ਵੇਖ ਲੈ ਉਥੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਪਣੀ ਮੁਸ਼ਕਿਲ ਤੇ ਬੋਲਦਿਆਂ ਕਿਹਾ ਕਿ ਚੰਨੀ ਸਾਬ ਆਦਮਪੁਰ ਨੂੰ ਲਗੇ ਚਾਰ ਚੰਨ ਵੀ ਵੇਖ ਜਾਓ।ਸ਼ਹਿਰ ਦੇ ਸਤਵਿੰਦਰ ਅਰੋੜਾ,ਮਨੋਹਰ ਆਪਟਿਕਲ ਦੇ ਤੇਜਿੰਦਰ ਵਰਮਾ ਅਤੇ ਹੋਰ ਦੁਕਾਨਦਾਰਾਂ ਨੇ ਦਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਬਣਾਏ ਜਾ ਰਹੇ ਪੁਲ ਦੀ ਅਤਿ ਘਟੀਆ ਕਾਰਗੁਜਾਰੀ ਕਰਕੇ ਸਾਰਾ ਸ਼ਹਿਰ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋਇਆ ਪਿਆ ਹੈ ਜਿਸ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਬਾਰ ਬਾਰ ਬੇਨਤੀਆਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ ਜਿਸਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਭੁਗਤਣਾ ਪਵੇਗਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?