Home » ਸੰਪਾਦਕੀ » ਕਾਤੀਆ ਕਾਂਡ ਦੀ ਹੂਕ

ਕਾਤੀਆ ਕਾਂਡ ਦੀ ਹੂਕ

49 Views

ਸਾਬਕਾ ਤੇ ਸਵਰਗੀ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੂੰ ਚੰਨੀ ਸਰਕਾਰ ਵਿਚ ਕੈਬਨਿਟ ਮੰਤਰੀ ਲਿਆ ਗਿਆ ਹੈ ।

ਇਸ ਵਿਅਕਤੀ ਸਮੇਤ ਸੱਤ ਬੰਦਿਆਂ ਉਪਰ ਚੰਡੀਗੜ੍ਹ ਵਿਖੇ ਅੰਗਹੀਣ ਬਚਿਆਂ ਲਈ ਕੰਮ ਕਰ ਰਹੀ ਇਕ ਚੌਵੀ ਸਾਲਾਂ ਦੀ ਨੌਜਵਾਨ ਫਰਾਂਸੀਸੀ ਅਧਿਆਪਕਾ ਕਾਤੀਆ ਦਾਰਨੋਂ ਨੂੰ 31 ਅਗਸਤ 1994 ਨੂੰ ਅਗਵਾ ਕਰਨ, ਗੈਰਕਾਨੂੰਨੀ ਢੰਗ ਨਾਲ ਬੰਦੀ ਬਨਾਉਣ ਅਤੇ ਬਲਾਤਕਾਰ ਕਰਨ ਦਾ ਦੋਸ਼ ਆਇਦ ਹੋਇਆ ਸੀ ।

ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਸਬੂਤਾਂ ਦੀ ਕਥਿਤ ਅਣਹੋਂਦ ਕਰਕੇ 1997 ਵਿੱਚ ਬਰੀ ਕਰ ਦਿੱਤਾ ਗਿਆ ਸੀ । ਅਸਲ ਸੱਚ ਇਹ ਸੀ ਕਿ ਬੇਅੰਤ ਸਰਕਾਰ ਦੇ ਹਕੂਮਤੀ ਦਮਨ ਤੰਤਰ ਨੇ ਕਾਤੀਆ ਨੂੰ ਇੰਨਾ ਭੈਅਭੀਤ ਕਰ ਦਿੱਤਾ ਸੀ ਕਿ ਉਹ ਭਾਰਤ ਛੱਡਣ ਲਈ ਮਜਬੂਰ ਹੋ ਗਈ ਅਤੇ ਆਪਣੇ ਕੇਸ ਦੀ ਪੈਰਵਾਈ ਕਰਨ ਲਈ ਪੰਜਾਬ/ ਭਾਰਤ ਆਉਣ ਦਾ ਜੇਰਾ ਨਾ ਕਰ ਸਕੀ ।

ਕਾਤੀਆ ਘਟਨਾ ਤੋਂ ਕਾਫ਼ੀ ਸਾਲਾਂ ਬਾਅਦ ਚੰਡੀਗੜ੍ਹ ਵਿਖੇ ਵਰਨਿਕਾ ਕੁੰਡੂ ਨਾਲ ਜਿਨਸੀ ਛੇੜਖ਼ਾਨੀ ਦੀ ਘਿਨਾਉਣਾ ਘਟਨਾ ਵਾਪਰ ਗਈ ਸੀ ਤਾਂ ਉਸ ਵੇਲੇ ਕਾਤੀਆ ਨੇ ਇਕ ਖੁੱਲਾ ਖਤ ਲਿਖਿਆ ਸੀ ।

ਉਸ ਖਤ ਦਾ ਸਾਰਤੱਤ ਅੱਜ ਵੀ ਪਰਸੰਗਕ ਹੈ । ਇਸ ਲਈ ਨਜ਼ਰਾਨਾ ਨਿਊਜ਼ ਦੇ ਪਾਠਕਾਂ ਦੇ ਲਈ ਇਸਦਾ ਪੰਜਾਬੀ ਅਨੁਵਾਦ ਪੇਸ਼ ਕਰ ਰਹੇ ਹਾਂ :
_✍️ ਕਰਮ ਬਰਸਟ
*************************************
ਭਾਰਤ ਦੀਆਂ ਕੁੜੀਆਂ ਤੇ ਔਰਤਾਂ ਦੇ ਨਾਮ ਖੁਲਾ ਖਤ (ਉਹਨਾਂ ਦੇ ਪਤੀਆਂ, ਪਿਤਾਵਾਂ ਅਤੇ ਭਰਾਵਾਂ ਲਈ ਵੀ )

—- ਕਾਤੀਆ ਦਾਰਨੋਂ

ਮੈਨੂੰ ਉਮੀਦ ਹੈ ਕਿ ਇਹ ਚਿੱਠੀ ਅਜਿਹੀਆਂ ਹਾਲਤਾਂ ਦਾ ਟਾਕਰਾ ਕਰਨ ਵਾਲ਼ੀਆਂ ਔਰਤਾਂ ਨੂੰ ਬੇਦਿਲਾ ਕਰਨ ਜਾਂ ਖ਼ੁਦ ਨੂੰ ਘਟੀਆ ਮਹਿਸੂਸ ਕਰਨ ਦੀ ਬਜਾਏ (ਸੰਘਰਸ਼ ਕਰਨ ਲਈ) ਹੋਰ ਉਤਸਾਹਤ ਕਰੇਗਾ ।

ਮੈ ਹਮੇਸ਼ਾ ਕੁੱਝ ਵਿਲੱਖਣ ਕਰਨ ਨੂੰ ਤਰਜੀਹ ਦੇਣਾ ਚਾਹੁੰਦੀ ਸੀ, ਪਰੰਤੂ ਕੁੱਝ ਅਲੱਗ ਹੀ ਕਾਰਨਾਂ ਕਰਕੇ ਮੇਰੀ ਮਸ਼ਹੂਰੀ ਹੋ ਗਈ ।

ਮੈਂ ਤੁਹਾਡੇ ਦੇਸ਼ ਦੀ ਵਿਸ਼ਾਲਤਾ, ਅਮੀਰੀ ਤੇ ਬਹੁ-ਪਸਾਰੀ ਸਭਿਅਤਾ ਦੀ ਖੋਜ ਕਰਨ ਲਈ ਭਾਰਤ ਆਈ ਸੀ । ਮੈਂ ਚੌਵੀ ਸਾਲ ਦੀ ਸੀ ਅਤੇ ਉਸੇ ਵਕਤ ਹੀ ਸਮਾਜ ਸ਼ਾਸਤਰ ਤੇ ਮਾਨਵ ਵਿਗਿਆਨ ਵਿੱਚ ਗਰੈਜੂਏਸਨ ਕੀਤੀ ਸੀ । ਮੇਰੀ ਰੀਝ ਉਹਨਾਂ ਲੋਕਾਂ ਨੂੰ ਹਕੀਕੀ ਜ਼ਿੰਦਗੀ ਵਿੱਚ ਮਿਲਣ ਦੀ ਸੀ ਜੋ ਬਿਲਕੁਲ ਮੇਰੇ ਵਰਗੇ ਪਰ ਕਾਫ਼ੀ ਵੱਖਰੇ ਸਨ ।
31 ਅਗਸਤ 1994 ਨੂੰ ਮੈਨੂੰ ਜ਼ੋਰ ਜ਼ਬਰਦਸਤੀ ਅਗਵਾ ਕਰ ਲਿਆ ਅਤੇ ਇਜ਼ਤ ਲੁੱਟ ਲਈ ਗਈ ।
ਪੂਰੀ ਰਾਤ ਭਰ ਗ਼ੈਰ ਕਾਨੂੰਨੀ ਤਰੀਕੇ ਨਾਲ ਬੰਦੀ ਰਹਿਣ ਮਗਰੋਂ ਮੈਂ ਬਚਕੇ ਨਿਕਲਣ ਵਿੱਚ ਸਫਲ ਹੋ ਗਈ ਅਤੇ ਸਿੱਧੀ ਥਾਣੇ ਵਿੱਚ ਪਹੁੰਚ ਗਈ । ਮੁੱਖ ਮੁਲਜ਼ਮ ਸਮੇਤ ਸਾਰੇ ਦੋਸ਼ੀਆਂ ਨੂੰ ਮੈਂ ਉਸੇ ਵੇਲੇ ਪਛਾਣ ਲਿਆ ਗਿਆ ਸੀ ਅਤੇ ਪਹਿਚਾਣ-ਪਰੇਡ ਦੌਰਾਨ ਉਸਦੀ ਨਿਸ਼ਾਨਦੇਹੀ ਵੀ ਕਰ ਦਿੱਤੀ ਸੀ । ਮੈਂ ਦਾਅਵਾ ਕਰਦੀ ਹਾਂ ਕਿ ਮੇਰੇ ਹਮਲਾਵਰ ਦੀ ਪਹਿਚਾਣ ਬਾਰੇ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ।

ਇਹੀ ਵਜ੍ਹਾ ਹੈ ਕਿ ਮੁਲਜ਼ਮ ਦੀ ਤਰਫੋਂ ਮੇਰੇ ਉਪਰ ਅਨੇਕਾਂ ਬੰਦਿਆਂ ਵਲੋਂ ਦਬਾਅ ਪਾਏ ਜਾਣ ਦੇ ਬਾਵਜੂਦ ਵੀ ਮੈਂ ਆਪਣਾ ਬਿਆਨ ਨਹੀਂ ਬਦਲਿਆ । ਮੇਰੇ ਦੋਸਤ ਅਤੇ ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਦੋਸ਼ ਰੱਦ ਕਰਨ( ਵਾਪਸ ਲੈਣ) ਲਈ ਹਲਫ਼ਨਾਮਾ ਲਿਖਣ ਲਈ ਕਿਹਾ ਗਿਆ, ਅਦਾਲਤ ਵਿੱਚ ਸਹੁੰ ਚੁੱਕਕੇ ਮੁੱਕਰ ਜਾਣ ਲਈ ਕਿਹਾ ਗਿਆ ਅਤੇ ਧਨ ਦੌਲਤ ਦੀ ਪੇਸ਼ਕਸ਼ ਕੀਤੀ ਗਈ । ਪਰ ਮੈਂ ਉਹਨਾਂ ਸਾਰੀਆਂ ਔਰਤਾਂ, ਜੋ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਦੀ ਖਾਤਰ ਸੱਚ ਦਾ ਗਲਾ ਘੁਟਣ ਤੋਂ ਹਮੇਸਾ ਹੀ ਇਨਕਾਰ ਕਰਕੇ ਰੱਖਿਆ । ਮੈਂ ਬਹੁਤ ਜ਼ਿਆਦਾ ਤਣਾਅ ਵਿੱਚ ਸੀ, ਇਕ ਸਦਮੇ ਨੂੰ ਝੱਲ ਰਹੀ ਸੀ । ਲੇਕਿਨ ਮੈਨੂੰ ਆਪਣੇ ਵੱਲੋਂ ਸੱਚ ਤੇ ਪਹਿਰਾ ਦੇਣ ਦਾ ਅਤੇ ਭਰਿਸ਼ਟ ਸੱਤਾ ਦਾ ਸਾਹਮਣਾ ਕਰਦਿਆਂ ਆਪਣਾ ਮਾਨ ਸਨਮਾਨ ਕਾਇਮ ਰੱਖਣ ਬਦਲੇ ਕਦੇ ਵੀ ਅਫ਼ਸੋਸ ਨਹੀਂ ਹੋਇਆ ।

ਆਪਣੇ ਘਰ ਵਾਪਸ ਆਕੇ ਇਕ ਵਾਰ ਮੈਂ ਦੁਬਾਰਾ ਭਾਰਤ ਆਉਣ ਬਾਰੇ ਸੋਚਿਆ ਸੀ ਕਿਉਂਕਿ ਮੈਂਨੂੰ ਇਸ ਦੇਸ਼ ਦੀਆਂ ਬਹੁਤ ਸਾਰੀਆਂ ਗੱਲਾਂ ਵਧੀਆ ਲੱਗਦੀਆਂ ਸਨ । ਪਰ ਮੈਨੂੰ ਜਲਦੀ ਹੀ ਸਮਝ ਆ ਗਈ ਕਿ ਮੇਰੇ ਨਾਲ ਜੋ ਕੁਝ ਵਾਪਰ ਗਿਆ ਹੈ, ਉਸਦਾ ਪਰਛਾਵਾਂ ਹਮੇਸਾ ਮੇਰੇ ਪਿੱਛੇ ਪਿਆ ਰਹੇਗਾ । ਮੈਂ ਕਦੇ ਵੀ ਸ਼ਾਂਤੀ ਅਤੇ ਸਰੱਖਿਅਤਾ ਨਾਲ ਜੀਅ ਨਹੀਂ ਸਕਾਂਗੀ । ਮੇਰੇ ਵਿੱਚ ਭਾਰਤ ਵਾਪਸ ਆਉਣ ਦਾ ਜਿਗਰਾ ਨਹੀਂ ਸੀ ।
ਤੇਈ ਸਾਲ ਲੰਘ ਗਏ ਹਨ ਅਤੇ ਮੈਂ ਅਜੇ ਵੀ ਉਸ ਬੇਇਨਸਾਫ਼ੀ ਨੂੰ ਮਹਿਸੂਸ ਕਰ ਸਕਦੀ ਹਾਂ ਜਿਸਨੇ ਗੁਨਾਹਗਾਰਾਂ ਨੂੰ ਬਰੀ ਹੋਣ ਦੇ ਦਿੱਤਾ । ਮੈ ਦੇਖ ਰਹੀ ਹਾਂ ਕਿ ਹਾਲਤਾਂ ਹੁਣ ਵੀ ਕੋਈ ਬਹੁਤੀਆਂ ਬਦਲੀਆ ਨਹੀਂ ਹਨ । ਇਹ ਦੇਖ-ਸੁਣਕੇ ਮੇਰਾ ਕਾਲਜਾ ਫਟ ਜਾਂਦਾ ਹੈ ਕਿ ਭਾਰੂ ਸਿਆਸੀ ਜਮਾਤ ਅਜੇ ਵੀ ਕੁੜੀਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਤੇ ਉਹਨਾਂ ਤੇ ਹਮਲੇ ਕਰੀ ਜਾ ਰਹੀ ਹੈ । ਮਿਸਾਲ ਵਜੋ ਚੰਡੀਗੜ੍ਹ ਵਿੱਚ ਵਾਪਰੀ ਵਰਨਿਕਾ ਵਾਲੀ ਘਟਨਾ ਹੈ ।

ਅਸੀਂ ਦੁਨੀਆ ਭਰ ਵਿੱਚ ਔਰਤਾਂ ਖ਼ਿਲਾਫ਼ ਹੋ ਰਹੀ ਹਿੰਸਾ ਤੇ ਵਿਤਕਰੇ ਨੂੰ ਕਦੋਂ ਅਤੇ ਕਿਵੇਂ ਖਤਮ ਕਰ ਸਕਦੇ ਹਾਂ ? ਆਖਰਕਾਰ ਇਹ ਮਰਦ ਔਰਤਾਂ ਦੀ ਹਮਾਇਤ ਵਿੱਚ ਕਦੋਂ ਖੜੇ ਹੋਣਗੇ ਤਾਂ ਕਿ ਮਨੁੱਖਤਾ ਅਮਨ, ਪਿਆਰ ਅਤੇ ਹਮਦਰਦੀ ਜ਼ਰੀਏ ਆਪਣੀ ਹਕੀਕੀ ਸਮਰੱਥਾ ਨੂੰ ਪ੍ਰਾਪਤ ਕਰ ਸਕੇ । ਖੁਸਕਿਸਮਤੀ ਹੈ ਕਿ ਭਾਰਤ ਵਿੱਚ ਮਹਾਤਮਾ ਗਾਂਧੀ ਵਰਗੇ ਮਨੁੱਖ ਪੈਦਾ ਹੋਏ ਸਨ, ਜਿਹਨਾ ਨੇ ਕਿਹਾ ਸੀ ਕਿ, “ ਔਰਤਾਂ ਨੂੰ ਕਮਜ਼ੋਰ ਜੀਵ ਕਹਿਣਾ ਇਕ ਝੂਠਾ ਖਿਤਾਬ ਹੈ; ਇਹ ਮਰਦਾਂ ਵੱਲੋਂ ਔਰਤਾਂ ਨਾਲ ਕੀਤੀ ਜਾਂਦੀ ਬੇਇਨਸਾਫ਼ੀ ਹੈ । ਜੇ ਅਹਿੰਸਾ ਸਾਡੀ ਹੋਂਦ ਦਾ ਨਿਯਮ ਬਣ ਜਾਵੇ ਤਾਂ ਭਵਿਖ ਔਰਤਾਂ ਦਾ ਹੋਵੇਗਾ।”

ਮੈਂ ਜੋ ਕੁਛ ਭੋਗਿਆ ਹੈ, ਉਸ ਬਾਰੇ ਮੈਨੂੰ ਕੋਈ ਪਛਤਾਵਾ ਨਹੀਂ ਹੈ । ਮੈਨੂੰ ਕਿਸੇ ਪ੍ਰਤੀ ਕੋਈ ਘਿਰਣਾ ਨਹੀਂ ਹੈ ।
ਬੱਸ ਇਕ ਉਮੀਦ ਹੈ ਕਿ ਹਾਲਤਾਂ ਜਰੂਰ ਬਦਲ ਜਾਣਗੀਆਂ …

( ਦਿ ਟ੍ਰਿਬਿਊਨ,-14 ਅਗਸਤ 2017 ਦੀ ਰਿਪੋਰਟ ਚੋਂ ਧੰਨਵਾਦ ਸਹਿਤ )

An open letter to “girls and women of India (and also to their husbands, fathers and brothers)

I hope this letter will motivate those who are confronted with such situations not to be discouraged or feel devalued.

I would have preferred to be known for doing something exceptional, but it’s for another reason that my name became public.

I came to India to discover your country, your culture in its immensity, richness and complexity. I was 24, I had just finished Bachelors in Sociology and Anthropology and I wished to meet in real life the people whom I felt were so different from me yet so similar.
On August 31, 1994, I was violently abducted and molested. After a night of illegal detention, I managed to save myself and went straight to the police station. The culprits were identified quickly, including the main perpetrator. I recognised him and indicated it during the identification parade. I affirm that there has never been any doubt about the identity of my aggressor.

That’s why I didn’t change my statement despite numerous attempts by people on behalf of the accused. My boyfriend and I were threatened, asked to write letters of renunciation, commit perjury… money was offered…. but I always refused to distort the truth — for the sake of all women who have to suffer violence. I was under great stress, facing trauma. But I have never regretted remaining right and honourable in the face of corrupting power.

Back home, I thought of returning one day to India because I liked a lot of things about this country. But I fast understood that what had happened would always follow me and I would never feel at peace and in safety. I didn’t have the courage to return.

Twenty-three years have passed, and I still feel the injustice that allowed the accused to be acquitted. I see that things haven’t changed much. My heart cries whenever I learn that the dominant political class keeps abusing power to harass and assault girls, for instance the Varnika episode in Chandigarh.

When and how can we end this violence and discrimination against women worldwide? When are men finally going to get up to support them, so that humanity realises its real potential through peace, love and compassion? Fortunately, India has had men such as Mahatma Gandhi, who said: “To call woman the weaker sex is a libel; it is man’s injustice to woman. If non-violence is the law of our being, the future is with woman.”
I don’t regret what I have lived, I have no hatred, just the hope that things will change…

_✍️Katia Darnand

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?