ਭੋਗਪੁਰ 29 ਸਤੰਬਰ (ਸੁਖਵਿੰਦਰ ਜੰਡੀਰ) ਘੱਟ ਗਿਣਤੀ ਵਿੱਚ ਅਜਿਹੇ ਵਿਅਕਤੀ ਮਿਲਦੇ ਹਨ। ਜੋ ਸੱਚਾਈ ਤੇ ਚੱਲਦੇ ਈਮਾਨਦਾਰ ਹੋਣ ਦਾ ਦਮ ਰੱਖਦੇ ਹਨ ਅਜਿਹੀ ਇਮਾਨਦਾਰੀ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪੁੱਤਰ : ਭੁਪਿੰਦਰ ਸਿੰਘ ਲੰਬੜਦਾਰ ਵਾਸੀ ਗੜ੍ਹਦੀਵਾਲਾ ਸ਼ਹਿਰ ਵਿੱਚ ਸਥਿਤ ਕੋਕਲਾ ਮਾਰਕੀਟ ਕਿਸੇ ਕੰਮ ਸਬੰਧੀ ਗਿਆ, ਤਾਂ ਉਸ ਦਾ 18 ਹਜ਼ਾਰ ਕੀਮਤ ਦਾ ਮੋਬਾਈਲ ਜਿਸ ਦੇ ਕਵਰ ਵਿਚ ਰੱਖੇ 5 ਹਜਾਰ ਰੁਪਏ ਗੁੰਮ ਹੋ ਗਏ।ਘਰ ਪਹੁੰਚਣ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਨੁਕਸਾਨ ਹੋ ਚੁੱਕਾ ਹੈ ਤਾਂ ਉਸ ਨੇ ਆਪਣਾ ਮੋਬਾਇਲ ਲੱਭਣ ਲਈ ਉਕਤ ਮਾਰਕੀਟ ਵਿਚ ਭਾਲ ਕੀਤੀ, ਮੋਬਾਇਲ ਨਾ ਮਿਲਣ ਤੇ ਉਸ ਨੇ ਆਪਣੇ ਮੋਬਾਇਲ ਤੇ ਫੋਨ ਕੀਤਾ ਤਾਂ ਠਾਕੁਰ ਅਰਜਿੰਦਰ ਸਿੰਘ ਪੁੱਤਰ ਠਾਕੁਰ ਸ਼ਮਸ਼ੇਰ ਸਿੰਘ ਵਾਸੀ ਭੰਬੋਵਾਲ ਨਾਲ ਉਸ ਦੀ ਗੱਲਬਾਤ ਹੋਈ ਜਿਸ ਉਪਰੰਤ ਅਰਜਿੰਦਰ ਸਿੰਘ ਨੇ ਅੰਮ੍ਰਿਤਪਾਲ ਨੂੰ ਮੋਬਾਈਲ ਕਵਰ ਵਿੱਚ ਪਏ ਪੰਜ ਹਜ਼ਾਰ ਰੁਪਏ ਸਮੇਤ ਉਸ ਦਾ ਕੀਮਤੀ ਮੋਬਾਇਲ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਅੰਮ੍ਰਿਤ ਪਾਲ ਸਿੰਘ ਨੇ ਉਸ ਦਾ ਧੰਨਵਾਦ ਕੀਤਾ ਅਤੇ ਉਨ੍ਹਾ ਕਿਹਾ ਕਿ ਹੱਕ ਦੀ ਕਮਾਈ ਅਤੇ ਮਿਹਨਤ ਦੀ ਜ਼ਿੰਦਗੀ ਉਸ ਅਕਾਲ ਪੁਰਖ ਦੀ ਅਮਾਨਤ ਹੁੰਦੀ ਹੈ ਅਤੇ ਉਹ ਕਿਤੇ ਵਿਅਰਥ ਨਹੀਂ ਸਕਦੀ ਓਨਾ ਇਹ ਵੀ ਕਿਹਾ ਕੇ ਦੁਨੀਆਂ ਦੇ ਵਿਚ ਇਮਾਨਦਾਰ ਲੋਕ ਹੋਣ ਕਰਕੇ ਹੀ ਦੁਨੀਆਂ ਧਰਤੀ ਤੇ ਟਿਕੀ ਹੋਈ ਹੈ,ਨਹੀਂ ਤਾਂ ਮਨਮੁਖੁ ਲੋਕਾਂ ਨੇ ਰੱਬ ਨੂੰ ਵਿਸਾਰ ਕੇ ਦੁੱਖਾਂ ਤੋ ਇਲਾਵਾ ਕੁਛ ਨਹੀ ਪਾਇਆ, ਸ੍ਰੀ ਅੰਮ੍ਰਿਤਪਾਲ ਸਿੰਘ ਬਹੁਤ ਹੀ ਇਮਾਨਦਾਰ ਸੁੱਚੇ ਸੱਚੇ ਇਨਸਾਨ ਹਨ ਉਨਾਂ ਦਾ ਜੀਵਨ ਗੁਰੂਬਾਣੀ ਦੇ ਨਾਲ ਜੁੜਨਾ ਅਤੇ ਦੂਸਰਿਆਂ ਨੂੰ ਜੋੜਨਾ ਪੱਤਰਕਾਰਾਂ ਨੇ ਵੀ ਖੁਸ਼ੀ ਜਾਹਰ ਕਰਦਿਆਂ ਕਿਹਾ ਕੇ ਅੰਮ੍ਰਿਤਪਾਲ ਸਿੰਘ ਦਾ ਮੋਬਾਇਲ ਮੋੜਨ ਵਾਲੇ ਦੀ ਈਮਾਨਦਾਰੀ ਤਾਂ ਹੈ ਹੀ ਹੈ, ਪਰ ਜਿਸ ਦਾ ਮੋਬਾਈਲ ਅਤੇ ਪੈਸੇ ਸਨ ਉਹ ਵੀ ਬਹੁਤ ਹੀ ਇਮਾਨਦਾਰ ਅਤੇ ਬਹੁਤ ਹੀ ਬੀਬੇ ਇਨਸਾਨ ਹਨ
Author: Gurbhej Singh Anandpuri
ਮੁੱਖ ਸੰਪਾਦਕ