ਭੋਗਪੁਰ 29 ਸਤੰਬਰ (ਸੁਖਵਿੰਦਰ ਜੰਡੀਰ) ਪਿੰਡ ਜੱਲੋਵਾਲ ਕਲੋਨੀ ਨਜ਼ਦੀਕ ਪੈਂਦੇ ਪੈਟਰੋਲ ਪੰਪ ਕੋਲ ਜਲੰਧਰ ਤੋਂ ਪਠਾਨਕੋਟ ਨੂੰ ਜਾ ਰਹੀ ਕਾਰ ਨੰਬਰ ਪੀ ਬੀ 24 ਸੀ 5012 ਸਵਿਫਟ ਪਰਮਵੀਰ ਪੁੱਤਰ ਗੱਜਣ ਸਿੰਘ ਪਿੰਡ ਮਾਣਕ ਢੇਰੀ ਵਾਸੀ ਪੁਲਿਸ ਥਾਣਾ ਬੁੱਲ੍ਹੋਵਾਲ ਹੁਸ਼ਿਆਰਪੁਰ ਜਾ ਰਿਹਾ ਸੀ।ਜਿਸ ਨੇ ਸਾਈਡ ਰੋਡ ਤੇ ਖੜ੍ਹੇ ਪਲਾਟੀਨਾ ਮੋਟਰਸਾਈਕਲ ਨੰਬਰ ਪੀ ਬੀ 07 ਐਕਸ 3349 ਜਿਸ ਤੇ ਸਵਾਰ ਮੁਹੰਮਦ ਰਾਫੀਕ ਪੁੱਤਰ ਨਜੀਰ ਅਹਿਮਦ ਵਾਸੀ ਜੰਮੂ (ਜੱਲੋਵਾਲ) ਨੂੰ ਟੱਕਰ ਮਾਰੀ।ਮੁਹੰਮਦ ਰਾਫੀਕ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਕਾਲਾ ਬੱਕਰਾ ਤੋਂ ਰੈਫਰ ਕਰਕੇ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਅਤੇ ਸੂਚਨਾ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਅੱਗੇ ਸਫੈਦਿਆਂ ਵਿਚ ਵੱਜ ਕੇ ਪਲਟ ਗਈ,ਮੋਟਰਸਾਈਕਲ ਵੀ ਕਾਫੀ ਦੂਰ ਖੇਤਾਂ ਵਿੱਚ ਜਾ ਡਿੱਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਦੋਨੇਂ ਫਰੰਟ ਏਅਰਬੈਗ ਖੁੱਲ੍ਹ ਗਏ, ਕਾਰ ਚਾਲਕ ਪਰਮਵੀਰ ਬਾਲ ਬਾਲ ਬਚੇ। ਪਰ ਉਨ੍ਹਾਂ ਨੂੰ ਮਾਮੂਲੀ ਜਿਹੀਆਂ ਚੋਟਾਂ ਆਈਆਂ ਸਨ,ਪਰਮਵੀਰ ਸਿਵਲ ਹਸਪਤਾਲ ਤੋਂ ਮੱਲ੍ਹਮ ਪੱਟੀ ਕਰਵਾ ਕੇ ਫ਼ਰਾਰ ਹੋ ਗਏ। ਇਸ ਅਚਾਨਕ ਹੋਏ ਦਰਦਨਾਕ ਹਾਦਸੇ ਦਾ ਪੁਲਿਸ ਚੌਂਕੀ ਇੰਚਾਰਜ ਸੁਖਦੇਵ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ। ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਕਾਰ ਅਤੇ ਮੋਟਰਸਾਈਕਲ ਨੂੰ ਹਿਰਾਸਤ ਵਿੱਚ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Author: Gurbhej Singh Anandpuri
ਮੁੱਖ ਸੰਪਾਦਕ