ਭੋਗਪੁਰ 29 ਸਤੰਬਰ( ਸੁਖਵਿੰਦਰ ਜੰਡੀਰ ) ਭੋਗਪੁਰ ਦੀ ਸਹਿਕਾਰੀ ਖੰਡ ਮਿਲ ਸਾਲਾਨਾ ਆਮ ਅਜਲਾਸ ਹੋਇਆ ਜਿਸ ਵਿੱਚ ਲਗਭਗ 355 ਹਿੱਸੇਦਾਰ ਗੰਨਾ ਕਾਸ਼ਤਕਾਰਾਂ ਵੱਲੋਂ ਅਜਲਾਸ ਵਿੱਚ ਸ਼ਿਰਕਤ ਕੀਤੀ ਗਈ ਜੋ ਕਿ ਪਿਛਲੇ ਸਾਲ ਦੇ ਆਮ ਅਜਲਾਸ ਵਿਚ ਲਾਏ ਗਏ ਫੈਸਲਿਆਂ ਦੀ ਵੀ ਪੁਸ਼ਟੀ ਕੀਤੀ ਗਈ, ਇਸ ਮੌਕੇ ਤੇ ਜਿੰਮੀਦਾਰਾਂ ਵੱਲੋਂ ਸੂਗਰ ਮਿੱਲ ਅਧਿਕਾਰੀਆਂ ਦੇ ਕੋਲ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਗੱਲਬਾਤ ਕੀਤੀ ਗਈ, ਸੂਗਰ ਮਿਲ ਚੇਅਰਮੈਨ ਪਰਮਜੀਤ ਸਿੰਘ ਨੇ ਕਿਹਾ ਕੇ ਗੰਨਾ ਕਾਸ਼ਤਕਾਰਾਂ ਲਈ ਮਿੱਲ ਯਾਰਡ ਨੂੰ ਖੂਬਸੂਰਤ ਬਣਾਇਆ ਜਾਵੇਗਾ , ਜਿਸ ਦੇ ਵਿਚ ਵਧੀਆ ਵਿਸ਼ਰਾਮ ਘਰ ਅਤੇ ਉਸ ਵਿਚ ਹਰ ਤਰ੍ਹਾਂ ਦੀ ਸਹੂਲਤ ਹੋਵੇਗੀ, ਮੌਕੇ ਤੇ ਪਹੁੰਚੇ ਐਗਰੀਕਲਚਰ ਯੂਨੀਵਰਸਿਟੀ ਡਾਕਟਰ ਸਾਹਿਬਾਨਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਖਾਸ ਜਾਣਕਾਰੀ ਦਿੱਤੀ ਗਈ, ਡਾਕਟਰ ਬਲਵੀਰ ਚੰਦ ਨੇ ਸਹਾਇਕ ਗੱਨਾ ਵਿਕਾਸ ਅਫਸਰ ਗੋਰਮਿੰਟ ਨੇ ਵਿਸ਼ੇਸ਼ ਤੌਰ ਤੇ ਰੱਤਾ ਰੋਗ ਲੱਸ਼ਣਾ ਦੇ ਬਚਾਅ ਲਈ ਖਾਸ ਜਾਣਕਾਰੀ ਦਿੱਤੀ