ਜੁਗਿਆਲ 2 ਅਕਤੂਬਰ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਦੀ ਟੀਮ ਅੱਜ ਪਿੰਡ ਲੜੋਈ ਵਿਖੇ ਪਹੁੰਚੀ ਆਮ ਆਦਮੀ ਪਾਰਟੀ ਦੀ ਟੀਮ ਸਭ ਤੋਂ ਪਹਿਲਾਂ ਡੇਰਾ ਜ਼ਾਹਰ ਪੀਰ ਨਤਮਸਤਕ ਹੋਈ ਡੇਰਾ ਬਾਬਾ ਜ਼ਾਹਰ ਪੀਰ ਦੀ ਹਜ਼ੂਰੀ ਵਿੱਚ ਹਾਜ਼ਰੀ ਲਵਾਈ ਡੇਰਾ ਮੁਖੀ ਬਾਬਾ ਚਰਨਸ਼ਾਹ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਤਰੱਕੀ ਪ੍ਰਾਪਤ ਹੋ ਸਕੇ ਆਮ ਆਦਮੀ ਪਾਰਟੀ ਨੇ ਬਾਬਾ ਜੀ ਦੀ ਹਜ਼ੂਰੀ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕੇ ਆਮ ਆਦਮੀ ਪਾਰਟੀ ਪੰਜਾਬ ਨੂੰ ਤਰੱਕੀ ਦੀ ਰਾਹ ਵੱਲ ਲੈ ਕੇ ਜਾਵੇਗੀ ਆਮ ਆਦਮੀ ਪਾਰਟੀ ਬੜੀ ਹੀ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ, ਫੇਰ ਦੀ ਜੀਤ ਲਾਲ ਭੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਪੰਜਾਬ ਦੇ ਵਿੱਚ ਬਾਦਲ ਸਰਕਾਰ ਨੇ 10 ਸਾਲ ਰਾਜ ਕੀਤਾ, ਅਤੇ ਕਾਂਗਰਸ ਨੇ ਵੀ ਰਾਜ ਕੀਤਾ ਪਰ ਪੰਜਾਬ ਦੇ ਲੋਕਾਂ ਨੂੰ ਲੋਲੀ ਪੋਪ ਤੋਂ ਸਿਵਾਏ ਕੁਝ ਨਹੀਂ ਮਿਲਿਆ, ਜੀਤ ਲਾਲ ਭੱਟੀ ਨੇ ਕਿਹਾ ਕੇ ਲੋਕਾਂ ਨੂੰ ਫਰੀ ਸਾਈਕਲ ਜਾਂ ਸਕੂਟਰੀਆਂ ਨਹੀਂ ਚਾਹੀਦੀਆਂ, ਲੋਕਾਂ ਨੂੰ ਨੋਕਰੀਆਂ ਦਿਓ ਸਾਇਕਲ ਸਕੂਟਰੀਆਂ ਉਹ ਆਪ ਹੀ ਖਰੀਦ ਲੈਣ ਗੇ, ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ, ਗੁਰਵਿੰਦਰ ਸਿੰਘ ਸਗਰਾਂਵਾਲੀ, ਭੁਪਿੰਦਰ ਸਿੰਘ ਦੇਵ ਮਨੀ ਭੋਗਪੁਰ, ਬਰਕਤ ਰਾਮ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।