ਨਕੋਦਰ 24 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਪੰਜਾਬੀ ਗਾਇਕ ਗੁਰਦਾਸ ਮਾਨ, ਜਿਸ ਨੂੰ ਪੰਜਾਬੀਆਂ ਨੇ ਤੇ ਖਾਸ ਤੌਰ ਤੇ ਸਿੱਖਾਂ ਨੇ ਮਣਾਂ ਮੂੰਹੀ ਪਿਆਰ ਦਿੱਤਾ,ਪਿਛਲੇ ਥੋੜ੍ਹੇ ਸਮੇਂ ਪੰਜਾਬੀਅਤ ਦਾ ਹੀ ਦੁਸ਼ਮਣ ਬਣ ਬੈਠਾ ਹੈ।ਪਹਿਲਾਂ ਪੰਜਾਬੀ ਮਾਂ ਬੋਲੀ ਦੀ ਸ਼ਾਨ ਦੇ ਖਿਲਾਫ ਅਤੇ ਹੁਣ ਸਾਰੀਆਂ ਹੱਦਾਂ ਪਾਰ ਕਰਕੇ ਸਿੱਖ ਗੁਰੂ ਸਹਿਬਾਨ ਦੀ ਸ਼ਾਨ ਦੇ ਖਿਲਾਫ ਹੀ ਬੋਲਣ ਲੱਗ ਪਿਆ ਹੈ।ਪਿਛਲੇ ਦਿਨੀਂ ਨਕੋਦਰ ਦੇ ਇੱਕ ਧਾਰਮਿਕ ਅਸਥਾਨ ਦੇ ਅਧਾਰਮਿਕ ਮੁਖੀ ਜੋ ਕਿ ਸਿਗਰਟਾਂ, ਬੀੜੀਆਂ,ਸੁਲਫੇ ਅਤੇ ਨਾਚ ਗਾਣੇ ਦਾ ਖੂਬ ਸ਼ੌਕੀਨ ਹੈ ਨੂੰ ਸਿੱਖਾਂ ਦੇ ਤੀਜੇ ਸਤਿਗੁਰੂ, ਗੁਰੂ ਅਮਰਦਾਸ ਜੀ ਦੀ ਅੰਸ ਬੰਸ ਦੱਸ ਕੇ ਗੁਰੂ ਘਰ ਦੀ ਤੌਹੀਨ ਕਰਨ ਦੀ ਹਿਮਾਕਤ ਕੀਤੀ ਹੈ।ਪੰਥਕ ਢਾਡੀ ਗਿਆਨੀ ਜਸਵਿੰਦਰ ਸਿੰਘ ਸ਼ਾਂਤ ਨੇ ਨਜ਼ਰਾਨਾ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੁਰਦਾਸ ਮਾਨ ਦੀ ਇਸ ਹਰਕਤ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ ਅਤੇ ਇਸ “ਨਚਾਰ ਦੀ ਇਸ ਹਰਕਤ ਨਾਲ ਸਮੁੱਚੀ ਸਿੱਖ ਕੌਮ ਦੇ ਅੰਦਰ ਵੱਡਾ ਰੋਸ ਪਰਗਟ ਹੋਇਆ ਹੈ,ਅਤੇ ਸ਼ੋਸ਼ਲ ਮੀਡੀਆਢੇ ਹਰ ਮੁਹਾਜ ਤੇ ਸਿੱਖ ਜਥੇਬੰਦੀਆਂ ਇਸ ਦੀ ਇਸ ਗੰਦੀ ਹਰਕਤ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਕੌਮ ਦੀ ਨੁਮਾਇੰਦਾ ਜਮਾਤ ਮੰਨੀ ਜਾਂਦੀ ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਅਜੇ ਤੱਕ ਕੋਈ ਨੋਟਿਸ ਨਹੀਂ ਲਿਆ । ਇਸ ਲਈ ਸਿੱਖ ਜਥੇਬੰਦੀਆਂ ਵੱਲੋਂ ਆਪਣੇ ਤੌਰ ਤੇ ਹੀ ਅੱਜ 24 ਅਗਸਤ ਨੂੰ ਸਵੇਰੇ 10 ਵਜੇ ਨਕੋਦਰ ਵਿਖੇ ਵੱਡਾ ਇਕੱਠ ਕਰਕੇ ਇਸ ਨਚਾਰ ਅਤੇ ਉਸ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜਾਵੇਗਾ ਅਤੇ ਅਗਲੀ ਕਾਰਵਾਈ ਦੇ ਲਈ ਰਣਨੀਤੀ ਬਣਾਈ ਜਾਵੇਗੀ ।ਜ਼ਿਕਰਯੋਗ ਹੈ ਕਿ ਸਤਿਕਾਰ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ,ਭਾਈ ਦਵਿੰਦਰ ਸਿੰਘ ਮੁਕੇਰੀਆਂ, ਭਾਈ ਗੁਰਨਾਮ ਸਿੰਘ ,ਭਾਈ ਸੁਰਿੰਦਰ ਸਿੰਘ ਅਤੇ ਹੋਰ ਸਿੰਘਾਂ ਨੇ ਕੱਲ ਤੋਂ ਹੀ ਐਸ ਐਸ ਪੀ ਜਲੰਧਰ (ਦਿਹਾਤੀ) ਦੇ ਦਫ਼ਤਰ ਦੇ ਬਾਹਰ ਇਸ ਮਸਲੇ ਤੇ ਧਰਨਾ ਲਗਾਇਆ ਹੋਇਆ ਹੈ ਅਤੇ ਗ੍ਰੰਥੀ ਸਿੰਘਾਂ ਦੀ ਪ੍ਰਮੁੱਖ ਜਥੇਬੰਦੀ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਵੱਲੋਂ ਕੱਲ ਭੋਗਪੁਰ ਵਿਖੇ ਪੰਜਾਬ ਪੱਧਰ ਦੀ ਮੀਟਿੰਗ ਕਰਕੇ ਗੁਰਦਾਸ ਮਾਨ ਦੀ ਇਸ ਹਰਕਤ ਦੇ ਖਿਲਾਫ ਰੋਸ ਪਰਗਟ ਕਰਦਿਆਂ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ । ਜਥੇਬੰਦੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਭੁਲੱਥ ,ਜਨਰਲ ਸਕੱਤਰ ਭਾਈ ਗੁਰਭੇਜ ਸਿੰਘ ਅਨੰਦਪੁਰੀ ਨੇ ਅੱਜ ਦੇ ਪੰਥਕ ਇਕੱਠ ਵਿੱਚ ਗ੍ਰੰਥੀ/ਪ੍ਰਚਾਰਕ ਅਤੇ ਰਾਗੀ ਸਿੰਘਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਸਿੱਖ ਜਥੇਬੰਦੀ ਸਿਰਲੱਥ ਖਾਲਸਾ ਦੇ ਆਗੂ ਪਰਮਜੀਤ ਸਿੰਘ ਅਕਾਲੀ ਅਤੇ ਹੋਰ ਜਥੇਬੰਦੀਆਂ ਵੱਲੋਂ ਵੀ ਵੱਧ ਤੋਂ ਸਿੱਖ ਨੌਜਵਾਨਾਂ ਨੂੰ ਅੱਜ ਨਕੋਦਰ ਪਹੁੰਚਣ ਦੀ ਅਪੀਲ ਕੀਤੀ ਹੈ ।
Author: Gurbhej Singh Anandpuri
ਮੁੱਖ ਸੰਪਾਦਕ