Home » ਮਨੋਰੰਜਨ » ਰਾਮਪੁਰ ਦੀ ਰਵੀਦਾਸ ਪੱਤੀ ‘ਚ ਬਦਲੇ ਚੋਣ ਸਮੀਕਰਨ, ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ

ਰਾਮਪੁਰ ਦੀ ਰਵੀਦਾਸ ਪੱਤੀ ‘ਚ ਬਦਲੇ ਚੋਣ ਸਮੀਕਰਨ, ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ

35 Views

ਦੋਰਾਹਾ, 24 ਅਗਸਤ (ਲਾਲ ਸਿੰਘ ਮਾਂਗਟ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਪਣੇ ਕੇਡਰ ਮਜ਼ਬੂਤ ਕਰਨ ਲਈ ਪਿੰਡਾਂ ਅੰਦਰ ਸਰਗਰਮੀਆਂ ਤੇਜ਼ ਕਰ ਰਹੀਆਂ ਹਨ। ਜਿਸ ਦੇ ਮੱਦੇਨਜ਼ਰ ਬੀਤੇ ਦਿਨੀਂ ਹਲਕਾ ਪਾਇਲ ਦੇ ਸਭ ਤੋਂ ਵੱਡੇ ਪਿੰਡ ਰਾਮਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਆਪ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਨੁੱਕਡ਼ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਗਿਆ। ਰਾਮਪੁਰ ਦੀ ਰਵੀਦਾਸ ਪੱਤੀ ‘ਚ ‘ਆਪ’ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਵਿੱਚ ਕਾਗਰਸ ਤੇ ਅਕਾਲੀ ਪਾਰਟੀਆਂ ਦੇ ਸਥਾਨਿਕ ਆਗੂਆਂ ਨੇ ਸ਼ਿਰਕਤ ਕੀਤੀ। ਰਾਮਪੁਰ ਪਿੰਡ ਦੀ ਇਸ ਦੂਸਰੀ ਨੁੱਕੜ ਮੀਟਿੰਗ ਦੌਰਾਨ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ‘ਆਪ’ ਆਗੂ ਸਾਬਕਾ ਸਰਪੰਚ ਰਜਿੰਦਰ ਸਿੰਘ ਗੁਨੀ ਵਲੋ ਸੰਤੁਸ਼ਟੀ ਜ਼ਾਹਰ ਕੀਤੀ ਕਿ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਦਲਾਅ ਲਿਆਉਣ ਲਈ ਉਤਾਵਲੇ ਹਨ। ਸਾਬਕਾ ਸਰਪੰਚ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਅਕਾਲੀ ਖੇਮਿਆ ਦੇ ਵਰਕਰ ਜਲਦੀ ਝਾੜੂ ਫੜਨਗੇ ਅਤੇ ਰਾਮਪੁਰ ਅੰਦਰ ਆਪ ਦਾ ਦੌਰ ਸੁਰੂ ਹੋਵੇਗਾ।
ਮੀਟਿੰਗ ਵਿੱਚ ਬਾਬਾ ਭਾਰਾ ਮੱਲ ਸਪੋਰਟਸ ਕਲੱਬ ਦੇ ਪ੍ਰਧਾਨ ਧਰਮਜੀਤ ਸਿੰਘ ਮਾਂਗਟ ਅਤੇ ਕੁਲਵਿੰਦਰ ਸਿੰਘ ਕਾਲਾ ਆੜ੍ਹਤੀਆ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ, ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਹਰ ਬਾਸ਼ਿੰਦਾ ਸਰਕਾਰ ਨੂੰ ਕੋਸ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕਾ ਕਿਸਾਨੀ ਮੁੱਦਾ, ਅਕਾਲੀ ਕਾਂਗਰਸੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ। ਇਸ ਮੌਕੇ ਸਾਬਕਾ ਸਰਪੰਚ ਰਜਿੰਦਰ ਸਿੰਘ ਗੁਨੀ, ਤਹਿਸੀਲਦਾਰ ਅਵਤਾਰ ਸਿੰਘ, ਸਾਬਕਾ ਪੰਚ ਜਗਰੂਪ ਸਿੰਘ, ਸਾਬਕਾ ਪੰਚ ਜਰਨੈਲ ਸਿੰਘ, ਜੱਥੇਦਾਰ ਦਰਸ਼ਨ ਸਿੰਘ, ਸੂਬੇਦਾਰ ਦਵਿੰਦਰ ਸਿੰਘ ਦੇਬੀ, ਹਰਦੀਪ ਸਿੰਘ, ਬਿੱਲੂ ਸ਼ੇਖੂ ਕਾ, ਪੰਚ ਅਵਤਾਰ ਸਿੰਘ ਕੁੱਕੂ, ਪੰਚ ਰਾਜ ਸਿੰਘ, ਬੀਬੀ ਮਨਜੀਤ ਕੌਰ ਸੋਢਣ, ਜਗਰੂਪ ਸਿੰਘ ਫੌਜੀ, ਪਰਸ਼ਨ ਸਿੰਘ, ਸੰਦੀਪ ਸਿੰਘ ਸੋਨੀ, ਮਨਪ੍ਰੀਤ ਸਿੰਘ ਮੰਗੂ, ਮਨਦੀਪ ਸਿੰਘ ਦੀਪੀ, ਬਾਬਾ ਮੀਤ, ਗੁਰਪ੍ਰੀਤ ਸਿੰਘ, ਮਿਸਤਰੀ ਹਰਬੰਸ ਸਿੰਘ, ਕੁਲਵੰਤ ਸਿੰਘ ਕੰਤੂ, ਗੁਰਤੇਜ ਸਿੰਘ ਤੇਜੀ, ਸੁਖਦੇਵ ਸਿੰਘ ਕਾਕਾ, ਸੈਂਬਰ ਸਿੰਘ, ਸਿਕੰਦਰ ਸਿੰਘ, ਕੁਲਵੰਤ ਸਿੰਘ ਘੋਲਾ, ਪ੍ਰੀਤਮ ਸਿੰਘ, ਇੰਦਰਜੀਤ ਸਿੰਘ, ਗਗਨ ਇੰਦਰ ਸਿੰਘ ਗਗਨ, ਬਲਵੀਰ ਸਿੰਘ ਕਾਕਾ, ਚਰਨ ਸਿੰਘ ਬਿਜਲੀ ਵਾਲਾ, ਜੋਧਾਂ ਵਾਲਾ ਰਵੀ ਨਿਰਮਲ ਸਿੰਘ ਨਿੰਮਾ ਆਦਿ ਹਾਜ਼ਰ ਸਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?