ਨਡਾਲਾ,17 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਜਿਲ੍ਹਾ ਕਪੂਰਥਲਾ ਦਾ ਚੌਥਾ ਰੋਜ਼ਗਾਰ ਮੇਲਾ ਅੱਜ ਗੁਰੂ ਨਾਨਕ ਪੇ੍ਮ ਕਰਮਸਰ ਕੲਲਜ ਨਡਾਲਾ ਵਿੱਚ ਲਗਾਇਆ ਗਿਆ । ਜਿਸ ਦੌਰਾਨ ਨਾਮੀ ਕੰਪਨੀਆਂ ਵਲੋਂ 554 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ । ਮੇਲੇ ਦਾ ਉਦਘਾਟਨ ਜਿਲ੍ਹਾ ਰੋਜਗਾਰ ਅਫਸਰ ਨੀਲਮ ਮਹੇ ਵਲੋਂ ਕੀਤਾ ਗਿਆ । ਉਨ੍ਹਾਂ ਨੌਜਵਾਨਾਂ ਨੂੰ ਕੰਪਨੀਆਂ ਵਲੋਂ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ । ਸਵੇਰੇ ਵੇਲੇ ਤੋਂ ਨੌਜਵਾਨਾਂ ਤੇ ਵਿਸ਼ੇਸ਼ ਕਰਕੇ ਲੜਕੀਆਂ ਵਿਚ ਰੁਜ਼ਗਾਰ ਮੇਲੇ ਪ੍ਰਤੀ ਵੱਡਾ ਉਤਸ਼ਾਹ ਸੀ , ਜਿਸ ਤਹਿਤ 740 ਤੋ ਉਪਰ ਨੌਜਵਾਨਾਂ ਵਲੋਂ ਨਿੱਜੀ ਰੂਪ ਵਿਚ ਰਜਿਸਟ੍ਰੇਸ਼ਨ ਕਰਵਾਕੇ ਇੰਟਰਵਿਊ ਵਿਚ ਭਾਗ ਲਿਆ ਗਿਆ । ਇਸ ਸਬੰਧੀ ਜਿਲ੍ਹਾ ਰੋਜਗਾਰ ਸਹਾਇਕ ਅਧਿਕਾਰੀ ਵਰੁਣ ਜੋਸ਼ੀ ਨੇ ਦੱਸਿਆ ਕਿ ਮੇਲੇ ਵਿਚ 554 ਨੌਜਵਾਨਾਂ ਦੀ ਚੋਣ ਨਾਲ ਕਪੂਰਥਲਾ ਜਿਲ੍ਹੇ ਵਿਚ 9 ਸਤੰਬਰ ਤੋਂ ਸ਼ੁਰੂ ਹੋਏ ਮੇਲਿਆਂ ਦੌਰਾਨ ਹੁਣ ਤੱਕ ਨਡਾਲਾ ਮੇਲੇ ਸਮੇਤ 4422 ਨੌਜਵਾਨਾਂ ਦੀ ਚੋਣ ਹੋ ਚੁੱਕੀ ਹੈ। ਇਸ ਮੌਕੇ ਆਏ ਨੌਜਵਾਨਾਂ ਨੇ ਇਹਨਾਂ ਮੇਲਿਆਂ ਨੂੰ ਕੋਈ ਵਰਨਣਯੋਗ ਪ੍ਰਾਪਤੀ ਨਾ ਹੋਣਾ ਦੱਸਿਆ। ਉਹਨਾ ਕਿਹਾ ਕਿ ਪਾ੍ਈਵੇਟ ਕੰਪਨੀਆਂ ਵੱਲੋਂ ਲਈ ਇੰਟਰਵਿਊ ਤੋ ਰੋਜਗਾਰ ਮਿਲਣ ਸਬੰਧੀ ਬਹੁਤੀ ਉਮੀਦ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਯੋਗਤਾ ਦੇ ਅਧਾਰ ਤੇ ਖਾਲੀ ਅਸਾਮੀਆਂ ਤੇ ਨੌਜਵਾਨਾਂ ਦੀ ਭਰਤੀ ਕਰੇ।
Author: Gurbhej Singh Anandpuri
ਮੁੱਖ ਸੰਪਾਦਕ