Home » ਧਾਰਮਿਕ » ਇਤਿਹਾਸ » ਮੁਸਲਮਾਨ ਹਮਲਾਵਰਾਂ ਨੂੰ ਹਿੰਦੂਆਂ ਨਾਲ ਇਨੀ ਨਫਰਤ ਕਿਉਂ ਸੀ ?(ਸਰਬਜੀਤ ਸਿੰਘ ਘੁਮਾਣ)97819-

ਮੁਸਲਮਾਨ ਹਮਲਾਵਰਾਂ ਨੂੰ ਹਿੰਦੂਆਂ ਨਾਲ ਇਨੀ ਨਫਰਤ ਕਿਉਂ ਸੀ ?(ਸਰਬਜੀਤ ਸਿੰਘ ਘੁਮਾਣ)97819-

231 Views

ਮੁਸਲਮਾਨ ਹਮਲਾਵਰਾਂ ਨੂੰ ਹਿੰਦੂਆਂ ਨਾਲ ਇਨੀ ਨਫਰਤ ਕਿਉਂ ਸੀ ?(ਸਰਬਜੀਤ ਸਿੰਘ ਘੁਮਾਣ)97819-91622…8360643731..whatsapp no.9781291623…….
ਇਸ ਪੋਸਟ ਨੂੰ ਪੜ੍ਹਨ ਵਾਲਿਆ ਲਈ ਕਈ ਤੱਥ ਨਵੇਂ ਹੋਣਗੇ ਜੋ ਹਜ਼ਮ ਨਹੀ ਹੋਣੇ ਪਰ ਜਿਹੜੇ ਲੋਕ ਇਤਿਹਾਸਕ ਤੱਥਾਂ ਦੀ ਪੁਣਛਾਣ ਕਰਦੇ ਰਹਿੰਦੇ ਹਨ ਉਹ ਜਰੂਰ ਕਹਿਣਗੇ ਕਿ ਜੇ ਹਿੰਦੂ ਦਹਿਸ਼ਤਗਰਦ ‘ਬੰਦੇ ਦੇ ਪੁੱਤ’ ਨਾ ਬਣੇ ਤਾਂ ਇਤਿਹਾਸ ਮੁੜ ਦੁਹਰਾਇਆ ਜਾ ਸਕਦਾ ਹੈ।ਬੋਧੀਆਂ ਦੀ ਤਬਾਹੀ ਨੇ ਇਥੇ ਮੁਸਲਮਾਨਾਂ ਦਾ ਰਾਜ ਲਿਆਂਦਾ ਸੀ,ਹੁਣ ਵੀ ਕੁਝ ਪੁੱਠਾ-ਸਿੱਧਾ ਵਾਪਰ ਸਕਦਾ ਹੈ।ਬੋਧੀਆਂ ਦੀ ਤਬਾਹੀ ਕਰਨ ਵਾਲੇ ਬ੍ਰਾਹਮਣਵਾਦੀਆਂ ਨੇ ਜੋ ਜੁਲਮ ਢਾਹੇ ਉਹ ਸ਼ਾਇਦ ਹੀ ਕਿਸੇ ਦੇ ਯਾਦ ਹੋਣ ਪਰ ਇਹ ਤਾਂ ਸਭ ਨੂੰ ਪਤਾ ਹੈ ਕਿ ਕਿਵੇਂ ਮਹਿਮੂਦ ਗਜਨਵੀ ਤੇ ਹੋਰ ਮੁਸਲਮਾਨਾਂ ਦੇ ਨਾਲ ਆਈਆਂ ਫੌਜਾਂ ਨੇ ਹਿੰਦੂਆਂ ਦੇ ਧਰਮ-ਸਥਾਨ ਢਾਹੇ।ਕੀ ਕਦੇ ਵਿਚਾਰ ਕੀਤੀ ਹੈ ਕਿ ਸੋਮਨਾਥ ਤੇ ਹੋਰ ਮੰਦਰਾਂ ਦੀ ਤਬਾਹੀ ਕਰਨ ਵਾਲੇ ਲੋਕ ਕੌਣ ਸਨ? ਕੀ ਕਦੇ ਸੋਚਿਆ ਹੈ ਕਿ ਕਾਬੁਲ-ਕੰਧਾਰ ਤੋਂ ਆਉਣ ਵਾਲੇ ਹਮਲਾਵਰਾਂ ਦਾ ਮੁਖ ਮਕਸਦ ਤਾਂ ਹਿੰਦੋਸਤਾਨ ਦੀ ਦੌਲਤ ਲੁਟਣਾ ਦੱਸਿਆ ਜਾਂਦਾ ਹੈ ਫਿਰ ਉਨਾਂ ਨੇ ਹਿੰਦੂਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ?ਜੇ ਉਹ ਲੁਟੇਰੇ ਸੀ ਤਾਂ ਲੁਟਕੇ ਚਲੇ ਜਾਂਦੇ ਉਨਾਂ ਹਿੰਦੂਆਂ ਨੂੰ ਤੇ ਹਿੰਦੂਆਂ ਦੇ ਤੀਰਥ ਨੂੰ ਕਿਉਂ ਨਿਸ਼ਾਨਾ ਬਣਾਇਆ? ਸਾਫ ਦਿਸਦਾ ਹੈ ਕਿ ਉਹ ਕੇਵਲ ਲੁਟਣ ਨਹੀ ਸਗੋਂ ਹਿੰਦੂਆਂ ਨਾਲ ਖੋਰ ਕੱਢਣ ਆਏ ਸੀ।ਆਖਿਰ ਉਨਾਂ ਨੂੰ ਹਿੰਦੂਆਂ ਨਾਲ ਐਨੀ ਨਫਰਤ ਕਿਉਂ ਸੀ?….. ਇਸਦਾ ਕਾਰਨ ਇਹ ਹੈ ਕਿ ਜਿਹੜੇ ਬੋਧੀ ਬ੍ਰਾਹਮਣਵਾਦੀਆਂ ਦੇ ਜੁਲਮਾਂ ਦੇ ਸਤਾਏ ਇਥੋਂ ਅਫਗਾਨਸਤਾਨ ਵੱਲ ਭੱਜ ਗਏ ਸਨ ਉਹ ਉਥੇ ਹਥਿਆਰਬੰਦ ਟਰੇਨਿੰਗ ਲੈਕੇ ਮਹਿਮੂਦ ਗਜਨਵੀ ਵਰਗੇ ਹਮਲਾਵਰ ਮੁਸਲਮਾਨਾਂ ਦੇ ਨਾਲ ਮਿਲ ਗਏ ਤੇ ਉਨਾਂ ਨੇ ਹੀ ਦੱਸਿਆ ਕਿ ਬ੍ਰਾਹਮਣਾਂ ਨੇ ਮੰਦਰਾਂ ਵਿਚ ਬਹੁਤ ਧਨ-ਦੌਲਤ ਇਕੱਠਾ ਕੀਤਾ ਹੋਇਆ ਹੈ।ਉਨਾਂ ਬੋਧੀਆਂ ਦਾ ਮਕਸਦ ਸਾਫ ਸੀ ਕਿ ਅਸੀਂ ਤਾਂ ਆਪਣੇ ਬੋਧੀ ਭਰਾਵਾਂ ਉਤੇ ਹੋਏ ਅੱਤਿਆਚਾਰਾਂ ਦਾ ਬਦਲਾ ਲੈਣਾ ਹੈ ,ਮੁਸਲਮਾਨ ਬੇਸ਼ੱਕ ਦੌਲਤ ਲੁਟ ਲੈਣ।ਇੰਝ ਬੋਧੀਆਂ ਤੇ ਮੁਸਲਮਾਨਾਂ ਹਮਲਾਵਰਾਂ ਦਾ ਇਕ ਨਵਾਂ ਗੱਠਜੋੜ ਬਣਿਆ।ਬੋਧੀਆਂ ਨੇ ਹਿੰਦੂਤਵੀਆਂ ਨੂੰ ਨਿਸ਼ਾਨਾ ਬਣਾਇਆ ਤੇ ਮੁਸਲਮਾਨਾਂ ਨੇ ਦੌਲਤ ਲੁੱਟੀ।ਹੁਣ ਕਹੀ ਜਾਂਦੇ ਨੇ ਮੁਸਲਮਾਨਾਂ ਨੇ ਹਿੰਦੂਆਂ ਉਤੇ ਜੁਲਮ ਕੀਤੇ।ਬਾਦ ਵਿਚ ਜਦ ਮੁਸਲਮਾਨ ਹਾਕਮਾਂ ਦੇ ਪੈਰ ਲੱਗ ਗਏ,ਉਦੋਂ ਉਨਾਂ ਜਰੂਰ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਠੋਸ-ਉਪਰਾਲੇ ਕੀਤੇ ਪਰ ਸ਼ੁਰੂ ਵਿਚ ਤਾਂ ਹਰੇਕ ਹਮਲੇ ਮੌਕੇ ਨਾਲ ਆਏ ਬੋਧੀਆਂ ਨੇ ਹੀ ਹਿੰਦੂਤਵੀਆਂ ਦੀ ਭੀਂ ਬੁਲਾਈ ਸੀ।ਜਿਵੇਂ ਹੁਣ ਆਏ ਦਿਨ ਹਿੰਦੂ ਦਹਿਸ਼ਤਗਰਦ ਘੱਟਗਿਣਤੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਤੇ ਗੱਲ-ਗੱਲ ਨਾਲ ਕਹਿੰਦੇ ਨੇ ਕਿ ‘ਪਾਕਿਸਤਾਨ ਚਲੇ ਜਾਓ’ ਤੇ ਜਿਹੜੇ ‘ਪਾਕਿਸਤਾਨ ਤੋਂ ਹੋਕੇ ਆ ਜਾਂਦੇ ਨੇ’,ਉਨਾਂ ਦੇ ਖਿਆਲ ਨਾਲ ਹੀ ਧੋਤੀਆਂ ਲਿਬੇੜੀ ਰੱਖਦੇ ਹਨ-ਇਵੇਂ ਹੀ ਹੁਣ ਤੱਕ ਇਹ ਹਿੰਦੂਵਾਦੀ ਉਨਾਂ ਬੋਧੀ ਯੋਧਿਆਂ ਦੇ ਨਾਂ ਤੋਂ ਲੇਰਾਂ ਮਾਰਦੇ ਨੇ ਜਿੰਨਾਂ ਨੇ ਮਹਿਮੂਦ ਗਜਨਵੀ ਦੇ ਨਾਲ ਹੋਕੇ ਇੰਨਾਂ ਦੀ ਧੌੜੀ ਲਾਹੀ ਸੀ।ਇਤਿਹਾਸ ਗਵਾਹ ਹੈ ਕਿ ਮਹਿਮੂਦ ਗਜਨਵੀ ਦਾ ਜਰਨੈਲ ਤਿਲਕਾ,ਜਯਾਸਾਨ ਨਾਮੀ ਬੋਧੀ ਦਾ ਪੁੱਤਰ ਸੀ ਜੋਕਿ ਕਸ਼ਮੀਰ ਵਿਚ ਪੜ੍ਹਿਆ ਸੀ।ਇਸ ਬਾਰੇ ਡਾ. ਸੰਗਤ ਸਿੰਘ ਦੀ ਕਿਤਾਬ ,’ਇਤਿਹਾਸ ਵਿਚ ਸਿਖ ‘ ਦੇ ਸਫਾ ੩ ਤੋਂ ੧੧ ਤੱਕ ਪੜ੍ਹ ਲਵੋ।ਸਾਫ ਪਤਾ ਲੱਗ ਜਾਂਦਾ ਹੈ ਕਿ ਪਹਿਲਾਂ ਚਾਂਭਲੇ ਹੋਏ ਬਾਹਮਣਵਾਦੀਆਂ ਨੇ ਬੋਧੀਆਂ ਦਾ ਘਾਣ ਕੀਤਾ ਤੇ ਉਨਾਂ ਦੇ ਧਾਰਮਿਕ ਕੇਂਦਰੀ ਸਥਾਨ ਕਬਜ਼ੇ ਹੇਠ ਕਰ ਲਏ। ਅੱਜ ਵੀ ਕਈ ਜਮੂਰੇ ਇਹ ਨਹੀ ਮੰਨਣਗੇ ਕਿ ਸ਼ੰਕਰਾਚਾਰੀਆਂ ਦੀ ਅਗਵਾਈ ਹੇਠ ਕਿਵੇਂ ਬੋਧੀਆਂ ਉਤੇ ਜੁਲਮ ਹੋਏ ਸੀ।ਖਾਸ ਕਰਕੇ ਬੋਧੀਆਂ ਦੇ ਸਥਾਨ ਖੋਹ ਲਏ ਜਿਵੇਂ ਸਿਖਾਂ ਤੋਂ ਅੰਮ੍ਰਿਤਸਰ ਖੋਹ ਲੈਣ ਤੇ ਇਸਦਾ ਨਾਂ ਹਮਲਾਵਾਰ ਇੰਦਰਾ ਜਾਂ ਵੈਦਿਆ ਦੇ ਨਾਂ ਤੇ ਧਰ ਦੇਣ ਇਵੇਂ ਹੀ ਬੋਧੀਆਂ ਦੇ ਤੀਰਥ ਖੋਹ ਕੇ ਉਨਾਂ ਬ੍ਰਾਹਮਣਵਾਦੀ ਹਮਲਾਵਰਾਂ ਦੇ ਨਾਂ ਤੇ ਨਾਮਕਰਣ ਕਰ ਦਿਤਾ ਸੀ।ਬਦਰੀਨਾਥ,ਸ਼੍ਰਿੰਗਰੀ,ਤ੍ਰਿਪੁਤੀ,ਜਗਨਨਾਥਪੁਰੀ ਦੇ ਨਾਂ ਉਨਾਂ ਹਮਲਾਵਰ ਬਾਹਮਣਾਂ ਦੇ ਨਾਂ ਤੇ ਰੱਖੇ ਗਏ ਜਿੰਨਾਂ ਨੇ ਇਥੇ ਬੋਧੀਆਂ ਦਾ ਕਤਲੇਆਮ ਕੀਤਾ ਸੀ।ਸ਼ੰਕਰਾਚਾਰੀਆਂ ਮੌਕੇ ਹਰ ਬੋਧੀ ਤੀਰਥ ਨੂੰ ਹਿੰਦੂ-ਤੀਰਥ ਵਿਚ ਕਿਵੇਂ ਬਦਲਿਆ ਗਿਆ,ਇਹ ਜਾਨਣਾ-ਸਮਝਣਾ ਬੜਾ ਦਿਲਚਸਪ ਹੈ ਕਿਉਂਕਿ ਹੁਣ ਵੀ ਗੈਰ-ਹਿੰਦੂ ਤੀਰਥਾਂ ਦਾ ਹਿੰਦੂਕਰਨ ਕਰਨ ਲਈ ਯਤਨ ਹੋ ਰਹੇ ਹਨ।ਸਾਡੇ ਕਈ ਸਿੱਖ ਵੀ ਬਾਹਮਣਾਂ ਦੇ ਜਾਲ ਵਿਚ ਫਸੇ ਯੱਕੜ ਮਾਰਦੇ ਨੇ ਕਿ ਅੰਮ੍ਰਿਤਸਰ ਪਹਿਲਾਂ ਰਾਮ-ਚੰਦਰ ਤੇ ਲਵ-ਕੁਸ਼ ਹੋਰੀ ਆਏ ਸੀ ਜਦਕਿ ਅਸਲ ਵਿਚ ਰਾਮ-ਤੀਰਥ ਤਾਂ ਬਣਾਇਆ ਹੀ ਲਖਪਤ ਰਾਏ ਨੇ ਹੁਣ ਹੈ।(ਲਖਪਤ ਰਾਏ ਨੇ ਸਿਖਾਂ ਦੇ ਨਾਲ ਨਾਲ ਸਿਖੀ ਨੂੰ ਮੇਟਣ ਲਈ ਵੀ ਯਤਨ ਕੀਤੇ ਤੇ ਅਨੇਕ ਉਪੱਦਰ ਕੀਤੇ..ਇਸੇ ਜਹਿਰੀਲੀ ਮੁਹਿੰਮ ਦੌਰਾਨ ਉਸਨੇ ਅੰਮ੍ਰਿਤਸਰ ਦੀ ਸ਼ੋਭਾ ਘਟਾਉਣ ਦੀ ਨੀਚ ਭਾਵਨਾ ਤਹਿਤ ਸ਼ਹਿਰ ਤੋਂ ਸੱਤ ਮੀਲ਼ ਬਾਹਰ ਨਵਾਂ ਹਿੰਦੂ-ਤੀਰਥ “ਰਾਮ-ਤੀਰਥ” ਬਣਵਾਇਆਂ ਕਿ ਇਥੇ ਰਾਮ ਚੰਦਰ ਦੀ ਲਵ-ਕੁਸ਼ ਨਾਲ ਜੰਗ ਹੋਈ ਸੀ-ਹੁਣ ਕਈ ਜਭਲੀਆਂ ਮਾਰੀ ਜਾਂਦੇ ਨੇ ਇਹ ਬਹੁਤ ਪੁਰਾਣਾ ਹੈ ਜਦਕਿ ਇਹ ਤੀਰਥ ਤਾਂ 1747 ਨੂੰ ਬਣਵਾਇਆਂ ਹੈ)ਕੱਲ-ਕਲਾਂ ਨੂੰ ਇਹੀ ਯਭਲੀਆਂ ਸਿਖਾਂ ਲਈ ਬਿਪਤਾ ਬਨਣਗੀਆਂ ਕਿਉਂਕਿ ਝੂਠ ਨੂੰ ਸੱਚ ਬਣਾਉਣ ਵਾਲੇ ਹਿੰਦੂਆਂ ਨੇ ਪਹਿਲਾਂ ਬੋਧੀ ਤੀਰਥਾਂ ਨੂੰ ਇੰਝ ਹੀ ਹਿੰਦੂ-ਤੀਰਥ ਗਰਦਾਨਿਆ ਸੀ-ਸਿਖਾਂ ਦੇ ਇਹੋ ਜਿਹੇ ਯੱਕੜਾਂ ਨੇ ਹੀ ਬਾਹਮਣਾਂ ਦੇ ਪੈਰ ਸਿਖ-ਮਨਾਂ ਵਿਚ ਲਾਏ ਹਨ।ਖੈਰ,ਇਹ ਇਤਿਹਾਸਕ ਸੱਚ ਹੈ ਕਿ ਦਵਾਰਕਾ ਤੇ ਹੋਰ ਹਿੰਦੂ ਤੀਰਥ ਅਸਲ ਵਿਚ ਪਹਿਲਾਂ ਬੋਧੀਆਂ ਦੇ ਹੀ ਤੀਰਥ ਸਨ ਜੋਕਿ ਅਹਿੰਸਾ ਦੇ ਧਾਰਨੀ ਹੋਣ ਕਰਕੇ ਕਤਲ ਕੀਤੇ ਤੇ ਭਜਾਏ ਬੋਧੀਆਂ ਤੋਂ ਹਥਿਆਕੇ ਬ੍ਰਾਹਮਣਵਾਦੀਆਂ ਨੇ ਹਿੰਦੂ-ਤੀਰਥ ਬਣਾ ਦਿਤੇ।
ਭਾਰਤੀ ਬ੍ਰਾਹਮਣਵਾਦ-ਪੱਖੀ ਦੱਲੇ ਟਾਈਪ ਦੇ ਇਤਿਹਾਸਕਾਰ ਸ਼ੰਕਰਚਾਰੀਆਂ ਵਲੋਂ ਕੀਤੇ ਬੋਧੀਆਂ ਦੇ ਘਾਣ ਨੂੰ ਭਾਰਤ ਵਿਚ ਇਕ ਸਭਿਆਚਾਰਕ ਇਨਕਲਾਬ ਆਉੇਣ ਦੀ ਗੱਲ ਲਿਖਕੇ ਇਸਨੰ ਹਾਂ-ਪੱਖੀ ਘਟਨਾ ਵਜੋਂ ਦਰਜ਼ ਕਰਦੇ ਹਨ।ਖੁਦ ਨਹਿਰੂ ਨੇ ਵੀ ਇਸਨੂੰ , “ਭਾਰਤ ਦੀ ਸਭਿਆਚਾਰਕ ਏਕਤਾ ਤੇ ਸਾਂਝੀ ਭਾਰਤੀ ਚੇਤਨਾ” ਕਿਹਾ ਹੈ ਜਦਕਿ ਅਸਲ ਵਿਚ ਇਹ ਉਵੇਂ ਦੀ ਹੀ ਨੀਤੀ ਸੀ ਜਿਵੇਂ ਹੁਣ ਗੈਰ-ਹਿੰਦੂਆਂ ਨੂੰ ਹਿੰਦੂਵਾਦੀ ਹੋਣ ਜਾਂ ਮਰਨ ਲਈ ਲਲਕਾਰਿਆ ਜਾ ਰਿਹਾ ਹੈ।ਬੋਧੀਆਂ ਦੇ ਘਾਣ ਬਾਰੇ ਜਾਨਣ ਸਾਰ ਖਾਮੋਸ਼ ਹੋ ਜਾਣ ਨਾਲੋਂ ਇਹ ਜਾਨਣ ਦੀ ਲੋੜ ਹੈ ਕਿ ਜਿਹੜੇ ਬੋਧੀ ਤਿਬੱਤ,ਚੀਨ ਤੇ ਅੱਗੇ ਮਲੇਸ਼ੀਆ,ਸਿੰਘਾਪੁਰ ਵੱਲ ਭੱਜ ਗਏ,ਉਹਨਾਂ ਨਾਲੋਂ ਉਨਾਂ ਬੋਧੀਆਂ ਨੇ ਕੀ ਕੀਤਾ ਜਿਹੜੇ ਅਫਗਾਨਸਤਾਨ ਵੱਲ ਭੱਜ ਗਏ ਸੀ।ਉਹ ‘ਮਾਤਾ ਦਾ ਮਾਲ’ ਨਾ ਬਣੇ।ਉਸ ਇਲਾਕੇ ਵਿਚ ਉਨਾਂ ਨੂੰ ਹਥਿਆਰਬੰਦ ਹੋਣਾ ਪੈ ਗਿਆ।ਜਦ ਅਹਿੰਸਾ ਵਰਗੇ ਫਜ਼ੂਲ ਪਖੰਡ ਵਿਚੋਂ ਨਿਕਲਕੇ ਉਨਾਂ ਨੇ,ਮਹਿਮੂਦ ਗਜਨਵੀ ਵਰਗੇ ਲੋਕਾਂ ਨਾਲ ਮਿਲਕੇ, ਉਹ ਸੂਰਮਗਤੀ ਦਾ ਰਾਹ ਫੜਿਆ, ਜੋ ਜੂਨ ੧੯੮੪ ਤੋਂ ਬਾਦ ਪਾਕਿਸਤਾਨ ਦੀ ਸਹਾਇਤਾ ਨਾਲ ਸਿਖਾਂ ਨੇ ਫੜ੍ਹਿਆ ਸੀ ਤਾਂ ਉਨਾਂ ਬੋਧੀਆਂ ਨੇ ਬ੍ਰਾਹਮਣਾਂ ਦੀ ਧੁੱਕੀ ਕੱਢ ਦਿਤੀ।
ਹੁਣ ਫੇਰ ਹਿੰਦੂ ਕੱਟੜਪੰਥੀ ਗੈਰ-ਹਿੰਦੂਆਂ ਦਾ ਘਾਣ ਕਰ ਰਹੇ ਨੇ।ਹੁਣ ਫੇਰ ਜੁਲਮ ਹੋ ਰਹੇ ਹਨ।ਹੁਣ ਫੇਰ ਸਾਰੇ ਭਾਰਤੀ ਗੈਰ-ਹਿੰਦੂਆਂ ਨਾਲ ਉਹੀ ਕੁਝ ਹੋ ਰਿਹਾ ਹੈ ਜੋ ਪਹਿਲਾਂ ਬੋਧੀਆਂ ਨਾਲ ਤੇ ਜੂਨ ੧੯੮੪ ਵਿਚ ਸਿਖਾਂ ਨਾਲ ਕੀਤਾ ਸੀ। ਹਰ ਵਾਰ ਵਿਰੋਧ ਕਰਨ ਤੇ ਹਿੰਦੂ ਦਹਿਸ਼ਤਗਰਦ ਲਲਕਾਰੇ ਮਾਰਦੇ ਨੇ ਕਿ ਪਾਕਿਸਤਾਨ ਭੱਜ ਜਾਓ।ਪਰ ਜੇ ਕਿਤੇ ਹਿੰਦੂ ਦਹਿਸ਼ਤਗਰਦਾਂ ਦੇ ਸਤਾਏ ਸਾਰੇ ਭਾਰਤੀ ਲੋਕਾਂ ਨੇ ਪਾਕਿਸਤਾਨ ਨਾਲ ਹੱਥ ਮਿਲਾ ਲਏ ਫੇਰ ‘ਤੇਰਾ ਕਿਆ ਹੋਗਾ ਰੇ ਕਾਲ਼ੀਆ?। ਜੇ ਕਿਤੇ ਹਿੰਦੂ ਦਹਿਸ਼ਤਗਰਦਾਂ ਦੇ ਸਤਾਏ ਸਾਰੇ ਭਾਰਤੀ ਲੋਕਾਂ ਨੇ ਪਾਕਿਸਤਾਨ ਨਾਲ ਹੱਥ ਮਿਲਾ ਲਏ ਫੇਰ ਇਤਿਹਾਸ ਮੁੜ ਦੁਹਰਾਇਆ ਸਕਦਾ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?