ਕਰਤਾਰਪੁਰ 20 ਸਤੰਬਰ (ਭੁਪਿੰਦਰ ਸਿੰਘ ਮਾਹੀ ) ਮਾਂ ਭਗਵਤੀ ਸੇਵਾ ਸਮਿਤੀ (ਰਜਿਸਟਰ) ਕਰਤਾਰਪੁਰ ਦੀ ਵੱਲੋਂ ਕਰਤਾਰਪੁਰ ਨਿਵਾਸੀਆਂ ਅਤੇ ਮਾਂ ਭਗਤਾਂ ਦੇ ਸਹਿਯੋਗ ਨਾਲ ਮਹਾਮਾਈ ਦਾ ਪਵਿੱਤਰ ਜੋਤੀ ਰੂਪ ਅਤੇ ਸ਼੍ਰੀ ਬਾਲਾਜੀ ਦਾ ਜੋਤੀ ਰੂਪ, ਜਿਨ੍ਹਾਂ ਨੂੰ ਬਹੁਤ ਸ਼ਰਧਾ ਨਾਲ ਲਿਆਇਆ ਗਿਆ ਤੇ ਗਊਸ਼ਾਲਾ ਮੰਦਰ ਦੇ ਵਿਹੜੇ ਸ਼ੁਭਾਇਮਾਨ ਕੀਤਾ, ਸੈਂਕੜੇ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਇਸ ਪਵਿੱਤਰ ਜੋਤੀ ਰੂਪ ਦੇ ਦਰਸ਼ਨ ਕੀਤੇ. ਇਸ ਮੌਕੇ ਮਹੰਤ ਪਵਨ ਸ਼ਰਮਾ ਨੇ ਗਣਪਤੀ ਮਹਾਰਾਜ ਦੀ ਬੰਦਨਾ ਦਾ ਗੁਣਗਾਨ ਕਰਦਿਆਂ ਰਾਤ ਦੀ ਚੌਂਕੀ ਦਾ ਉਦਘਾਟਨ ਕੀਤਾ। ਉਸ ਤੋਂ ਬਾਅਦ, ਪ੍ਰਸਿੱਧ ਧਾਰਮਿਕ ਗਾਇਕ ਪ੍ਰਵੀਨ ਲੱਕੀ ਐਂਡ ਪਾਰਟੀ ਨੇ ਮਹਾਂਮਾਈ ਦੀ ਸੁੰਦਰ ਦਾਤ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕੀਤਾ। ਕਰਤਾਰਪੁਰ ਲੰਗਰ ਕਮੇਟੀ ਅਤੇ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਛਤਰੀ ਵਾਲਾ ਮੋਡ ਦੀ ਤਰਫੋਂ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਭਾਈ ਘਨਈਆ ਜੀ ਸੇਵਾ ਸੁਸਾਇਟੀ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਗਈ। ਇਸ ਮੌਕੇ ਚੇਅਰਮੈਨ ਧੀਰਜ ਸਕਸੈਨਾ, ਪ੍ਰਿੰਸੀਪਲ ਅਨਿਲ ਸ਼ਰਮਾ, ਸੁਨੀਤ ਭਾਟੀਆ, ਸੰਦੀਪ ਭਾਟੀਆ, ਗੁਰਮਿੰਦਰ ਸਿੰਘ, ਸੁਦੀਪ ਕੁਮਾਰ, ਪਵਨ ਸ਼ਰਮਾ, ਸ਼ਿਆਮਸੁੰਦਰ ਪਟਵਾਰੀ, ਰਾਜਿੰਦਰ ਸ਼ਰਮਾ , ਸੰਜੀਵ ਭੱਲਾ, ਮਾਸਟਰ ਅਮਰੀਕ ਸਿੰਘ, ਰਾਜੂ ਅਗਰਵਾਲ, ਜਤਿਨ ਸ਼ਰਮਾ, ਰਾਮਸਵਰੂਪ, ਨੀਰਜ ਅਰੋੜਾ, ਵਿਨੋਦ ਕੁੰਦਰਾ, ਮੁਕੇਸ਼ ਸ਼ਰਮਾ, ਰਣਦੀਪ ਗੌਡ, ਪੰਡਤ ਵੇਦ ਪ੍ਰਕਾਸ਼ ਸ਼ਰਮਾ, ਦੀਪਕ ਸ਼ਾਰਦਾ, ਸੁਮਿਤ ਕੁਮਾਰ, ਨਵੀਨ ਨੀਨਾ, ਵਿਕਾਸ ਭੱਲਾ, ਅਸ਼ਵਨੀ ਪਰਾਸ਼ਰ, ਉਪੇਂਦਰ ਪਾਲ ਸਿੰਘ, ਮਨਜੀਤ ਸਿੰਘ, ਰਾਜੀਵ ਮਲਹੋਤਰਾ, ਪ੍ਰਦੀਪ ਕਪਿਲ ਸ਼ਰਮਾ, ਬਲਰਾਮ ਗੁਪਤਾ, ਓਮਪ੍ਰਕਾਸ਼, ਸੰਜੇ ਅਗਰਵਾਲ, ਅਨੀਸ਼ ਅਗਰਵਾਲ, ਸੁਨੀਲ ਕੁਮਾਰ, ਵਿਸ਼ਨੂੰ ਸੱਭਰਵਾਲ, ਪ੍ਰਸ਼ਾਂਤ ਭਾਰਦਵਾਜ, ਸ਼ਿਵਾਏ, ਵਿੱਕੀ ਸ਼ਰਮਾ, ਹਿਤੇਸ਼ ਕੁਮਾਰ, ਸੋਨੂੰ ਸਭਰਵਾਲ, ਵਿਜੇ ਬਾਬਾ, ਸੁਨੀਲ ਕੁਮਾਰ ਵੰਸ਼, ਰਾਹੁਲ ਸ਼ਰਮਾ, ਰਾਜੀਵ ਸ਼ਰਮਾ, ਸਹਿਜ ਸ਼ਰਮਾ, ਸੁਰੇਂਦਰ ਬਾਬੀ, ਪਵਨ ਭੀਚਾ, ਕਾਕੂ ਅਗਰਵਾਲ, ਵਰਿੰਦਰ ਏਰੀ, ਸੰਨੀ ਸਲਵਾਨ, ਹਰਵਿੰਦਰ ਸਿੰਘ ਰਿੰਕੂ, ਆਦਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ