ਪਠਾਨਕੋਟ 1 ਅਕਤੂਬਰ ( ਸੁਖਵਿੰਦਰ ਜੰਡੀਰ )- ਹਲਕਾ ਸੁਜਾਨਪੁਰ ਦਾ ਇਲਾਕਾ ਧਾਰ ਬਲਾਕ ਜੋ ਅਕਸਰ ਕਈ ਮੁਸ਼ਕਲਾਂ ਨਾਲ ਘਿਰਿਆ ਰਹਿੰਦਾ ਹੈ ਚੋਣਾਂ ਦੇ ਸਮੇਂ ਇਥੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਤਾਂ ਆਉਂਦੇ ਹਨ ਤੇ ਇੱਥੋਂ ਦੇ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰਕੇ ਜਾਂਦੇ ਹਨ ਪਰ ਜਿਵੇਂ ਹੀ ਚੋਣਾਂ ਦਾ ਸਮਾਂ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਇਸ ਇਲਾਕੇ ਦੀ ਕੋਈ ਵੀ ਸਾਰ ਹੀ ਨਹੀਂ ਲੈਂਦਾ ਤੇ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਹਨ ਤਾਂ ਧਾਰ ਬਲਾਕ ਦੇ ਲੋਕਾਂ ਦੇ ਮਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਹੈ ਤੇ ਹੁਣ ਧਾਰ ਬਲਾਕ ਦੇ ਲੋਕ ਆਸ ਕਰ ਰਹੇ ਹਨ ਕਿ ਚਰਨਜੀਤ ਚੰਨੀ ਧਾਰ ਬਲਾਕ ਦਾ ਵਿਕਾਸ ਜ਼ਰੂਰ ਕਰਵਾਉਣਗੇ ਜਿਸ ਦੇ ਚੱਲਦਿਆਂ ਧਾਰ ਕਲਾਂ ਤੋਂ ਪਿੰਡ ਵਾਸੀਆਂ ਦਾ ਇਕ ਜਥਾ ਲਵਪ੍ਰੀਤ ਬਿੱਟੂ ਦੀ ਅਗਵਾਈ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਦੀ ਮੋਹਲਤ ਲੈਣ ਲਈ ਚੰਡੀਗਡ਼੍ਹ ਵਿਖੇ ਪਹੁੰਚਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕਰਨੈਲ ਚੰਦ ਮਮੂਨ ਤੇ ਪਾਸਟਰ ਸੋਮਰਾਜ ਨੇ ਸਾਂਝੇ ਤੌਰ ਤੇ ਦੱਸਿਆ ਕਿ ਧਾਰ ਬਲਾਕ ਦੇ ਨੌਜਵਾਨ ਜੋ ਅੱਜ ਵੀ ਬੇਰੁਜ਼ਗਾਰ ਘੁੰਮ ਰਹੇ ਹਨ ਉਨ੍ਹਾਂ ਦੱਸਿਆ ਕਿ ਧਾਰ ਬਲਾਕ ਦੇ ਨੌਜਵਾਨ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਰੁਜ਼ਗਾਰ ਹੋਣ ਕਾਰਨ ਬੇਰੁਜ਼ਗਾਰ ਹੋ ਕੇ ਬੈਠੇ ਹੋਏ ਹਨ ਅੱਗੇ ਗੱਲਬਾਤ ਕਰਦਿਆਂ ਪਾਸਟਰ ਸੋਮਰਾਜ ਨੇ ਦੱਸਿਆ ਕਿ ਧਾਰ ਬਲਾਕ ਵਿੱਚ ਗਲੀਆਂ ਨਾਲੀਆਂ ਤੇ ਸੜਕਾਂ ਦੀ ਮੁਸ਼ਕਲ ਜੋ ਅੱਜ ਵੀ ਧਾਰ ਬਲਾਕ ਦੇ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ ਪਰ ਕਿਸੇ ਵੀ ਪ੍ਰਸ਼ਾਸਨਿਕ ਨੁਮਾਇੰਦੇ ਦਾ ਇਸ ਵੱਲ ਧਿਆਨ ਨਹੀਂ ਜਾਂਦਾ ਜਿਸ ਕਾਰਨ ਅੱਜ ਵੀ ਧਾਰ ਬਲਾਕ ਪਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਹੈ ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰ ਬਲਾਕ ਦੇ ਲੋਕਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਚਰਨਜੀਤ ਚੰਨੀ ਇੱਕ ਵਾਰ ਧਾਰ ਬਲਾਕ ਦਾ ਦੌਰਾ ਜ਼ਰੂਰ ਕਰਨ ਇਸਦੇ ਨਾਲ ਹੀ ਚੰਡੀਗੜ੍ਹ ਪਹੁੰਚੇ ਜਥੇ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਮਿਲਣ ਦਾ ਸਮਾਂ ਲੈਣ ਦੀ ਅਪੀਲ ਵੀ ਕੀਤੀ ਗਈ ਇਸ ਮੌਕੇ ਸੰਨੀ ਮਸੀਹ ਕਾਲਾ ਲੰਬੜਦਾਰ ਕੋਸ਼ਲ ਕਾਲਾ ਪਠਾਣੀਆ ਪਵਨ ਕੁਮਾਰ ਬਿੱਟੂ ਭਜਨ ਲਾਲ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ