Home » ਕਿਸਾਨ ਮੋਰਚਾ » ਭਾਈ ਨਵੀਨ ਸਿੰਘ ਜ਼ਮਾਨਤ ਤੇ ਰਿਹਾਅ, ਮੁੜ ਧਾਰਨ ਕੀਤਾ ਸਿੱਖੀ ਬਾਣਾ

ਭਾਈ ਨਵੀਨ ਸਿੰਘ ਜ਼ਮਾਨਤ ਤੇ ਰਿਹਾਅ, ਮੁੜ ਧਾਰਨ ਕੀਤਾ ਸਿੱਖੀ ਬਾਣਾ

42 Views

ਸਰਦਾਰ ਨਵੀਨ ਸਿੰਘ ਸੰਧੂ ਜੀ ਜੇਲ੍ਹ ਵਿੱਚੋ ਜਮਾਨਤ ਤੇ ਬਾਹਰ ਆ ਕੇ ਮੁੜ ਗੁਰੂ ਦਾ ਬਾਣਾ ਧਾਰਨ ਕਰ ਲਿਆ ਹੈ । ਹੁਣ ਉਹਨਾਂ ਲੋਕਾਂ ਤੇ ਯੂਟਿਉਬਰ ਚੈਨਲਾਂ ਵਾਲੇ ਜੋ ਸੰਧੂ ਸਾਬ ਨੂੰ ਨਕਲੀ ਨਿਹੰਗ , ਕੁੱਕੜ ਮੰਗਣ ਵਾਲਾ , ਆਰ ਐਸ ਐਸ ਤੇ ਬੀ ਜੇ ਪੀ ਦਾ ਬੰਦਾ ਦਸਣ ਵਾਲੇ ਨੱਕ ਡੁਬੋ ਕੇ ਮਰ ਜਾਣ । ਪੰਜਾਬ ਦੇ ਕਿਸਾਨਾਂ ਵੱਲੋ ਦਿੱਲੀ ਮੋਰਚਾ ਲਾਉਣ ਸਮੇਂ ਹਰਿਆਣਾ ਦੇ ਕਿਸਾਨਾਂ ( ਖਾਸਕਰ 80% ਜਾਟਾਂ ) ਨੇ ਪੰਜਾਬੀਆਂ ਤੇ ਸਿੱਖਾਂ ਦਾ ਹੱਦੋ ਵੱਧ ਸਾਥ ਦਿੱਤਾ ਸੀ ਤੇ ਅੱਜ ਵੀ ਸਰਦਾਰ ਚਡੂਨੀ ਦੀ ਅਗਵਾਈ ਹੇਠ ਜਾਟ ਵੱਡੀ ਗਿਣਤੀ ਵਿੱਚ ਮੋਰਚੇ ਤੇ ਡਟੇ ਹੋਏ ਹਨ । ਇਸੇ ਹੀ ਮੋਰਚੇ ਕਾਰਨ ਹਰਿਆਣਾ ਯੂ ਪੀ ਤੇ ਰਾਜਸਥਾਨ ਦੇ ਕਿਸਾਨਾਂ ਦਾ ਆਪਸੀ ਪਿਆਰ ਵਧਿਆ ਤੇ ਭਾਈਚਾਰਕ ਸਾਂਝ ਗੂੜੀ ਹੋਈ ਹੈ ,ਇਸ ਦਾ ਨਾਲ ਹੀ ਜਾਟਾਂ ਦੇ ਨੌਜਵਾਨ ਵਰਗ ਸਿੱਖੀ ਦੀ ਸੇਵਾ ਭਾਵਨਾ ਤੋ ਪ੍ਰੇਰਿਤ ਹੋਏ ਜਿਸ ਕਾਰਨ ਸੈਕੜੇ ਜਾਟ ਨੌਜਵਾਨਾਂ ਨੇ ਕੇਸ ਦਾੜੀ ਰਖ ਕੇ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ਹਨ, ਉਹਨਾਂ ਨੌਜਵਾਨਾਂ ਵਿੱਚੋਂ ਹੀ ਇਕ ਜਾਟ ਨਵੀਨ ਸੰਧੂ ਹੈ ਜਿਸ ਨੇ ਵਿਸਾਖੀ ਤੇ ਅੰਮ੍ਰਿਤ ਛੱਕ ਕੇ ਬਾਣਾ ਧਾਰਨ ਕਰਕੇ ਸਿੱਖੀ ਚ ਪ੍ਰਵੇਸ਼ ਕੀਤਾ ਹੈ । ਅਜ ਜੇਲ੍ਹ ਚ ਆਣ ਕੇ ਸੰਧੂ ਸਾਬ ਉਸ ਭਈਏ ਨਾਲ ਲੜਾਈ ਦੀ ਸਾਰੀ ਸਚਾਈ ਬਿਆਨ ਕੀਤੀ ਹੈ ਕਿ ਸਿਗਰੇਟ ਪੀਣ ਤੋ ਰੋਕਣ ਕਾਰਨ ਝਗੜਾ ਹੋਇਆ ਸੀ ,ਪਰ ਸਾਡੇ ਕੁੱਝ ਨਿਹੰਗ ਸਿੰਘਾਂ ਤੇ ਕੁੱਝ ਪਤਿਤ ਸਿੱਖਾਂ ਜੋ ਆਪਣੇ ਆਪ ਸਿੱਖੀ ਤੇ ਪੰਜਾਬ ਦੇ ਸਭ ਤੋ ਵੱਡੇ ਲੰਬਰਦਾਰ ਦੱਸਦੇ ਹਨ ਨੇ ਬਿਨਾਂ ਕਿਸੇ ਪੁੱਛ ਗਿੱਛ ਦੇ ਤੇ ਲੜਾਈ ਦੇ ਮੁੱਢਲੇ ਕਾਰਨ ਨੂੰ ਬਿਨਾ ਜਾਣੇ ਇਕ ਭਈਏ ਦੇ ਮਗਰ ਲੱਗ ਕੇ ਸਰਦਾਰ ਬਣੇ ਨਵੀਨ ਸਿੰਘ ਸੰਧੂ ਦੇ ਕਕਾਰ ਲਾਹ ਕੇ ਬੇਇੱਜ਼ਤ ਕੀਤਾ ਗਿਆ ਨਾਲ ਹੀ ਉਸ ਨੂੰ ਇਕ ਮਿੰਟ ਚ ਆਰ ਐਸ ਐਸ ਤੇ ਬੀ ਜੇ ਪੀ ਦਾ ਏਜੰਟ ਐਲਾਨ ਦਿੱਤਾ ਗਿਆ। ਸ਼ੋਸ਼ਲ ਮੀਡੀਆ ਨੇ ਵੀ ਕਿਸਾਨਾਂ ਦਾ ਵੱਡਾ ਗਦਾਰ ਤੇ ਮੋਰਚਾ ਫੇਲ੍ਹ ਕਰਨ ਵਾਲਾ ਫੜਿਆ ਗਿਆ ਦਾ ਰੌਲਾ ਪਾ ਦਿੱਤਾ। ਫਿਰ ਕੁੱਝ ਹੀ ਮਿੰਟਾਂ ਬਾਅਦ ਅਸਲ ਸਚਾਈ ਵੀ ਸਾਹਮਣੇ ਆਉਣੀ ਸ਼ੁਰੂ ਹੋਈ ਕਿ ਨਵੀਨ ਸਿੰਘ ਸੰਧੂ ਜਾਟ ਦਾ ਪਿੰਡ ਗਗਸਿਨਾ ਜਿਲਾ ਕਰਨਾਲ ਹੈ ਤੇ ਉਹ ਬੜੇ ਲੰਮੇ ਸਮੇ ਤੋ ਆਪਣੇ ਪਿੰਡ ਦੇ ਕਿਸਾਨਾਂ ਨਾਲ ਕਿਸਾਨ ਮੋਰਚੇ ਚ ਡਟਿਆ ਹੋਇਆ ਹੈ ਤੇ ਸਿੱਖੀ ਵਿਚਲੀ ਸੇਵਾ ਭਾਵਨਾ ਕਾਰਨ ਤਾਜਾ ਸਿੰਘ ਸੱਜਿਆ ਹੈ ਫਿਕ ਕਿਤੇ ਜਾ ਕੇ ਸੈਸ਼ਲ ਮੀਡੀਆ ਤੇ ਵੱਡੇ ਪੰਥ ਪ੍ਰਸਤ ਕੁੱਝ ਠੰਡਾ ਪਏ। ਸੱਚ ਇਹ ਹੈ ਹਰਿਅਣਾ ਪੰਜਾਬ ਦੇ ਬਟਵਾਰੇ ਤੋ ਬਾਅਦ ਪਾਣੀਆਂ , ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਹਰਿਆਣਾ ਦੇ ਲੀਡਰ ਵੋਟਾਂ ਸਮੇਂ ਆਪੋ ਆਪਣੇਆ ਦਾਅਵੇ ਠੋਕ ਦੇ ਆਏ ਹਨ ਤੇ ਦੇਵਾਂ ਰਾਜਾਂ ਦੇ ਲੋਕਾਂ ਨੂੰ ਇਹਨਾਂ ਮੁਦਿਆ ਤੇ ਭੜਕਾ ਕੇ ਵੋਟਾਂ ਲੈਂਦੇ ਆਏ ਹਨ , ਇਸ ਕਾਰਨ ਪੰਜਾਬ ਹਰਿਆਣਾ ਦੇ ਲੋਕਾਂ ਦਾ ਇਕੋ ਕਿਸਾਨੀ ਕਿਤਾ , ਰਲਵਾ ਮਿਲਦਾ ਜੁਲਦਾ ਸਭਿਆਚਾਰ ਤੇ ਵੱਡੀ ਗੱਲ ਜਾਤਾਂ ਗੀਤਾਂ ਨਸਲਾਂ ਵੀ ਸਝੀਆਂ ਦੇ ਬਾਵਜੂਦ ਲੀਡਰਾਂ ਕਾਰਨ ਵੱਡਾ ਪਾੜਾ ਸੀ । ਹੁਣ ਮੋਦੀ ਸਰਕਾਰ ਨੇ ਕਿਸਾਨਾਂ ਵਿਰੁਧ ਲਿਆਂਦੇ ਕਾਲੇ ਕਾਨੂੰਨਾਂ ਕਾਰਨ ਲੱਗੇ ਮੋਰਚੇ ਨੇ ਜਿਥੇ ਪੰਜਾਬ ਹਰਿਆਣਾ ਦੇ ਲੋਕਾਂ ਚ ਬੜੇ ਚਿਰਾ ਤੋ ਨਫਰਤ ਭਰੀ ਖੜੀ ਕੱਧ ਬਹੁਤ ਨੀਵੀ ਹੋਈ ਹੈ ਉਥੇ ਨਾਲ ਲਗਦੇ ਸੂਬੇ ਯੂਪੀ ਰਾਜਸਥਾਨ ਦੇ ਕਿਸਾਨਾਂ ਚ ਵੀ ਪਿਆਰ ਮੁਹੱਬਤਾਂ ਵਧੀਆ ਹਨ । ਅਸਲ ਵਿਚ ਪੰਜਾਬ ਹਰਿਅਣਾ ਨਾਲ ਲੱਗਦੇ ਯੂਪੀ ਤੇ ਰਾਜਸਥਾਨ ਦੇ ਦਸ ਬਾਰਾਂ ਜਿਲਿਆਂ ਵਿੱਚ ਜਾਟ ਕਿਸਾਨਾਂ ਦੀ ਵੱਡੀ ਗਿਣਤੀ ਹੈ, ਸਿਖ ਜੱਟਾਂ ਵਾਂਗ ਇਹਨਾਂ ਦੇ ਬੱਚੇ ਵੀ ਫੌਜ , ਪੁਲੀਸ ਫੋਰਸ ਭਰਤੀ ਹੁੰਦੇ ਹਨ, ਜਾਟ ਇਕ ਬਹਾਦਰ ਲੜਾਕੂ ਤੇ ਦਿਆਲੂ ਨਸਲ ਹੈ । ਪੰਜਾਬ ਦੇ ਸਿਖ ਜਾਟਾਂ ( ਜੱਟਾਂ )ਨੂੰ ਛਡ ਕੇ ਕਿਉਂਕਿ ਸਿਖ ਧਰਮ ਜਾਤਪਾਤ ਨੂੰ ਜਿਆਦਾ ਬੜਾਵਾ ਨਹੀ ਦਿੱਤਾ ਜਾਦਾਂ । ਦੇਸ਼ ਦੇ ਬਾਕੀ ਸੂਬਿਆਂ ਦੇ ਜਾਟ ਆਪਣੀਆਂ ਜਾਟ ਗੋਤਾਂ ਜੋ ਗੋਤਾਂ ਸਿਖ ਜੱਟਾਂ ਦੀਆਂ ਵੀ ਉਹੋ ਹੀ ਹਨ ਦੇ ਨਾਂ ਉਪਰ ਖਾਪ ਪੰਚਾਇਤਾਂ ਕਾਰਨ ਪੂਰੇ ਸੰਗਠਤ ਹਨ ਤੇ ਜਾਟਾਂ ਦੇ ਨਾਮ ਤੇ ਕਾਲਜ, ਧਰਮਸ਼ਾਲਾਂ ,ਜਥੇਬੰਦੀਆਂ ਤੇ ਸੰਗਠਨ ਹਨ । ਹਰਿਆਣਾ ਯੂਪੀ ਤੇ ਰਾਜਸਥਾਨ ਦੇ ਜਾਟ ਆਪਣੇ ਜੱਟ ਰਾਜਿਆਂ, ਬਹਾਦਰ ਯੋਧਿਆਂ ਤੇ ਫਖਰ ਕਰਦੇ ਤੇ ਜਾਟ ਹੋਣ ਦਾ ਮਾਣ ਕਰਦੇ ਹਨ । ਜਾਟ ਲਿਖਾਰੀਆਂ ਤੇ ਇਤਿਹਾਸਕਾਰਾਂ ਨੇ ਜਾਟ ਇਤਿਹਾਸ, ਜਾਟ ਰਾਜਿਆਂ, ਬਹਾਦਰ ਯੋਧਿਆਂ ਤੇ ਜਾਟ ਲੀਡਰਾਂ ਤੇ ਬਹੁਤ ਕਿਤਾਬਾਂ ਲਿਖੀਆਂ ਤੇ ਹੁਣ ਵੀ ਲਿਖਦੇ ਹਨ ਤੇ ਜਾਟ ਬੜੇ ਸ਼ੌਕ ਤੇ ਲਗਨ ਨਾਲ ਆਪਣਾ ਇਤਿਹਾਸ ਪੜਦੇ ਹਨ। ਮੈਂਨੂੰ ਵੀਹ ਕੁ ਸਾਲ ਪਹਿਲਾਂ ਕੁੱਝ ਜੱਟ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਪੰਜਾਬੀ ਵਿੱਚ ਇਕ ਦੋ ਕਿਤਾਬਾਂ ਹੀ ਜੱਟ ਇਤਿਹਾਸ ਦੀਆਂ ਚੰਗੀਆਂ ਮਿਲਦੀਆਂ ਹਨ ਹਿੰਦੀ ਚ ਜਾਟਾਂ ਨੇ ਬਹੁਤ ਲਿਖੀਆਂ ਹਨ , ਜਦੋ ਮੈ ਪੜਿਆ ਕਿ ਜਾਟਾਂ ਤੇ ਜੱਟਾਂ ਦੀ ਇਕ ਹੀ ਨਸਲ ਹੈ ਇਕੋ ਜਿਹੀਆਂ ਜੱਟ ਗੋਤਾਂ ਹਨ ਪਾਕਿਸਤਾਨ ਚ ਵੀ ਅੱਠ ਕਰੋੜ ਦੇ ਲਗਭਗ ਮੁਸਲਮਾਨ ਜੱਟ ਹਨ ਤੇ ਭਾਰਤ ਵਿਚ ਜਿਥੇ ਹਿੰਦੂ ਜੱਟ ਉਥੇ ਮੁਸਲਮਾਨ ਜੱਟ ਵੀ ਕਾਫੀ ਹਨ । ਜਦੋ ਦਾ ਮੈ ਫੇਸਬੁੱਕ ਚਲਾਉਣ ਲੱਗਾ ਤੇ ਮੇਰੇ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਦੇ ਜਾਟ ਕਾਫੀ ਮਿਤਰ ਬਣ ਗਏ, ਜੋ ਜਾਟ ਇਤਿਹਾਸ ਤੋ ਬਹੁਤ ਜਾਣੂ ਹਨ । ਉਹਨਾਂ ਨੇ ਅਕਸਰ ਜੱਟ ਭਾਈਚਾਰਕ ਸਾਂਝ ਵਧਾਉਣ ਦੀਆਂ ਗੱਲਾਂ ਕਰਨੀਆਂ, ਇਹ ਬਿਲਕੁਲ ਸੱਚ ਹੈ ਕਿ ਹਰਿਆਣਾ ਯੂਪੀ ਰਾਜਸਥਾਨ ਦੇ ਜਾਟ ਨੌਜਵਾਨ ਮਹਾਰਾਜਾ ਰਣਜੀਤ ਸਿੰਘ, ਸ਼ਹੀਦ ਭਗਤ ਸਿੰਘ ਤੇ ਇਥੋ ਤਕ ਕਿ ਸੰਤ ਜਰਨੈਲ ਭਿੰਡਰਾਂਵਾਲੇ ਦੀਆਂ ਫੋਟੋਆਂ ਵੀ ਫੇਸਬੁੱਕ ਤੇ ਪਾਉਂਦੇ ਹਨ। ਹੁਣ ਬਹੁਤ ਸਾਰੇ ਸਿੱਖ ਜੱਟ ਵੀ ਜੱਟ ਇਤਿਹਾਸ ਤੋ ਜਾਣੂ ਹੋ ਚੁਕੇ ਹਨ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਜਾਟ ਵੀ ਜੱਟ ਭਰਾ ਹਨ । ਪੰਜਾਬੀ ਚ ਜੱਟ ਕਹਿ ਦਿੰਦੇ ਹਨ ਤੇ ਹਿੰਦੀ ਚ ਜਾਟ ਕਹਿ ਦਿੰਦੇ ਹਨ। ਮੈਨੂੰ ਜਾਟ ਦੋਸਤਾਂ ਨੇ ਬੜਾ ਕਹਿਣਾ ਜਾਟਾਂ ਜੱਟਾਂ ਦੀ ਦੂਰੀ ਮਿਟਾਉਣ ਲਈ ਤੇ ਆਪਸੀ ਪਿਆਰ ਭਾਈਚਾਰਕ ਸਾਂਝ ਵਧਾਉਣ ਲਈ ਕੁਝ ਕਰਨਾ ਚਾਹੀਦਾ ਤੁਸੀਂ ਕੁਝ ਉਪਰਾਲਾ ਕਰੋ । ਮੈ ਆਪਣੇ ਰੁਝੇਵਿਆਂ ਚ ਫਸਿਆ ਹੋਣ ਤੇ ਧਰਮ ਦੇ ਕੁੰਡੇ ਤੋ ਡਰਦਿਆਂ ਜਾਟ ਦੋਸਤਾਂ ਨੂੰ ਐਵੇਂ ਝੂਠੇ ਲਾਰੇ ਲੱਪੇ ਲਾਉਦਾ ਰਿਹਾ, ਦੋ ਕੁ ਵਾਰ ਹਰਿਆਣਾ ਚ ਜਾਟ ਸਮਾਗਮਾਂ ਵਿਚ ਗਿਆ ਵੀ ਸੀ । ਹੁਣ ਆਹ ਮੋਦੀ ਨੇ ਕਿਸਾਨਾਂ ਵਿਰੁਧ ਬਣਾਏ ਕਾਲੇ ਕਾਨੂੰਨਾਂ ਕਾਰਨ ਕਿਸਨਾਂ ਤੇ ਜੱਟ ਜੱਟਾਂ ਨੂੰ ਬਹੁਤ ਨੇੜੇ ਹੀ ਨਹੀ ਲਿਆਂਦਾ ਸਗੋ ਆਪਣੀ ਗੂੜੀਆਂ ਸਾਝਾਂ ਬਣ ਗਈਆਂ ਹਨ, ਇਕ ਜੱਟ ਜਾਟ ਜਾਣ ਚੁੱਕੇ ਹਨ ਕੇ ਸਾਡਾ ਕਿਸਾਨੀ ਘੋਲ ਹੀ ਇਕ ਨਹੀ ਸਾਡੀਆਂ ਜਾਟਾਂ ਜੱਟਾਂ ਦੀਆਂ ਗੋਤਾਂ ਨਸਲਂ ਤੇ ਡੀ ਐਨ ਏ ਵੀ ਇਕੋ ਹੀ । ਇਹੋ ਵੱਡਾ ਕਾਰਨ ਹੈ ਕਿ ਅੱਜ ਹਰਿਆਣਾ ਯੂ ਪੀ ਦੇ ਜਾਟ ਸਿੱਖ ਧਰਮ ਵਿੱਚ ਸ਼ਾਮਲ ਹੋ ਰਹੇ ਹਨ। ਅਸਲ ਵਿਚ ਸਚਾਈ ਇਹ ਹੈ ਕਿ ਕੁੱਝ ਫੀਸਦੀ ਜਾਟ ਹਿੰਦੂ ਧਰਮ ਚ ਪ੍ਰਪੱਕ ਹਨ ਜਿਆਦਾਤਰ ਜਾਟ ਅੱਜ ਵੀ ਧਰਮ ਚ ਕੱਟੜਵਾਦੀ ਨਹੀ ਹਨ । ਜਾਟ ਆਪਣੇ ਵੱਡ ਵਡੇਰਿਆਂ, ਜਠੇਰਿਆਂ ਤੇ ਜਾਟ ਭਗਤਾ ਨੂੰ ਹੀ ਜਿਆਦਾ ਪੂਜਦੇ ਹਨ । ਹੁਣ ਬਹੁਤ ਸੁਨਹਿਰੀ ਮੌਕਾ ਹੈ ਜੇਕਰ ਸਾਡੇ ਧਾਰਮਿਕ ਜਥੇਦਾਰ , ਵੱਖ ਵੱਖ ਧਾਰਮਿਕ ਜਥੇਬੰਦੀਆਂ, ਪ੍ਰਚਾਰਕ , ਤੇ ਚੰਗੇ ਕਿਰਦਾਰ ਵਾਲੇ ਬਾਬੇ ਹਰਿਆਣਾ ਚ ਪ੍ਰਚਾਰ ਕਰਕੇ ਪ੍ਰੇਮ ਨਾਲ ਵੱਡੀ ਗਿਣਤੀ ਵਿੱਚ ਜਾਟਾਂ ਨੂੰ ਸਿਖ ਧਰਮ ਵਿੱਚ ਲਿਆ ਸਕਦੇ ਹਨ। ਇਹ ਨਵੀਨ ਸਿੰਘ ਸੰਧੂ ਵਾਲੀ ਘਟਨਾ ਤੋ ਸਾਡੇ ਧਾਰਮਿਕ ਆਗੂ ਤੇ ਪ੍ਰਚਾਰਕ ਬਹੁਤ ਕੁੱਝ ਸਿੱਖ ਸਕਦੇ ਹਨ, ਇਹੋ ਜਹੀਆਂ ਕਾਹਲੀ ਚ ਕੀਤੀਆ ਘਟਨਾਂ ਨਵੀਨ ਸਿੰਘ ਸੰਧੂ ਵਰਗੇ ਨੋਜਵਾਨਾਂ ਨੂੰ ਸਿੱਖੀ ਚ ਆਉਣ ਦੀ ਬਜਾਏ ਕਿਤੇ ਦੂਰ ਕਰ ਜਾਦੀਆਂ ਹਨ । ਜੇਕਰ ਹੁਣ ਨਵੀਨ ਸਿੰਘ ਸੰਧੂ ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਮਾਫੀ ਮੰਗ ਕੇ ਸੰਧੂ ਨੂੰ ਮਾਣ ਸਤਿਕਾਰ ਤੇ ਪਿਆਰ ਦੀ ਗਲਵਕੜੀ ਚ ਲੈਣ ਤਾਂ ਇਸ ਨਾਲ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਦੇ ਜਾਟਾਂ ਚ ਬਹੁਤ ਸੋਹਣਾ ਸਨੇਹ ਜਾਵੇਗੇ। ਬੜੇ ਚਿਰਾਂ ਬਾਅਦ ਖਾਸਕਰ ਪੰਜਾਬ ਹਰਿਆਣਾ ਤੇ ਯੂਪੀ ਰਾਜਸਥਾਨ ਦੇ ਕਿਸਾਨਾਂ ਤੇ ਜਾਟਾਂ ਚ ਬਣੀ ਆਪਸੀ ਸਾਂਝ ਨੂੰ ਹੋਰ ਗੂੜੀ ਤੇ ਮਜਬੂਤ ਕਰਨ ਲਈ ਸਭ ਨੂੰ ਆਪੋ ਆਪਣਾ ਪਿਆਰ ਵਾਲ ਰੋਲ ਅਦਾ ਕਰਨਾ ਹੋਵੇਗਾ, ਜਾਟ ਏਕਤਾ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਕੁੱਝ ਮਿੱਤਰ
Singh Dinesh Behniwal , Palvinder Khaira , Prahlad Singh Dhillon Rajveer Sandhu , Rakesh Kadian , Hawa Singh Sangwan Karnail Singh Bhawra Manoj Singh Duhan Sarpanch Jarnail Chahal
ਜਾਟ ਭਾਈਚਾਰੇ ਤੇ ਕਿਸਨਾਂ ਦੀ ਸਾਂਝ ਨੂੰ ਗੂੜਿਆਂ ਹੁੰਦਿਆਂ ਦੇਖਣ ਲਈ ਉਤਾਵਲਾ;

ਸੁਖਵਿੰਦਰ ਸਿੰਘ ਢਿੱਲੋ
ਪਿੰਡ ਉਬੋਕੇ ਪੱਟੀ ਤਰਨ ਤਾਰਨ
ਮੋਬਾਈਲ 9872791980

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?