ਚੰਡੀਗੜ੍ 22 ਜੂਨ { ਨਜ਼ਰਾਨ ਨਿਊਜ਼ ਬਿਉਰਿ } ਪੰਜਾਬ ਪੁਲਿਸ ਨੇ ਦੋ ਸਿੱਖ ਨੌਜਵਾਨ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਜਿਨਾ ਨੂੰ ਗੈਂਗਸਟਰ ਕਹਿ ਕਿ ਕਲਕੱਤੇ ਜਾ ਕੇ ਉਹਨਾ ਨੂੰ ਝੂਠਾ ਪੁਲਿਸ ਮੁਕਾਬਲਿਆ ਦਿਖਾਕੇ ਜਾਨੋ ਮਾਰ ਦਿਤਾ ਸੀ । ਇਹਨਾਂ ਨੌਜਵਾਨਾਂ ਦੇ ਮਾਪਿਆਂ ਨੇ ਕਲਕੱਤੇ ਜਾ ਕੇ ਇਹਨਾ ਦੇ ਸਰੀਰ ਬਹੁਤ ਮੁਸ਼ਕਿਲ ਨਾਲ ਪੰਜਾਬ ਆਪੋ ਆਪਣੇ ਘਰ ਲਿਆਦੇ। ਇਹਨਾ ਦੋਨੋ ਹੌਸਲੇ ਵਾਲੇ ਪਰਿਵਾਰਾਂ ਨੇ ਮ੍ਰਿਤਕ ਦੇਹ ਦਾ ਫਿਰ ਤੋ ਪੋਸਟਮਾਰਟਮ ਮੰਗਿਆ। ਪੰਜਾਬ ਸਰਕਾਰ ਨੇ ਨਾਂਹ ਕਰ ਦਿੱਤੀ ਸੀ। ਫਿਰ ਅਕਾਲੀ ਦਲ ਅੰਮ੍ਰਿਤਸਰ ਦੇ ਵਕੀਲ ਸਿਮਰਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਤੇ ਮੰਗ ਕੀਤੀ ਕਿ ਇਹਨਾ ਦਾ ਪੋਸਟਮਾਰਟਮ ਦੁਬਾਰਾ ਹੋਵੇ। ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਬੀਬੀ ਮੰਜਾਰੀ ਨਹਿਰੂ ਕੌਲ ਨੇ ਬਗੈਰ ਰਿਕਾਰਡ ਦੇਖਿਆ ਜਿਵੇ ਸਿੱਖਾ ਦੇ ਖਿਲਾਫ ਹੁਕਮ ਹੁੰਦੇ ਹਨ ਪੋਸਟਮਾਰਟਮ ਕਰਵਾਉਣ ਤੋ ਚਿਟਾ ਜੁਆਬ ਦੇ ਦਿੱਤਾ।
ਫਿਰ ਵਕੀਲ ਸਿਮਰਨ ਸਿੰਘ ਨੇ ਫੋਰਨ ਪਟੀਸ਼ਨ ਸੁਪਰੀਮ ਕੋਰਟ ਵਿਚ ਪਾ ਦਿਤੀ ਜਿਹੜੀ ਉਥੋ ਦੇ ਜੱਜ ਨੇ ਸਖਤ ਹੁਕਮ ਕੀਤਾ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਕੁਤਾਹੀ ਕੀਤੀ ਹੈ ਅਤੇ ਇਸ ਗਲਤ ਫੈਸਲੇ ਦਾ ਫਿਰ ਤੋ ਹੁਕਮ ਸੁਣਾਇਆ ਜਾਵੇ। ਕੱਲ ਮਿਤੀ 21 ਜੂਨ ਨੂੰ ਵਕੀਲ ਸਿਮਰਨ ਸਿੰਘ ਵੱਲੋ ਇਹ ਕੇਸ ਹਾਈਕੋਰਟ ਵਿਚ ਲੱਗਿਆ ਜਿਥੇ ਹਾਈਕੋਰਟ ਦੇ ਜੱਜ ਨੇ ਸਪੱਸ਼ਟ ਫੈਸਲਾ ਸੁਣਾਇਆ ਕਿ ਸ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ 22 ਜੂਨ ਨੂੰ ਸਵੇਰੇ 11 ਵਜੇ ਪੀ ਜੀ ਆਈ ਵਿਚ ਕਰਵਾਇਆ ਜਾਵੇ। ਸੋ ਅੱਜ ਜੈਪਾਲ ਸਿੰਘ ਭੁੱਲਰ ਦਾ ਦੁਬਾਰਾ ਪੋਸਟ ਮਾਰਟਮ ਠੀਕ 11 ਵਜੇ ਪੀ ਜੀ ਆਈ ਵਿਖੇ ਹੋਵੇਗਾ | ਫਿਰੋਜ਼ਪੁਰ ਤੋ ਜੈਪਾਲ ਦੇ ਮਾਪੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਮਿਤੀ 22 ਤਰੀਕ ਸਵੇਰੇ 3 ਵਜੇ ਜੈਪਾਲ ਸਿੰਘ ਦਾ ਮ੍ਰਿਤਕ ਸਰੀਰ ਲੈਕੇ ਚੰਡੀਗੜ੍ਹ ਵੱਲ ਰਵਾਨਾ ਹੋਣਗੇ। ਟਾਇਮ ਸਿਰ PGI ਪਹੁੰਚ ਜਾਣਗੇ।
Author: Gurbhej Singh Anandpuri
ਮੁੱਖ ਸੰਪਾਦਕ