
ਬੰਦੇ ਬੀਬੀਆਂ ਵਰਗੇ ਬਣਨਾ ਚਾਹੁੰਦੇ ਆ,
ਤੇ ਬੀਬੀਆਂ ਕੁੜੀਆਂ ਵਾਂਗ ਦਿਖਣਾ ਚਾਹੁੰਦੀਆਂ,
ਕੁੜੀਆਂ ਆਪਣੇ ਆਪ ਨੂੰ ਮੁੰਡਾ ਅਖਵਾ ਕੇ ਖ਼ੁਸ਼ ਨੇ
ਤੇ ਮੁੰਡੇ ਸਮਾਰਟ ਦਿਖਣ ਵਾਸਤੇ ਗਾਇਕਾਂ ਨੂੰ ਫਾਲੋ ਕਰ ਰਹੇ ਆ,
ਗਾਇਕ ਆਪਣਾ ਲੱਚਰਪੁਣੇ ਵਾਲਾ ਦਾਗ ਧੋਣ ਲਈ ਧਰਮ ਦੀ ਵਿਆਖਿਆ ਕਰਕੇ ਗਿਆਨ ਵੰਡ ਰਹੇ ਆ
ਤੇ ਧਰਮ ਦੇ ਪ੍ਰਚਾਰਕ ਬਾਬੇ ਅਨਪੜ੍ਹ ਹੋਣ ਦੇ ਮਿਹਣੇ ਤੋਂ ਬਚਣ ਲਈ ਸਾਇੰਸ ਦੀਆਂ ਉਦਾਹਰਣਾਂ ਲੱਭਦੇ ਫਿਰੀ ਜਾਂਦੇ ਆ।
ਅਗਾਂਹ ਸਾਇੰਸਦਾਨ ਵੀ ਇਹੋ ਜਿਹਾ ਕੁਝ ਕਰ ਰਹੇ ਹੋਣ, ਇਸ ਗੱਲ ਦੀ ਅਜੇ ਖੋਜ ਹੋਣੀ ਆ।
-ਮੁੱਕਦੀ ਗੱਲ ਇਹ ਕਿ ਕਿਸੇ ਨੂੰ ਵੀ ਆਪਣੇ ਕੰਮ, ਕਿੱਤੇ ਜਾਂ ਪਦਵੀ ਤੇ ਭਰੋਸਾ ਜਾਂ ਮਾਣ ਨਹੀਂ।
-ਬਾਕੀ ਦੁਨੀਆਂ ਨੂੰ ਛੱਡੋ, ਜਿਨ੍ਹਾਂ ਦੇ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਵਿੱਚ “ਹੁਕਮਿ ਰਜਾਈ ਚਲਣਾ” ਲਿਖਿਆ ਗਿਆ ਹੈ, ਘੱਟੋ-ਘੱਟ ਉਨ੍ਹਾਂ ਨੂੰ ਸੁਰਤ ਕਰਨੀ ਚਾਹੀਦੀ ਹੈ।
ਸੁਖਵਿੰਦਰ ਸਿੰਘ ਰਟੌਲ