11 ਸਾਲਾ ਬੱਚੀ ਨੇ ਏਮਜ਼ ਵਿੱਚ ਦਮ ਤੋੜਿਆ

ਨਵੀਂ ਦਿੱਲੀ :-ਆਲ ਇੰਡੀਆ ਆਯੁਰ ਵਿਗਿਆਨ ਸੰਸਥਾਨ (ਏਮਜ਼) ਦਿੱਲੀ ’ਚ ਅੱਜ 11 ਸਾਲਾ ਬੱਚੇ ਦੀ ਬਰਡ ਫਲੂ ਨਾਲ ਮੌਤ ਹੋਣ ਦੀ ਖਬਰ ਹੈ। ਦੇਸ਼ ’ਚ ਬਰਡ ਫਲੂ ਨਾਲ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਇਸ ਦੌਰਾਨ ਬੱਚੇ ਦੇ ਸੰਪਰਕ ’ਚ ਆਏ ਹਸਪਤਾਲ ਦੇ ਸਾਰੇ ਸਟਾਫ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ’ਚ ਦੇਸ਼ ਦੇ ਹਰਿਆਣਾ, ਮਹਾਰਾਸ਼ਟਰ, ਕੇਰਲਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਉੱਤਰ ਪ੍ਰਦੇਸ਼ ਤੇ ਪੰਜਾਬ ਵਰਗੇ ਸੂਬਿਆਂ ਦੇ ਪੋਲਟਰੀ ਫਾਰਮਾਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁਰਗੀਆਂ ਨੂੰ ਮਾਰਿਆ ਗਿਆ ਸੀ।