ਨਵੀਂ ਦਿੱਲੀ 3 ਜੂਨ ( ਤਰਨਜੋਤ ਸਿੰਘ। ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਲਾਕ ਸੀ ਵਿਕਾਸ ਪੁਰੀ ਦੇ ਪ੍ਰਬੰਧਕਾਂ ਵੱਲੋਂ ਰੰਗ ਕਰਤਾਰ ਦੇ ਸੰਸਥਾ ਦੇ ਪੂਰਨ ਸਹਿਯੋਗ ਨਾਲ ਗਰਮੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਗੁਰਮਤਿ ਕਲਾਸਾਂ ਅਤੇ ਹਰ ਸਨਿਚਰਵਾਰ ਨੂੰ ਇਕ ਇਤਿਹਾਸਿਕ ਧਾਰਮਿਕ ਫਿਲਮ ਦਿਖਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ। ਬੀਤੀ 3 ਜੂਨ ਨੂੰ ” ਸ਼ਹੀਦ ਭਾਈ ਤਾਰੂ ਸਿੰਘ ਜੀ ” ਫਿਲਮ ਦਿਖਾਈ ਗਈ ਅਤੇ ਬੱਚਿਆਂ ਕੋਲੋਂ ਭਾਈ ਤਾਰੂ ਸਿੰਘ ਦੀ ਜੀਵਨੀ ਤੇ ਸੁਆਲ ਜੁਆਬ ਵੀ ਕੀਤੇ ਗਏ। ਸਹੀ ਜੁਆਬ ਦੇਣ ਤੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਅਖੀਰ ਵਿੱਚ ਲੰਗਰ ਵਰਤਾਇਆ ਗਿਆ।