ਬੇਗੋਵਾਲ 3 ਜੂਨ ( ਤਰਨਜੋਤ ਸਿੰਘ। )। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧ ਪ੍ਰਣਾਲੀ ਹੇਠ ਚਲ ਰਹੀਆਂ ਸਮੂਹ ਪੰਥਕ ਸੰਸਥਾਵਾਂ ਨੂੰ ਇਕ ਪਰਿਵਾਰ ਦੇ ਹੱਥਠੋਕੇ ਤੋਂ ਮੁਕਤ ਕਕਰਵਾਉਣ ਲਈ ਅੱਜ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 73ਵੀਂ ਬਰਸੀ ਮੌਕੇ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਜੈਕਾਰਿਆਂ ਦੀ ਗੂੰਜ ਹੇਠ ‘ ਸ਼੍ਰੋਮਣੀ ਅਕਾਲੀ ਪੰਥ ਬੋਰਡ ‘ ਬਣਾਉਣ ਦਾ ਐਲਾਨ ਕੀਤਾ । ਉਹਨਾਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ ਸ਼੍ਰੋਮਣੀ ਅਕਾਲੀ ਪੰਥ ਬੋਰਡ ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ ਅਤੇ ਪੁਰਾਣੀਆਂ ਇਤਿਹਾਸਿਕ ਯਾਦਾਂ ਦੇ ਨਾਲ ਨਾਲ ਪੁਰਾਣੀਆਂ ਰਵਾਇਤਾਂ ਨੂੰ ਮੁੜ ਬਹਾਲ ਕਰਨ ਲਈ ਉਪਰਾਲੇ ਕਰੇਗਾ ਜਿਸ ਲਈ ਮੈਂ ਹਰ ਵੇਲੇ ਪੰਥਕ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵਾਂਗੀ। ਉਹਨਾਂ ਅਗੇ ਕਿਹਾ ਕਿ ਪੰਥ ਦੇ ਨੁਮਾਇੰਦਿਆਂ ਨੂੰ ਲਿਫ਼ਾਫ਼ਾ ਕਲਚਰ ਰਾਹੀਂ ਚੁਣਨ ਵਾਲੇ ਹੁਣ ਸਾਵਧਾਨ ਹੋ ਜਾਣ ਅਤੇ ਆਪਣੇ ਨਿਜੀ ਹਿੱਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਣ ਤੋਂ ਗੁਰੇਜ਼ ਕਰਨ। ਉਨ੍ਹਾਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਆਪਣੀਆਂ ਵੋਟਾਂ ਬਣਾਉਣ ਦੀ ਅਪੀਲ ਵੀ ਕੀਤੀ।। ਉਹਨਾਂ ਸੰਗਤਾਂ ਨਾਲ ਪੁਰਾਤਨ ਇਤਿਹਾਸ ਦੇ ਵੇਰਵੇ ਸਮਝੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰ੍ਹਾਂ ਨਾਲ ਸ਼੍ਰੌਮਣੀ ਅਕਾਲੀ ਦਲ ਦਾ ਨਾਂ ਤਾਂ ਪਹਿਲਾਂ ਵਿੰਗ ਸੀ ਅਤੇ ਨਾਂ ਹੀ ਅਗਾਂਹ ਬਣਨ ਦਿੱਤਾ ਜਾਵੇਗਾ।
ਉਨ੍ਹਾਂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿੱਚ ਬਹੁਤ ਨਿਘਾਰ ਆਉਣ ਨਾਲ ਕਈ ਪੰਥਕ ਵਿਦਵਾਨਾਂ ਨੇ ਵੀ ਸ਼੍ਰੋਮਣੀ ਕਮੇਟੀ ਤੋਂ ਦੂਰੀ ਬਣਾ ਲਈ ਹੈ ਜਿਹਨਾਂ ਨੂੰ ਮੁੜ ਨਾਲ ਲੈ ਕੇ ਉਹਨਾਂ ਦੀਆਂ ਵਡਮੁੱਲੀਆਂ ਸੇਵਾਵਾਂ ਲਈਆਂ ਜਾਣਗੀਆਂ।
ਉਹਨਾਂ ਸਿੱਖਿਆ ਆਏ ਸਿਹਤ ਅਦਾਰਿਆਂ ਦੇ ਨਾਲ ਨਾਲ ਪੁਰਾਤਨ ਇਮਾਇਤਾਂ ਦੀ ਸੰਭਾਲ ਲਈ ਵਖਰੇ ਤੋਰ ਤੇ ਸਿੱਖ ਹੈਰੀਟੇਜ਼ ਕਮਿਸ਼ਨ ਵੀ ਹੋਂਦ ਵਿੱਚ ਲਿਆਉਣ ਦੀ ਗੱਲ ਕਹੀ।