ਬਰੇਲੀ 6 ਜੂਨ ( ਤਰਨਜੋਤ ਸਿੰਘ ) ਇਕ ਦਿਨ ਗੁਰਮਤਿ ਦੇ ਨਾਲ ਥੀਮ ਤੇ ਸੱਜਣ ਪਰਿਵਾਰ ਤਹਿਤ ਮਾਤਾ ਪਿਤਾ ਅਤੇ ਬੱਚਿਆਂ ਲਈ ਦੋ ਦਿਨਾਂ ਵਰਕਸ਼ਾਪ ਮਉਲਿਓ ਸੰਸਥਾ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਿੰਘ ਸਭਾ ਜਨਕਪੁਰੀ ਬਰੇਲੀ ਉਤਰ ਪ੍ਰਦੇਸ਼ ਵਿਖੇ ਲਗਾਈ ਜਾ ਰਹੀ ਹੈ।ਬੀਬੀ ਜਸਵੀਰ ਕੌਰ ਨੇ ਦਸਿਆ ਕਿ ਦੋ ਦਿਨਾਂ ਵਰਕਸ਼ਾਪ ਦੇ ਪਹਿਲੇ ਦਿਨ 10 ਜੂਨ ਨੂੰ ਦੁਪਹਿਰ ਸਾਢੇ ਤਿੰਨ ਵਜੇ ਤੋਂ ਸ਼ਾਮ ਛੇ ਵਜੇ ਤੱਕ ਬੱਚਿਆਂ ਦੇ ਮਾਤਾ ਪਿਤਾ ਨਾਲ ਵਾਰਤਾਲਾਪ ਸੈਮੀਨਾਰ ਅਤੇ 11 ਜੂਨ ਦੂਸਰੇ ਤੇ ਆਖਰੀ ਦਿਨ ਦੁਪਹਿਰ ਸਾਢੇ ਤਿੰਨ ਤੋਂ ਸ਼ਾਮ 6 ਵਜੇ ਤੱਕ ਬੱਚਿਆਂ ਨਾਲ ਵਾਰਤਾਲਾਪ ਸੈਮੀਨਾਰ ਹੋਵੇਗਾ।ਜਿਸ ਵਿੱਚ ਗੁਰਮਤਿ ਕੀ ਹੈ ਅਤੇ ਕਿਵੇਂ ਆਪਣਾ ਜੀਵਨ ਗੁਰਮਤਿ ਅਨੁਸਾਰ ਢਾਲ ਕੇ ਜੀਵਨ ਦੇ ਹਰ ਉਤਰਾ ਚੜਾਅ ਨੂੰ ਸਹਿਜੇ ਹੀ ਪਾਰ ਕੀਤਾ ਜਾ ਸਕਦਾ ਹੈ ਵਿਸ਼ੇ ਤੇ ਵਿਚਾਰ ਸਾਂਝੇ ਕਰਨ ਲਈ ਪੰਥਕ ਵਿਦਵਾਨ ਸੰਗਤਾਂ ਦੇ ਸਨਮੁੱਖ ਹੋਣਗੇ।