ਆਦਮਪੁਰ 6 ਜੂਨ ( ਤਰਨਜੋਤ ਸਿੰਘ ) ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਵਿਖੇ ਧਰਤੀ ਨੂੰ ਇੱਕ ਗ੍ਰਹਿ ਦੇ ਰੂਪ ਵਿੱਚ ਆਪਣੇ ਸਰੋਤਾਂ ਨੂੰ ਬਚਾਉਣ ਲਈ ਜਾਗਰੂਕਤਾ ਪੈਦਾ ਕਰਨ ਤਹਿਤ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜਿੱਥੇ ਮਾਰਕੀਟ ਕਮੇਟੀ ਆਦਮਪੁਰ ਦੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ , ਹਰਿੰਦਰ ਸਿੰਘ ਪ੍ਰਧਾਨ ਪ੍ਰਿਥਵੀ ਵੈਲਫੇਅਰ ਸੁਸਾਇਟੀ , ਮੰਗਾ ਸਿੰਘ , ਇੰਦਰਜੀਤ ਸਿੰਘ ਸਤੋਵਾਲੀ , ਹਰਨਿੰਦਰ ਸਿੰਘ , ਗੁਰਮੀਤ ਸਿੰਘ ਨਿੱਝਰ ਅਤੇ ਬਲਵਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ।
ਇਸ ਦੌਰਾਨ ਵਿਦਿਆਰਥੀਆਂ ਨੂੰ ਪੌਦੇ ਵੰਡਦਿਆਂ ਉਹਨਾਂ ਦੇ ਦੇਖਭਾਲ ਬਾਰੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਜਾਣਕਾਰੀ ਦਿਤੀ।
ਇਸ ਮੌਕੇ ਡਾਇਰੈਕਟਰ ਸ੍ਰੀ ਜਗਮੋਹਨ ਅਰੋੜਾ , ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਜੀ ਨੇ ਮਿਲ ਕੇ ‘ਵਾਤਾਵਰਣ ਨੂੰ ਬਚਾਉਣ’ ਦੇ ਉਦੇਸ਼ ਦੀ ਪ੍ਰਸ਼ੰਸਾ ਅਤੇ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਕਾਰਜ ਕਰਨ ਦੇ ਟੀਚੇ ਰੱਖੇ।