ਆਦਮਪੁਰ 7 ਜੂਨ ( ਤਰਨਜੋਤ ਸਿੰਘ ) ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਬੱਚਿਆਂ ਨੂੰ ਆਪਣੇ ਸਿੱਖੀ ਸਰੂਪ ਨਾਲ਼ ਜੋੜਨ ਦੇ ਮਕਸਦ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਅਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸ ਰੋਜ਼ਾ ਸੁੰਦਰ ਦਸਤਾਰ ਸਿਖਲਾਈ ਕੈਂਪ ਚਲ ਰਿਹਾ ਹੈ । ਭਾਈ ਸੁਖਜੀਤ ਸਿੰਘ ਨੇ ਦਸਿਆ ਕਿ ਦਸਤਾਰਾਂ ਦੀ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ 11 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਮਤੀ ਡਰੋਲੀ ਕਲਾਂ ਵਿਖੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਕਰਵਾਏ ਜਾਂਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਵਿਦੇਸ਼ਾਂ ਵਿੱਚ ਬੈਠੀ ਸੰਗਤ ਦਾ ਪੂਰਨ ਸਹਿਯੋਗ ਹੈ ਜਿਸ ਲਈ ਸੁਸਾਇਟੀ ਅਤੇ ਇਲਾਕਾ ਵਾਸੀ ਉਹਨਾਂ ਦੇ ਧੰਨਵਾਦੀ ਹਨ। ਇਸ ਮੌਕੇ ਗੁਰੂ ਨਾਨਕ ਸਭ ਦੇ ਪ੍ਰਧਾਨ ਮਨਦੀਪ ਸਿੰਘ ਸਿਆਣ, ਹਰਵਿੰਦਰ ਸਿੰਘ ਸੋਨੂੰ, ਕੁਲਜੀਤ ਸਿੰਘ ਭੁਈ ਵੀ ਹਾਜਰ ਸਨ।