ਨਵੀਂ ਦਿੱਲੀ 7 ਜੂਨ ( ਤਰਨਜੋਤ ਸਿੰਘ ) ਰੰਗ ਕਰਤਾਰ ਦੇ ਸੰਸਥਾ ਵੱਲੋਂ ਲੋੜਵੰਦ 40 ਗੈਰ ਸਿੱਖ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸੰਸਥਾ ਦੇ ਸੀਨੀਅਰ ਆਗੂ ਬਲਜੀਤ ਸਿੰਘ ਨੇ ਦਸਿਆ ਕਿ ਪੜ੍ਹਾਈ ਕਰਨ ਵਾਲੇ ਸਾਰੇ ਬੱਚੇ ਪਛਮੀ ਦਿੱਲੀ ਦੇ ਤਿਲਕ ਨਗਰ ਇਲਾਕ਼ੇ ਦੇ ਉਨ੍ਹਾਂ ਪਰਵਾਰਾਂ ਦੇ ਹਨ ਜਿਨਾ ਕੋਲ ਕੋਈ ਐਡਰੈੱਸ ਪਰੂਫ ਨਾ ਹੋਣ ਕਰਕੇ ਉਹਨਾਂ ਦਾ ਕਿਸੇ ਸਕੂਲ ਵਿਚ ਦਾਖਲਾ ਨਹੀਂ ਹੋ ਸਕਿਆ। ਇਸ ਸੰਸਥਾ ਦੇ ਸਾਥੀ ਦਵਿੰਦਰ ਸਿੰਘ ਅਤੇ ਖਰਨਜੀਤ ਕੌਰ ਨੇ ਇਨ੍ਹਾਂ ਬਚਿਆਂ ਦੀ ਪੜ੍ਹਾਈ ਦਾ ਬੀੜਾ ਚੁੱਕਿਆ ਅਤੇ ਸੰਸਥਾ ਵਲੋ ਸਟੇਸ਼ਨਰੀ, ਬਲੈਕ ਬੋਰਡ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਮੁਹਈਆ ਕਰਵਾਈਆਂ ਗਈਆਂ।ਇਸ ਸ਼ਲਾਘਾਯੋਗ ਕਾਰਜ ਵਿਚ ਤਿਲਕ ਨਗਰ ਤੋਂ ਦੂਸਰੀ ਵਾਰ ਚੁਣੇ ਗਏ ਵਿਧਾਇਕ ਜਰਨੈਲ ਸਿੰਘ ਨੇ ਪਾਰਕ ਵਿਚ ਬਣੀ ਪੱਕੀ ਸ਼ੈਡ ਜੋ ਮੁਢਲੀਆਂ ਸਹੂਲਤਾਂ ਨਾਲ ਲੈਸ ਹੈ ਸੰਸਥਾ ਨੂੰ ਮੁਹਈਆ ਕਰਵਾਈ ਅਤੇ ਕਿਹਾ ਕਿ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ ਪਰ ਅੱਜ ਦੇ ਯੁਗ ਵਿੱਚ ਵਿਦਿਆ ਬਿਨਾਂ ਇਨਸਾਨ ਅਧੂਰਾ ਹੈ ਇਸ ਲਈ ਰੰਗ ਕਰਤਾਰ ਦੇ ਟੀਮ ਵੱਲੋਂ ਸ਼ੁਰੂ ਕੀਤੇ ਇਸ ਕਾਰਜ ਲਈ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ।