ਫਿਰ ਆ ਗਿਆ ਏ ਜੂਨ
ਸਾਡਾ ਖੋਲਦਾ ਏ ਖੂਨ
ਸੀ ਚੌਰਾਸੀ ਦਾ ਮਹੀਨਾ
ਸੀ ਜੋ ਨਿੱਕਲਿਆ ਕਮੀਨਾ
ਗੁਰੂ ਦੀ ਸ਼ਹੀਦੀ ਦਾ ਸੀ ਦਿਨ
ਸੀ ਲੋਕ ਆਏ ਅਨਗਿਣ
ਉਹ ਦਿੱਲੀ ਦੀ ਸੀ ਰਾਣੀ
ਨਾ ਆਇਆ ਅੱਖਾਂ ਵਿੱਚ ਪਾਣੀ
ਉਹਨੇ ਹੁਕਮ ਸੁਣਾਇਆ
ਅਕਾਲ ਤਖਤ ਨੂੰ ਸੀ ਢਾਇਆ
ਜੁਲਮ ਫੌਜ਼ ਨੇ ਸੀ ਕੀਤਾ
ਖੂਨ ਸਿੱਖਾਂ ਦਾ ਸੀ ਪੀਤਾ
ਦਿਨੇ ਹੋਇਆ ਸੀ ਹਨੇਰ
ਲੱਗਾ ਲਾਸਾਂ ਦਾ ਸੀ ਢੇਰ
ਮਾਰੇ ਨਿੱਕੇ ਨਿੱਕੇ ਬੱਚੇ
ਸੀ ਜੋ ਉਮਰਾਂ ਦੇ ਕੱਚੇ
ਸੀ ਗੁਰੂ ਦੇ ਉਹ ਸੂਰੇ
ਜੋ ਲੜੇ ਹੋ ਹੋ ਕੇ ਮੂਹਰੇ
ਸੀ ਇਕ ਸੰਤ ਸਿਪਾਹੀ
ਕੰਧਾਂ ਭਰਦੀਆਂ ਗਵਾਹੀ
ਉਹਨੇ ਬਚਨ ਪੁਗਾਏ
ਪ੍ਰਾਣ ਧਰਮ ਲੇਖੇ ਲਾਏ
ਸੀ ਤਿੰਨ ਦਿਨ ਚੱਲਾ ਕਹਿਰ
ਫੈਲੀ ਹਵਾ ਚ ਸੀ ਜਹਿਰ
ਸਰੋਵਰ ਹੋ ਗਿਆ ਸੀ ਲਾਲ
ਅਸੀਂ ਨਹੀਓ ਭੁੱਲੇ ਉਹੋ ਸਾਲ
ਸਾਡੇ ਆਪਣੇ ਸੀ ਚੋਰ
ਨਿੱਕਲੇ ਜੋ ਹਰਾਮਖੋਰ
ਕਹਿਣ ਸਾਕਾ ਨੀਲਾ ਤਾਰਾ
ਜਿਸ ਦਿਨ ਹੋਇਆ ਖੂਨੀ ਕਾਰਾ
ਜਿੰਦ ਇਨਸਾਫ ਲਈ ਪਿਆਸੀ
ਸੰਧੂਆਂ ਅਸੀ ਭੁੱਲੇ ਨਹੀਂ ਚੌਰਾਸੀ
ਲੇਖਕ – ਜੁਗਰਾਜ ਸਿੰਘ ਸੰਧੂ ਸਰਹਾਲੀ ਕਲਾਂ