ਆਦਮਪੁਰ 12. ਜੂਨ. ( ਤਰਨਜੋਤ ਸਿੰਘ ) ਗੁਰੂ ਨਾਨਕ ਸਭਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗੱਤਕਾ ਅਖਾੜਾ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਨੇੜੇ ਬੱਸ ਸਟੈਂਡ ਆਦਮਪੁਰ ਵਿਖੇ 16 ਵਾਂ 14 ਦਿਨਾਂ ਮੁਫ਼ਤ ਦਸਤਾਰ ਸਿਖਲਾਈ ਕੈਂਪ ਜੈਕਾਰਿਆਂ ਦੀ ਗੂੰਜ ਹੇਠ ਸ਼ੁਰੂ ਹੋ ਗਿਆ ਹੈ ਜੋ ਕਿ ਰੋਜ਼ਾਨਾ ਸਵੇਰੇ 6:30 ਤੋਂ 8 ਵਜੇ ਤੱਕ ਲਗਾਇਆ ਜਾਵੇਗਾ ।। ਪ੍ਰਧਾਨ ਮਨਦੀਪ ਸਿੰਘ ਸਿਆਣ , ਖਜਾਨਚੀ ਹਰਵਿੰਦਰ ਸਿੰਘ ਭੁਈ , ਕੁਲਵਿੰਦਰ ਸਿੰਘ ਟੋਨੀ , ਟਰੇਨਰ ਕੁਲਜੀਤ ਸਿੰਘ , ਹਰਜਿੰਦਰ ਸਿੰਘ ਸੂਰੀ ਨੇ ਦਸਿਆ ਕਿ ਸਿੱਖ ਨੌਜਵਾਨਾਂ ਨੂੰ ਪਤਿਤਪੁਣੇ ਤੋਂ ਘਰ ਵਾਪਸੀ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਜਾਂਦਾ ਹੈ । ਉਹਨਾਂ ਦੱਸਿਆ ਕਿ 25 ਜੂਨ ਨੂੰ 15 ਵੇਂ ਸੁੰਦਰ ਦਸਤਾਰ ਮੁਕਾਬਲੇ ਸਵੇਰੇ 10 ਵਜੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।