ਕੀ ਗੁਰੂਦਵਾਰੇ ਦੀ ਗੋਲਕ, ਗੁਰੂ ਜੀ ਵਾਸਤੇ ਰੱਖੀ ਹੁੰਦੀ ਹੈ? ਕੀ ਗੁਰੂ ਨੂੰ ਗੋਲਕ ਯਾ ਮਾਇਆ ਦੀ ਲੋੜ ਹੈ? ਬਿਲਕੁਲ ਨਹੀ। ਅਤੇ ਇਹ ਗੋਲਕ, ਗੁਰੂਦਵਾਰੇ ਚ ਕਿਉਂ ਪਈ ਹੁੰਦੀ ਹੈ, ਇਹ ਹਰੇਕ ਸਿੱਖ ਨੂੰ ਚੰਗੀ ਤਰਾਂ ਪਤਾ ਹੁੰਦਾ ਹੈ। ਪਰ ਲਾਲ ਲੀਰਾਂ ਅਤੇ ਐਂਟੀ ਸਿੱਖ ਡੇਰੀਆਂ ਦੇ ਚੇਲੇ ਜਾਣ ਬੁੱਝ ਕੇ ਚਵਲਾਂ ਮਾਰਦੇ ਹੰਨ। ਸਿੱਖ ਧਰਮ ਨੂੰ ਇਹ ਮੰਨਦੇ ਨਹੀ, ਪਰ ਸਿੱਖਾਂ ਦੇ ਮਸਲਿਆਂ ਚ ਦਖਲ ਦੇਣ ਤੋਂ ਬਗੈਰ ਰੋਟੀ ਹਜਮ ਨਹੀ ਹੁੰਦੀ ਇਹਨਾਂ ਨੂੰ। ਆਉ ਦਸਦੇ ਹਾਂ ਕੀ ਸਿੱਖਾਂ ਨੇ ਗੁਰੂਦਵਾਰੇ ਚ ਗੋਲਕਾਂ ਕਿਉਂ ਰੱਖੀਆਂ ਹੰਨ। ਗੋਲਕ, ਗੁਰੂ ਵਾਸਤੇ ਨਹੀ ਬਲਕੀ ਗੁਰੂਦਵਾਰੇ ਅਤੇ ਸੰਗਤ ਦੇ ਪ੍ਰਬੰਧ ਤੇ ਹੋਣ ਵਾਲੇ ਖਰਚੇ ਵਿੱਚ, ਇੱਛਾ/ਸ਼ਰਧਾ/ਸਮਰਥ ਮੁਤਾਬਕ ਯੋਗਦਾਨ ਪਾਉਣ ਵਾਸਤੇ ਰੱਖੀ ਹੁੰਦੀ ਹੈ। ਲੰਗਰ ਮੁਫਤ ਹੈ, ਪਰ ਲੰਗਰ ਦੀ ਰਸਦ, ਮੁਫਤ ਨਹੀ ਦਿੰਦਾ ਕੋਈ ਲਾਲਾ। ਨਾ ਲੰਗਰ ਬਣਾਉਣ ਲਈ ਲਗਦੇ ਸਲੰਡਰ ਅਤੇ ਬਾਲਣ ਹੀ ਮੁਫਤ ਆਉਂਦੇ। ਭਾਂਵੇ 100 ਪਾਉ ਗੋਲਕ ਚ ਯਾ ਖਾਲੀ ਹੱਥ ਮੱਥਾ ਟੇਕੋ, ਕੜਾਹ ਪ੍ਰਸ਼ਾਦ ਸਭ ਨੂੰ ਮੁਫਤ ਮਿਲਦਾ। ਪਰ ਕੜਾਹ ਪਰਸ਼ਾਦ ਲਈ ਦੇਸੀ ਘਿਉ, ਆਟਾ ਚੀਨੀ , ਗੈਸ ਸਲੰਡਰ, ਮੁਫਤ ਨਹੀ ਮਿਲਦੇ। ਪੈਸੇ ਤਾਰਨੇ ਪੈਂਦੇ ਆ। ਲਾਈਟ, ਪੱਖੇ, ਏਸੀ, ਅਤੇ ਇਹਨਾਂ ਚ ਵਰਤੀ ਜਾਂਦੀ ਬਿਜਲੀ ਮੁਫਤ ਨਹੀ ਮਿਲਦੀ। ਪੈਸੇ ਦੇਣੇ ਪੈਂਦੇ ਆ। ਰੁਮਾਲੇ, ਦਰੀਆਂ, ਚਾਦਰਾਂ, ਪਾਵਦਾਨ, ਹੱਥ ਧੋਣ ਵਾਲੇ ਸਾਬਣ, ਟੂਟੀਆਂ ਸਭ ਪੈਸੇ ਨਾਲ ਆਉਂਦੇ ਹੰਨ। ਬਿਲਡਿੰਗ ਦੀ ਟੁੱਟ ਭੰਨ ਠੀਕ ਕਰਣ ਲਈ ਵੀ ਮਾਇਆ ਲਗਦੀ ਹੈ। ਰਾਗੀ, ਗਰੰਥੀ, ਸੇਵਾਦਾਰਾਂ ਦੇ ਵੀ ਪਰਿਵਾਰ ਹੰਨ,ਖਰਚੇ ਹੰਨ, ਉਹਨਾਂ ਨੂੰ ਤੰਨਖਾਹ ਦੇਣੀ ਪੈਂਦੀ ਹੈ। ਪੱਖਾ ਨਾ ਚਲਦਾ ਹੋਵੇ, ਦਾਲ ਨੂੰ ਤੜਕਾ ਨਾ ਲੱਗਾ ਹੋਵੇ, ਯਾ ਕਿਸੇ ਸੇਵਾਦਾਰ ਤੋਂ ਗਲਤੀ ਹੋ ਜਾਣ ਤੇ ਝੱਟ ਲਾਈਵ ਹੋ ਕੇ ਛੁਆਰਾ ਲਾਉਣ ਵਾਲੇ, ਅਤੇ 1 ਰੁਪੱਇਆ ਮੱਥਾ ਟੇਕ ਕੇ 200 ਦੀ ਪਲੇਟ ਖਾਣ ਅਤੇ ਖਾਣ ਤੋਂ ਬਾਦ ਗੁਰੂ ਘਰ ਖਿਲਾਫ ਵਿਹਲੀਆਂ ਪੋਸਟਾਂ ਪਾਉਣ ਵਾਲੇ ਨੂੰ ਪਤਾ ਹੋਣਾ ਚਾਹਿਦਾ ਕੀ ਇਹ ਸਭ ਸਹੂਲਤਾਂ, ਗੋਲਕ ਚ ਪਾਏ ਸੰਗਤ ਦੇ ਸਹਿਯੋਗ ਨਾਲ ਹੀ ਆਉਂਦੀਆਂ। ਗੁਰੂ ਹਾਜਰ ਨਾਜਰ ਹੈ, ਅੰਗ ਸੰਗ ਹੈ, ਘਰੇ ਬਹਿ ਕੇ ਵੀ ਸਿਮਰਨ ਕਰ ਸਕਦੇ ਹੋ। ਜੇ ਗੁਰੂਦਵਾਰੇ ਆ ਕੇ ਵੀ ਗੰਦ ਪਾਉਣਾ, ਅਤੇ ਕਾਮਰੇਡੀ ਝਾੜਨੀ ਹੈ, ਫੇਰ ਗੁਰੂਦਵਾਰੇ ਆ ਕੇ ਸਿੱਖਾਂ ਤੇ ਅਹਿਸਾਨ ਨਾ ਕਰੋ। ਗਰੀਬ ਦਾ ਦਿੱਤਾ 1 ਰੁਪੱਇਆ ਅਤੇ ਅਮੀਰ ਦਾ ਦਿੱਤਾ ਲੱਖ ਰੁਪੱਇਆ, ਇੱਕ ਬਰਾਬਰ ਹੈ। ਗੋਲਕ ਚ ਸਹਿਯੋਗ ਪਾਉਣਾ ਹੈ ਜਾਂ ਨਹੀ ਪਾਉਣਾ, ਇਹ ਸਭ ਦੀ ਆਪਣੀ ਮਰਜੀ ਹੈ। ਪਰ ਗੁਰੂ ਘਰ ਦੀਆਂ ਸਹੂਲਤਾਂ ਵਰਤ ਕੇ, ਗੁਰੂ ਘਰ ਦੀ ਨਿੰਦਿਆ ਕਰਨੀ ਹਰਾਮ-ਖੋਰੀ ਹੈ।
Author: Gurbhej Singh Anandpuri
ਮੁੱਖ ਸੰਪਾਦਕ