ਚਗਰਾਂ 12. ਜੂਨ ( ਤਰਨਜੋਤ ਸਿੰਘ ) ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਦੇ ਸਰਕਲ ਪੁਰਹੀਰਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਗਰਾ ਦੇ ਸਹਿਯੋਗ ਨਾਲ 7 ਰੋਜ਼ਾ ਗੁਰਮਤਿ ਸਿਖਲਾਈ ਕੈਪ ਗੁਰਦੁਆਰਾ ਮਾਈ ਮਾਲਾ ਚੱਗਰਾ ਵਿਖੇ ਚਲ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਨਛੱਤਰ ਸਿੰਘ ਬ੍ਰਹਮਜੀਤ ਨੇ ਦੱਸਿਆ ਕਿ 7 ਰੋਜਾ ਚਲਣ ਵਾਲੇ ਗੁਰਮਤਿ ਸਿਖਲਾਈ ਵਿੱਚ ਬੱਚਿਆਂ ਨੂੰ ਗੁਰਬਾਣੀ ਸ਼ੁਧ ਉਚਾਰਨ , ਗੁਰਇਤਿਹਾਸ ਅਤੇ ਸਿੱਖ ਰਹਤ ਸਬੰਧੀ ਜਾਣਕਾਰੀ ਦਿੱਤੀ ਜ਼ਾ ਰਹੀ ਹੈ ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬੁੱਧ ਸਿੰਘ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਗੁਰਮਤਿ ਸਿਖਲਾਈ ਲਈ ਗੁਰਦੁਆਰਾ ਸਾਹਿਬ ਜਰੂਰ ਭੇਜਣ ਤਾਂ ਜੋ ਬੱਚੇ ਗੁਰਮਤਿ ਨੂੰ ਸਿੱਖ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੰਗਵੀਰ ਸਿੰਘ ਨੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।