ਤਰਨਤਾਰਨ, 13 ਜੂਨ 2023 – ( ਨਜ਼ਰਾਨਾ ਨਿਊਜ ਨੈੱਟਵਰਕ ) ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੇ ਨੌਂ ਸਾਲ ਬੇ-ਮਿਸਾਲ ਪੂਰੇ ਹੋਣ ‘ਤੇ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਸਬੰਧੀ ਭਾਜਪਾ ਵਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਖਡੂਰ ਸਾਹਿਬ ਵਿਖ਼ੇ ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ ਦੇ ਗ੍ਰਹਿ ਵਿਖ਼ੇ ਕਰਵਾਇਆ ਗਿਆ। ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਏ ਇਸ ਸਮਾਗਮ ਦੇ ਵੱਡੇ ਇਕੱਠ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ,ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਜ਼ਿਲ੍ਹਾ ਉਪ ਇੰਚਾਰਜ ਨਰੇਸ਼ ਸ਼ਰਮਾ ਵਿਸ਼ੇਸ਼ ਤੌਰ ‘ਤੇ ਪੁੱਜੇ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦਿਤੀ ਅਤੇ ਹਾਲ ਹੀ ਵਿੱਚ ਸਾਉਣੀ ਦੀਆਂ ਫਸਲਾਂ ਦੀ ਵਧਾਈ ਐਮਐਸਪੀ ਦਾ ਸਵਾਗਤ ਕੀਤਾ।ਉਹਨਾਂ ਦਾਅਵਾ ਕੀਤਾ ਕਿ 2024 ਵਿੱਚ ਭਾਜਪਾ ਵੱਡੇ ਬਹੁਮਤ ਨਾਲ਼ ਦੁਬਾਰਾ ਕੇਂਦਰ ਵਿੱਚ ਸਰਕਾਰ ਬਣਾਏਗੀ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ,ਜਨਰਲ ਸਕੱਤਰ ਗੁਰਮੁੱਖ ਸਿੰਘ ਘੁੱਲਾ ਬਲੇਰ,ਜਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਅਨੂਪ ਸਿੰਘ ਭੁੱਲਰ,ਸਾਬਕਾ ਪ੍ਰਧਾਨ ਰਾਮ ਲਾਲ,ਗੁਰਸਾਹਿਬ ਸਿੰਘ ਪ੍ਰਧਾਨ ਕਿਸਾਨ ਮੋਰਚਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗੁਰਸਾਹਿਬ ਸਿੰਘ ਅਤੇ ਦਿਲਬਾਗ ਸਿੰਘ ਕੁਲਾਰ ਨੇ ਆਏ ਹੋਏ ਭਾਜਪਾ ਆਗੂਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਸਮਾਗਮ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਜ਼ਿਲਾ ਮੀਤ ਪ੍ਰਧਾਨ ਜਸਮੀਤ ਸਿੰਘ ਵਾਲੀਆ,ਤਰੁਣ ਜੈਨ ਪੱਟੀ,ਸ਼ਿਵ ਸੋਨੀ ਹਰੀਕੇ,ਉਪਕਾਰਦੀਪ ਪ੍ਰਿੰਸ,ਜਨਰਲ ਸਕੱਤਰ ਸੁਰਜੀਤ ਸਾਗਰ,ਜ਼ਿਲਾ ਸਕੱਤਰ ਜਸਵੰਤ ਸਿੰਘ ਸੋਹਲ,ਕੁਲਦੀਪ ਸਿੰਘ ਬੱਬੂ,ਲਖਵਿੰਦਰ ਸਿੰਘ ਮੱਖੀ ਕਲਾਂ,ਵਿਕਾਸ ਕੁਮਾਰ ਮਿੰਟਾ,ਕੁਲਵੰਤ ਸਿੰਘ ਭੈਲ, ਮੰਡਲ ਪ੍ਰਧਾਨ ਮੇਹਰ ਸਿੰਘ ਬਾਣੀਆਂ,ਜਤਿੰਦਰ ਸ਼ਰਮਾ ਭਿੱਖੀਵਿੰਡ,ਪਦਮ ਕਿਸ਼ੋਰ ਪੱਟੀ,ਰੋਹਿਤ ਵੇਦੀ ਹਰੀਕੇ, ਗੌਰਵ ਦੇਵਗਨ ਸਰਹਾਲੀ,ਹਰਮਨਜੀਤ ਸਿੰਘ ਕੱਲਾ,ਕੁਲਦੀਪ ਸਿੰਘ ਮੱਲਮੋਹਰੀ,ਗੁਲਜ਼ਾਰ ਸਿੰਘ ਜਹਾਂਗੀਰ ਪ੍ਰਧਾਨ ਐਸਸੀ ਮੋਰਚਾ,ਅਮਨਦੀਪ ਕੌਰ ਉੱਪਲ ਪ੍ਰਧਾਨ ਮਹਿਲਾ ਮੋਰਚਾ,ਸੁਭਾਸ਼ ਬਾਠ,ਚੰਦ ਜਾਫਰ,ਸੁਖਜੀਤ ਸਿੰਘ ਬਿਹਾਰੀਪੁਰ,ਅਸ਼ੋਕ ਬੰਟੀ,ਦਸਪਿੰਦਰ ਸਿੰਘ ਗੋਇੰਦਵਾਲ,ਵਿਨੇਸ਼ ਤਿਆਗੀ ਗੋਇੰਦਵਾਲ,ਸ਼ਾਹਨਾਜ਼ ਸਿੰਘ ਵਿਰਕ ਜਗਦੀਪ ਚੋਧਰੀ,ਵਰਿਆਮ ਸਿੰਘ ਆਦਿ ਪ੍ਰਮੁੱਖ ਰੂਪ ਵਿੱਚ ਮੌਜੂਦ ਸਨ।