ਨਵੀਂ ਦਿੱਲੀ 17 ਜੂਨ ( ਤਰਨਜੋਤ ਸਿੰਘ ) ਚਾਰ ਸਾਹਿਬਜ਼ਾਦੇ ਸਪੋਰਟਸ ਅਕੈਡਮੀ ਅਤੇ ਗੁਰਦੁਆਰਾ ਸਿੱਖ ਸੰਗਤ ਰਣਜੀਤ ਨਗਰ ਸਾਊਥ ਪਟੇਲ ਨਗਰ ਵਿਖੇ ਨਾਨਕ ਖੇਤੀ ਅਤੇ ਰੰਗ ਕਰਤਾਰ ਦੇ ਸੰਸਥਾ ਦੇ ਸਹਿਯੋਗ ਨਾਲ ਸਾਲਾਨਾ ਸ਼ੁਕਰਾਨਾ ਸਮਾਗਮ ਮਨਾਉਂਦਿਆਂ ਤਿੰਨ ਦਿਨਾਂ ਸਮਾਗਮ ਸ਼ੁਰੂ ਹੋਇਆ। ਜਿਸ ਵਿੱਚ ਬੱਚਿਆਂ ਨੂੰ ਗੁਰਸਿੱਖ ਜੀਵਨ ਜੁਗਤ ਵਿਸ਼ੇ ਤੇ ਮੌਜੂਦਾ ਸਮੇਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਦਸਣ ਅਤੇ ਲੱਭਣ ਲਈ ਅੱਜ ਪਹਿਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਮਗਰੋਂ ਕਲਾਸ ਸ਼ੁਰੂ ਕੀਤੀ ਗਈ।
ਜਿਸਦੀ ਆਰੰਭਤਾ ਭਾਈ ਜਗਧਰ ਸਿੰਘ ਨਾਨਕ ਖੇਤੀ ਨੇ ਬੱਚਿਆਂ ਨੂੰ ਗੁਰਸਿਖ ਜੀਵਨ ਜੁਗਤ ਬਾਰੇ ਵਿਸਥਾਰ ਸਹਿਤ ਦਸਦਿਆਂ ਮੂਲ ਮੰਤਰ ਦੇ ਅਰਥ ਅਤੇ ਜ਼ਿੰਦਗੀ ਵਿੱਚ ਉਸਦਾ ਅਸਰ ਬਾਰੇ ਵਿਚਾਰ ਸਾਂਝੇ ਕੀਤੇ । ਕੀਤੀ।ਇਸ ਦੌਰਾਨ ਡਾ. ਹਰਮੀਤ ਸਿੰਘ ਨੇ ਪੰਜਾਬੀ ਮਾਂ ਬੋਲੀ ਨਾਲ ਬੱਚਿਆਂ ਨੂੰ ਕਿਵੇਂ ਜੋੜਿਆ ਜਾਵੇ ਤੇ ਵਿਚਾਰ ਕੀਤੀ। ਸਟੇਜ ਸਕੱਤਰ ਦੀ ਸੇਵਾ ਸੁਖਵੀਰ ਸਿੰਘ ਨੇ ਨਿਭਾਈ। ਇਸ ਮੌਕੇ ਹਰਦੀਪ ਸਿੰਘ,ਨਰਿੰਦਰ ਸਿੰਘ,ਜਸਬੀਰ ਸਿੰਘ ਵੀ ਹਾਜ਼ਰ ਸਨ।