ਨਵੀਂ ਦਿੱਲੀ 17 ਜੂਨ ( ਤਰਨਜੋਤ ਸਿੰਘ ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਕਾਸ ਪੂਰੀ ਅਤੇ ਰੰਗ ਕਰਤਾਰ ਦੇ ਸੰਸਥਾ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਲਗਾਇਆ ਵਿਸ਼ੇਸ਼ ਗੁਰਮਤਿ ਕੈਂਪ ਆਪਣੇ ਤੀਸਰੇ ਹਫਤੇ ਵਿਚ ਦਾਖਿਲ ਹੋ ਗਿਆ। ਸੰਸਥਾ ਦੇ ਬਲਜੀਤ ਸਿੰਘ ਨੇ ਦਸਿਆ ਗੁਰਮਤਿ ਕਲਾਸਾਂ ਦੀ ਲੜੀ ਵਿਚ ਅੱਜ ਤੀਸਰੀ ਇਤਿਹਾਸਕ ਵਿਰਸੇ ਨਾਲ ਜੁੜੀ ਫਿਲਮ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦਿਖਾਈ ਗਈ ।
ਜਿਸ ਨੂੰ ਬੱਚਿਆਂ ਦੇ ਨਾਲ ਪ੍ਰਬੰਧਕਾਂ ਅਤੇ ਬਚਿਆ ਦੇ ਮਾਂਪਿਆ ਨੇ ਦੇਖਿਆ। ਇਸ ਤੋਂ ਪਹਿਲਾਂ ਸੁੰਦਰੀ ਅਤੇ ਸ਼ਹੀਦ ਭਾਈ ਤਾਰੂ ਸਿੰਘ ਫ਼ਿਲਮਾਂ ਦਿਖਾਈਆਂ ਗਈਆਂ ਸਨ। ਫਿਲਮ ਨਾਲ ਸੰਬੰਧਿਤ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਬਚਿਆਂ ਦਾ ਉਤਸ਼ਾਹ ਵੇਖ ਪ੍ਰਬੰਧਕਾਂ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਕੈਂਪ ਲਗਦੇ ਰਹਿਣਗੇ ।