ਕੈਨੇਡਾ 19 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਭਾਰਤ ਵਿੱਚ ਮੁੱਢ ਕਦੀਮ ਤੋਂ ਹੀ ਘੱਟ ਗਿਣਤੀਆਂ ਤੇ ਲਗਾਤਾਰ ਹਮਲੇ ਹੁੰਦੇ ਆਏ ਹਨ ਪਰ ਹੁਣ ਭਾਰਤੀ ਏਜੰਸੀਆਂ ਨੇ ਸਿਰ ਚੁੱਕਣ ਵਾਲੀ ਅਣਖੀ ਅਤੇ ਵੱਖਰੇ ਰਾਜ ਦੀ ਮੰਗ ਕਰਨ ਵਾਲੀ ਸਿੱਖ ਕੌਮ ਦੇ ਯੋਧਿਆਂ ਨੂੰ ਆਪਣਾ ਨਿਸ਼ਾਨਾ ਬਣਾ ਟਾਰਗੇਟ ਕਿਲਿੰਗ ਦਾ ਜੋ ਦੋਰ ਸ਼ੁਰੂ ਕੀਤਾ ਹੈ । ਉਸਦੀ ਗੂੰਜ ਅੰਤਰਰਾਸ਼ਟਰੀ ਪੱਧਰ ਤੇ ਯੂ ਏਨ ਓ ਤੱਕ ਪਹੁੰਚ ਗਈ ਹੈ। ਪਿਛਲੇ ਸਮੇਂ ਤੇ ਝਾਤ ਮਾਰੀਏ ਤਾਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪੰਜਾਬੀ ਕਿਸਾਨਾਂ ਅਤੇ ਕਿਸਾਨ ਸੰਘਰਸ਼ ਤੋਂ ਵੱਖਰੇ ਰਾਜ ਦੀ ਗੱਲ ਕਰਨ ਵਾਲੇ ਬਾਈ ਦੀਪ ਸਿੱਧੂ ਦਾ ਕਤਲ ਬਨਾਮ ਹਾਦਸਾ, ਸਿੱਧੂ ਮੂਸੇਵਾਲਾ ਦਾ ਕਤਲ , ਲੱਖਾਂ ਲੋਕਾਂ ਦਾ ਹਰਮਨ ਪਿਆਰਾ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸੈਂਕੜੇ ਨੌਜਵਾਨਾਂ ਨੂੰ ਆਸਾਮ ਦੀ ਜੇਲ ਵਿੱਚ ਝੂਠੇ ਕੇਸਾਂ ਵਿੱਚ ਨਜ਼ਰਬੰਦ ਕਰਨਾ, ਭਾਈ ਅਵਤਾਰ ਸਿੰਘ ਖੰਡਾ ਦਾ ਸ਼ੱਕੀ ਹਾਲਾਤਾਂ ਵਿੱਚ ਸ਼ਹੀਦ ਹੋਣ ਤੋਂ ਬਾਦ ਹੁਣ ਕਨੇਡਾ ਦੇ ਸਰੀ ਵਿੱਚ ਵਸਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਨਾਦ ਜੁੜੇ ਹਰਦੀਪ ਸਿੰਘ ਨਿੱਝਰ ਦਾ ਦੋ ਨੌਜਵਾਨਾਂ ਵਲੋਂ ਗੁਰੂ ਘਰ ਦੇ ਬਾਹਰ ਹੀ ਗੋਲੀਆਂ ਨਾਲ ਹਮਲਾ ਕਰ ਉਹਨਾਂ ਨੂੰ ਸ਼ਹੀਦ ਕਰਨਾ ਅਤੇ
ਹਿੰਦੂਤਵੀ ਅੱਤਵਾਦ ਨੂੰ ਵਧਾਉਣ ਵਾਲੇ ਲੋਕਾਂ ਵੱਲੋਂ ਹਮਲੇ ਤੋਂ ਪਹਿਲਾਂ ਹੀ ਕਨੈਡਾ ਵਿੱਚਲੇ ਘਟਨਾਕ੍ਰਮ ਬਾਰੇ ਟਵੀਟ ਕਰਨਾ ਸਿਧੇ ਰੂਪ ਵਿਚ ਭਾਰਤੀ ਏਜੰਸੀਆਂ ਦਾ ਇਸ ਕਤਲ ਅਤੇ ਇਸਤੋਂ ਪਹਿਲਾਂ ਹੋਏ ਘਟਨਾਕ੍ਰਮ ਵਿੱਚ ਹੱਥ ਹੋਣ ਦੇ ਸੰਕੇਤ ਦਿੰਦਾ ਹੈ। ਇਸ ਘਟਨਾ ਨੇ ਦੇਸ਼ ਅਤੇ ਵਿਦੇਸ਼ ਵਿਚ ਬੈਠੇ ਸਿਖਾਂ ਦੇ ਦਿਲਾਂ ਤੇ 1984 ਦੇ ਪਏ ਡੂੰਘੇ ਜ਼ਖਮਾਂ ਨੂੰ ਮੁੜ ਕੁਰੇਦਣ ਦਾ ਕੰਮ ਕੀਤਾ ਹੈ ਜੋ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।