ਇੱਕ ਵਾਰ ਨਾਵਲਕਾਰ ਨਾਨਕ ਸਿੰਘ ਕਿਤੇ ਬੋਲ ਰਹੇ ਸੀ.. ਇਕ ਔਰਤ ਨੇ ਨਾਨਕ ਸਿੰਘ ਨੂੰ ਸਵਾਲ ਕੀਤਾ “ਨਾਨਕ ਸਿੰਘ ਤੂੰ ਇੰਨੇ ਸਮਾਜਿਕ ਨਾਵਲ ਲਿਖੇ,ਏਨ੍ਹਾਂ ਕਾਗਜ਼ ਖ਼ਰਾਬ ਕਰ ਦਿੱਤਾ, ਸਾਰੀ ਜ਼ਿੰਦਗੀ ਲਾ ਦਿੱਤੀ ਸਮਾਜ ਸੁਧਾਰਕ ਨਾਵਲ ਲਿਖਣ ਤੇ.. ਪਰ ਕੀ ਤੇਰੇ ਕਹਿਣ ਨਾਲ ਸਮਾਜ ਸੁਧਰ ਗਿਆ” ??
ਨਾਨਕ ਸਿੰਘ ਜੀ ਨੇ ਬੜੀ ਸਹਿਜਤਾ ਨਾਲ ਪੁੱਛਿਆ “ਬੀਬਾ ਤੁਹਾਡੇ ਘਰ ਦੀ ਸਫ਼ਾਈ ਕੌਣ ਕਰਦਾ ਹੈ”??
“ਜੀ ਮੈਂ ਕਰਦੀ ਹਾਂ”
“ਕਿੰਨੇ ਸਾਲ ਤੋਂ” ?
“ਵੀਹ ਸਾਲ ਤੋਂ”
ਉਸ ਤੋਂ ਪਹਿਲਾਂ ਕੌਣ ਕਰਦਾ ਸੀ ?
“ਜੀ ਮੇਰੀ ਸੱਸ ਕਰਦੀ ਸੀ”
ਤੇਰੀ ਸੱਸ ਤੋਂ ਪਹਿਲਾਂ ਕੌਣ ਕਰਦਾ ਸੀ..?
“ਜੀ ਮੇਰੀ ਸੱਸ ਦੀ ਸੱਸ ਕਰਦੀ ਹੋਣੀ ਏ”
“ਤਾਂ ਫਿਰ ਤੂੰ ਹੀ ਦੱਸ ਤੇਰੇ ਘਰ ਦੀ ਸਫ਼ਾਈ ਹੁੰਦੀ ਨੂੰ ਕਿੰਨਾ ਚਿਰ ਹੋ ਗਿਆ ?
“ਸੱਤਰ ਕੁ ਸਾਲ ਤਾਂ ਹੋ ਈ ਗਏ ਹੋਣਗੇ”
“ਤਾਂ ਦੱਸ ਕੀ ਤੇਰੇ ਘਰੇ ਕੂੜਾ ਆਉਣੋਂ ਹਟ ਗਿਆ” ??
ਔਰਤ ਬੋਲੀ “ਇਹ ਕਿਵੇਂ ਹੋ ਸਕਦੈ, ਕੂੜਾ ਤਾਂ ਰੋਜ ਈ ਹੁੰਦੈ,ਨਿੱਤ ਸਾਫ ਕਰਨਾ ਹੀ ਪੈਂਦਾ ਹੈ”
“ਤਾਂ ਬੀਬਾ ਇਹੀ ਗੱਲ ਹੈ, ਤੇਰੇ ਘਰ ਦੀ ਸਫ਼ਾਈ ਸੱਤਰ ਸਾਲ ਤੋਂ ਹੋ ਰਹੀ ਹੈ, ਪਰ ਕੂੜਾ ਆਉਣਾ ਨ੍ਹੀਂ ਹਟਿਆ” ਬੀਬਾ ਫਿਰ ਤੁਸੀ ਸਫਾਈ ਕਰਨੀ ਬੰਦ ਕਿਉਂ ਨਹੀ ਕਰ ਦਿੰਦੇ ਕਿਉਂਕਿ ਕੂੜਾ ਤਾਂ ਹਟਣਾ ਈ ਨੀਂ..
ਬੀਬਾ ਇਹੀ ਗੱਲ ਸਮਾਜ ਤੇ ਢੁੱਕਦੀ ਹੈ,ਸਮਾਜ ਡਸਟਬਿਨ ਦੀ ਤਰ੍ਹਾਂ ਹੈ,ਇਸ ਵਿੱਚ ਨਿੱਤ ਕੂੜਾ ਆਉਂਦਾ ਰਹੇਗਾ.. ਤੁਸੀਂ ਸਾਫ ਕਰਨ ਦੀ ਡਿਊਟੀ ਨਿਭਾਉਂਦੇ ਰਹੋ, ਆਪਣੀ ਹੈਸੀਅਤ ਅਨੁਸਾਰ ਆਪਣਾ ਕੰਮ ਕਰਦੇ ਰਹੋ, ਜੇ ਤੁਸੀਂ ਰੁਕ ਗਏ ਤਾਂ ਸਮਾਜ ਇੱਕ ਦਿਨ ਉਸ ਕੂੜੇ ਦੇ ਢੇਰ ਥੱਲੇ ਦੱਬਿਆ ਜਾਵੇਗਾ । ਇਸੇ ਲਈ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ । ਮੈਂ ਕਿੰਨਾ ਸਫਲ ਹੋ ਰਿਹਾ ਹਾਂ ਜਾਂ ਅਸਫਲ , ਮੈਂ ਇਸ ਬਾਰੇ ਨਹੀਂ ਸੋਚਦਾ ।” ਬੱਸ ਜਿਨੀ ਸਫਾਈ ਕਰ ਸਕਦਾ ਹਾਂ ਕਰ ਰਿਹੈੰ ।”
ਸੋ ਮਨੁੱਖ ਹੋਣ ਦਾ ਫਰਜ਼ ਅਦਾ ਕਰਦੇ ਰਹੋ ..
ਰੁਕੋ ਨਾ, ਚਲਦੇ ਰਹੋ !!
ਆਪਣੀ ਹੈਸੀਅਤ ਅਨੁਸਾਰ, ਆਪਣੀ ਤਾਕਤ ਅਨੁਸਾਰ !!
*Nanak Singh ਨਾਨਕ ਸਿੰਘ ਜੀ ਦੀ ਸ਼ਖਸੀਅਤ*
ਨਾਨਕ ਸਿੰਘ (੪ ਜੁਲਾਈ ੧੮੯੭–੨੮ ਦਸੰਬਰ ੧੯੭੧) ਦਾ ਜਨਮ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਹੰਸ ਰਾਜ ਸੀ, ਪਿੱਛੋਂ ਉਹ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ “ਤੇ ਨਾ ਰਿਹਾ ਅਤੇ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ ‘ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ੧੯੧੧ ਵਿੱਚ ਛਪਿਆ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ਸੀਹਰਫ਼ੀ ਹੰਸ ਰਾਜ, ਬਹੁਤ ਹਰਮਨ ਪਿਆਰਾ ਹੋਇਆ। ਓਸਦੀ ਇਕ ਕਵਿਤਾ “ਖੂਨੀ ਵਿਸਾਖੀ” ਵੀ ਸੀ ਜੋ ਕਿ ਜ਼ਲਿਆਂ ਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਨਾਲ ਸੰਬੰਧਿਤ ਸੀ ।
ਉਨ੍ਹਾਂ ਨੇ ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ।
ਉਨ੍ਹਾਂ ਦੀਆਂ ਰਚਨਾਵਾਂ ਹਨ;
*ਕਾਵਿ ਰਚਨਾਵਾਂ* : ਸੀਹਰਫ਼ੀ ਹੰਸ ਰਾਜ, ਸਤਿਗੁਰ ਮਹਿਮਾ, ਜ਼ਖਮੀ ਦਿਲ;
*ਕਹਾਣੀ ਸੰਗ੍ਰਹਿ* : ਹੰਝੂਆਂ ਦੇ ਹਾਰ, ਠੰਡੀਆਂ ਛਾਵਾਂ, ਸੱਧਰਾਂ ਦੇ ਹਾਰ, ਸੁਨਹਿਰੀ ਜਿਲਦ, ਮਿੱਧੇ ਹੋਏ ਫੁੱਲ, ਵੱਡਾ ਡਾਕਟਰ ਤੇ ਹੋਰ ਕਹਾਣੀਆਂ, ਤਾਸ ਦੀ ਆਦਤ, ਤਸਵੀਰ ਦੇ ਦੋਵੇਂ ਪਾਸੇ, ਭੂਆ, ਸਵਰਗ ਤੇ ਉਸ ਦੇ ਵਾਰਸ;
*ਨਾਵਲ* : ਕੁਝ ਮੁੱਖ ਨਾਵਲ ਅੱਧ ਖਿੜਿਆ ਫੁੱਲ, ਚਿੱਤਰਕਾਰ, ਚਿੱਟਾ ਲਹੂ, ਗਗਨ ਦਮਾਮਾ ਬਾਜਿਓ, ਗਰੀਬ ਦੀ ਦੁਨੀਆਂ, ਇਕ ਮਿਆਨ ਦੋ ਤਲਵਾਰਾਂ ।
*ਕਾਵਿ ਰਚਨਾਵਾਂ*
ਸੀਹਰਫ਼ੀ ਹੰਸ ਰਾਜ
ਸਤਿਗੁਰ ਮਹਿਮਾ
ਜ਼ਖਮੀ ਦਿਲ
*ਕਹਾਣੀ ਸੰਗ੍ਰਹਿ*
ਹੰਝੂਆਂ ਦੇ ਹਾਰ
ਠੰਡੀਆਂ ਛਾਵਾਂ
ਸੱਧਰਾਂ ਦੇ ਹਾਰ
ਸੁਨਹਿਰੀ ਜਿਲਦ
ਵੱਡਾ ਡਾਕਟਰ ਤੇ ਹੋਰ ਕਹਾਣੀਆਂ
ਤਾਸ ਦੀ ਆਦਤ
ਤਸਵੀਰ ਦੇ ਦੋਵੇਂ ਪਾਸੇ
ਭੂਆ
ਸਵਰਗ ਤੇ ਉਸ ਦੇ ਵਾਰਸ
ਨਾਵਲ
ਮਿੱਧੇ ਹੋਏ ਫੁੱਲ
ਆਸਤਕ ਨਾਸਤਕ
ਆਦਮਖੋਰ
ਅੱਧ ਖਿੜਿਆ ਫੁੱਲ
ਅੱਗ ਦੀ ਖੇਡ
ਅਣਸੀਤੇ ਜ਼ਖ਼ਮ
ਬੀ.ਏ.ਪਾਸ
ਬੰਜਰ
ਚੜ੍ਹਦੀ ਕਲਾ
ਛਲਾਵਾ
ਚਿੱਤਰਕਾਰ
ਚਿੱਟਾ ਲਹੂ
ਚੌੜ ਚਾਨਣ
ਧੁੰਦਲੇ ਪਰਛਾਵੇਂ
ਦੂਰ ਕਿਨਾਰਾ
ਫੌਲਾਦੀ ਫੁੱਲ
ਫਰਾਂਸ ਦਾ ਡਾਕੂ (ਤਰਜਮਾ)
ਗਗਨ ਦਮਾਮਾ ਬਾਜਿਓ
ਗੰਗਾ ਜਲੀ ਵਿੱਚ ਸ਼ਰਾਬ
ਗਰੀਬ ਦੀ ਦੁਨੀਆਂ
ਇਕ ਮਿਆਨ ਦੋ ਤਲਵਾਰਾਂ
ਜੀਵਨ ਸੰਗਰਾਮ
ਕਾਗਤਾਂ ਦੀ ਬੇੜੀ
ਕਾਲ ਚੱਕਰ
ਕਟੀ ਹੋਈ ਪਤੰਗ
ਕੱਲੋ
ਖ਼ੂਨ ਦੇ ਸੋਹਲੇ
ਕੋਈ ਹਰਿਆ ਬੂਟ ਰਹਿਓ ਰੀ
ਲੰਮਾ ਪੈਂਡਾ
ਲਵ ਮੈਰਿਜ
ਮੰਝਧਾਰ
ਮਤਰੇਈ ਮਾਂ
ਮਿੱਠਾ ਮਹੁਰਾ
ਨਾਸੂਰ
ਪਾਪ ਦੀ ਖੱਟੀ
ਪ੍ਰਾਸ਼ਚਿਤ
ਪੱਥਰ ਦੇ ਖੰਭ
ਪੱਥਰ ਕਾਂਬਾ (ਤਰਜਮਾ)
ਪਤਝੜ ਦੇ ਪੰਛੀ (ਤਰਜਮਾ)
ਪਵਿੱਤਰ ਪਾਪੀ (ਨਾਵਲ)
ਪਿਆਰ ਦਾ ਦੇਵਤਾ
ਪਿਆਰ ਦੀ ਦੁਨੀਆਂ
ਪ੍ਰੇਮ ਸੰਗੀਤ
ਪੁਜਾਰੀ
ਰੱਬ ਆਪਣੇ ਅਸਲੀ ਰੂਪ ਵਿੱਚ
ਰਜਨੀ
ਸਾੜ੍ਹਸਤੀ
ਸੰਗਮ
ਸਰਾਪੀਆਂ ਰੂਹਾਂ
ਸੂਲਾਂ ਦੀ ਸੇਜ (ਤਰਜਮਾ)
ਸੁਮਨ ਕਾਂਤਾ
ਸੁਪਨਿਆਂ ਦੀ ਕਬਰ
ਟੁੱਟੇ ਖੰਭ
ਟੁੱਟੀ ਵੀਣਾ
ਵਰ ਨਹੀਂ ਸਰਾਪ
ਵਿਸ਼ਵਾਸਘਾਤ
ਹੋਰ
ਮੇਰੀ ਦੁਨੀਆਂ
ਮੇਰੀ ਜੀਵਨ ਕਹਾਣੀ (ਆਤਮਕਥਾ)
ਮੇਰੀਆਂ ਸਦੀਵੀ ਯਾਦਾਂ
ਭਾਰਤ ਵਿੱਚ ਅਜਿਹਾ ਕੋਈ ਵੀ ਅਵਾਰਡ ਨਹੀਂ ਜਿਸ ਨਾਲ ਨਾਨਕ ਸਿੰਘ ਨੂੰ ਨਾ ਨਿਵਾਜਿਆ ਗਿਆ ਹੋਵੇ। ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕ ਅਵਾਰਡ , ਇਕ ਮਿਆਨ ਦੋ ਤਲਵਾਰਾਂ ਲਈ ੧੯੬੨ ਵਿੱਚ ਸਾਹਿਤਕ ਅਕਾਦਮੀ ਅਵਾਰਡ ਮਿਲਿਆ। ੧੯੬੮ ਵਿੱਚ ਉਹਨਾਂ ਵੱੱਲੋਂ ਲਿਖੇ ਪਵਿੱਤਰ ਪਾਪੀ ਨਾਵਲ ਉਤੇ ਹਿੰਦੀ ਵਿੱਚ ਫਿਲਮ ਵੀ ਬਣੀ।