ਦਿੱਲੀ 21 ਜੂਨ ( ਤਰਨਜੋਤ ਸਿੰਘ ) ਸਿੱਖ ਪਨੀਰੀ ਨੂੰ ਮਨਮਤਿ ਅਤੇ ਗੁਰਮਤਿ ਵਿਚਲਾ ਫਰਕ ਸਮਝਾਉਣ ਅਤੇ ਅਮੀਰ ਸਿੱਖ ਵਿਰਸੇ ਦੀਆਂ ਬਾਤਾਂ ਸਾਂਝੀਆਂ ਕਰਨ ਲਈ ਦਿੱਲੀ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸਿੰਘ ਸਭਾਵਾਂ,ਸੰਸਥਾਵਾਂ,ਪੇਬੰਧਕ ਕਮੇਟੀਆਂ,ਰੰਗ ਕਰਤਾਰ ਦੇ,ਨਾਨਕ ਖੇਤੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੇ ਗੁਰੂ ਸਾਹਿਬ ਦੀ ਗੋਦੀ ਵਿੱਚ ਬੈਠਕੇ ਇਲਾਹੀ ਆਨੰਦ ਮਾਣਿਆ। ਵੱਖ ਵੱਖ ਪ੍ਰਾਜੈਕਟਾਂ ਤੇ ਕੌਮ ਦੀ ਸੇਵਾ ਕਰ ਰਹੀ ਰੰਗ ਕਰਤਾਰ ਦੀ ਟੀਮ ਦੇ ਸਰਗਰਮ ਆਗੂ ਬਲਜੀਤ ਸਿੰਘ ਨੇ ਦਸਿਆ ਕਿ ਇਸ ਵਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੋਬਿੰਦਪੁਰੀ ਵਿਖੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟਿਡ ਸਹਿਯੋਗ ਨਾਲ ‘ ਮੇਰੀ ਮਾਂ ਪੰਜਾਬੀ ਬੋਲੀ ‘ ਕੈਂਪ ਲਗਾ ਕੇ ਬੱਚਿਆਂ ਨੂੰ ਪੰਜਾਬੀ ਬੋਲੀ ਬਾਰੇ ਮਹਤਵਪੂਰਣ ਜਾਣਕਾਰੀ ਦਿੱਤੀ ਗਈ।
ਚਾਰ ਸਾਹਿਬਜ਼ਾਦੇ ਸਪੋਰਟਸ ਅਕੈਡਮੀ ਵੱਲੋਂ ਗੁਰਦੁਆਰਾ ਸਿੱਖ ਸੰਗਤ ਰਣਜੀਤ ਨਗਰ ਸਾਊਥ ਪਟੇਲ ਨਗਰ ਵਿਖੇ ਨਾਨਕ ਖੇਤੀ ਅਤੇ ਰੰਗ ਕਰਤਾਰ ਦੇ ਦੀ ਟੀਮ ਦੇ ਸਹਿਯੋਗ ਨਾਲ ‘ ਗੁਰਸਿੱਖ ਜੀਵਨ ਜੁਗਤ ‘ ਕੈਂਪ ਨੂੰ ਭਾਈ ਜਗਧਰ ਸਿੰਘ ਅਤੇ ਕੌਮ ਦੇ ਵਿਦਵਾਨਾਂ ਨੇ ਬੱਚਿਆਂ ਨੂੰ ਸਿੱਖ ਆਪਣੇ ਜੀਵਨ ਨੂੰਗੁਰੂ ਆਸ਼ੇ ਅਨੁਸਾਰ ਕਿਵੇਂ ਜਿਉਂਦਾ ਹੈ ਬਾਰੇ ਦੱਸਿਆ। ਗੁਰਦੁਆਰਾ ਸ਼੍ਰੀ ਸਿੰਘ ਸਭਾ ਸ਼ਾਦੀਪੁਰ ਵਿਖੇ ਨਿਤਨੇਮ ਸਮਾਗਮ ਨਾਲ ਜੋੜਦਿਆਂ ਬੱਚਿਆਂ ਨੂੰ ਨਿੱਤਨੇਮ ਹਰ ਸਿੱਖ ਦੇ ਜੀਵਨ ਵਿੱਚ ਕਿਉਂ ਜਰੂਰੀ ਹੈ ਬਾਰੇ ਦਸਿਆ ਗਿਆ।ਇਸੇ ਤਰ੍ਹਾਂ ਪਟੇਲ ਨਗਰ ਵਿਖੇ ਰੰਗ ਕਰਤਾਰ ਦੇ ਅਮਿਤ ਸਿੰਘ ਵਲੋਂ ਬੱਚਿਆਂ ਦੀਆਂ ਗੁਰਮਿਤ ਕਲਾਸਾਂ ਲਗਾਈਆਂ ਗਈਆਂ।ਵਿਕਾਸਪੁਰੀ ਵਿਖੇ ਵੀ ਗੁਰਮਿਤ ਕੈਂਪ ਲਗਾ ਕੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠ ਕੀ ਸਿੱਖਣ ਨੂੰ ਮਿਲਿਆ ਵਿਸ਼ੇ ਤੇ ਸਵਾਲ ਜਵਾਬ ਕੀਤੇ ਗਏ ਜਿਸਦਾ ਬੱਚਿਆਂ ਨੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਪਾਜ਼ਿਟਿਵ ਹੁੰਗਾਰਾ ਭਰਦੀਆਂ ਅੱਗੇ ਤੋਂ ਵੀ ਆਪਣੀਆਂ ਸਕੂਲੀ ਛੁੱਟੀਆਂ ਦਾ ਲਾਹਾ ਗੁਰੂ ਦੀ ਗੋਦ ਵਿੱਚ ਬੈਠ ਸਿਫਤ ਸਲਾਹ ਕਰਨ ਦਾ ਸੰਕਲਪ ਲਿਆ ਅਤੇ ਜੈਕਾਰਿਆਂ ਦੀ ਗੂੰਜ ਹੇਠ ਸਾਰੇ ਕੈਂਪਾਂ ਦੀ ਸਮਾਪਤੀ ਚੜ੍ਹਦੀਕਲਾ ਵਿੱਚ ਹੋਈ।