ਆਦਮਪੁਰ 21 ਜੂਨ ( ਤਰਨਜੋਤ ਸਿੰਘ ) ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿਖੇ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਅਤੇ ਡਾਇਰੈਕਟਰ ਜਗਮੋਹਨ ਅਰੋੜਾ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਵਾਸੂਦੇਵ ਕੁਟੁੰਬਕਮ ਪ੍ਰੋਗਰਾਮ ਦੇ ਤਹਿਤ ਮਨਾਉਂਦਿਆਂ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਕੂਲ ਪ੍ਰਬੰਧਕ ਕਮੇਟੀ, ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲੀ ,ਸਿਟੀ ਕੈਂਪਸ ਪ੍ਰਿੰਸੀਪਲ ਪੂਜਾ ਠਾਕੁਰ , ਸਮੂਹ ਅਧਿਆਪਕ , ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਯੋਗ ਆਸਣ ਸਿੱਖੇ।
ਯੋਗਾ ਕੈਂਪ ਵਿੱਚ ਪਤੰਜਲੀ ਯੋਗਪੀਠ ਤੋਂ ਆਏ ਸ਼੍ਰੀਮਤੀ ਸੰਗੀਤਾ , ਸ਼੍ਰੀਮਤੀ ਨੀਤਿਕਾ ਅਤੇ ਸ਼੍ਰੀਮਤੀ ਪ੍ਰਿਅੰਕਾ ਨੇ ਅਲੱਗ-ਅਲੱਗ ਆਸਣ ਕਰਵਾਕੇ ਉਹਨਾਂ ਦੇ ਫਾਇਦੇ ਦੱਸੇ। ਤਕਰੀਬਨ ਡੇਢ ਘੰਟਾ ਚਲੀ ਯੋਗਾ ਕਲਾਸ ਨੇ ਸਾਰੀਆਂ ਦੇ ਸਰੀਰ ਨੂੰ ਫੁੱਲਾਂ ਨਾਲੋਂ ਵੀ ਹੋਲਾ ਕਰ ਦਿਤਾ। ਸਕੂਲ ਪ੍ਰਬੰਧਕ ਕਮੇਟੀ ਵਲੋਂ ਯੋਗ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ । ਅਖੀਰ ਵਿੱਚ ਸਾਰਿਆਂ ਨੂੰ ਆਂਵਲਾ ਜੂਸ ਪਿਲਾਇਆ ਗਿਆ।