Home » ਧਾਰਮਿਕ » ਇਤਿਹਾਸ » ਜੀਊਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ ਅਤੇ ਫ਼ਿਲਮ ਦੀ ਰੂਹ ‘ਮੌੜ’- ਐਮੀ ਵਿਰਕ

ਜੀਊਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ ਅਤੇ ਫ਼ਿਲਮ ਦੀ ਰੂਹ ‘ਮੌੜ’- ਐਮੀ ਵਿਰਕ

41

ਪੰਜਾਬੀ ਸਿਨੇਮਾ ਵਿੱਚ ਐਮੀ ਵਿਰਕ ਦੀ ਪਹਿਚਾਣ ਇੰਨੀ ਵੱਡੀ ਬਣ ਗਈ ਹੈ ਕਿ ਉਸਬਾਰੇ ਕਿਸੇ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਸਦਾ ਕੰਮ ਖੁਦਖੁਦ ਬੋਲਦਿੰਦਾ ਹੈ ਕਿ ਉਹ ਇੱਕ ਵਧੀਆ ਅਦਾਕਾਰ ਤੇ ਗਇਕ ਹੈ। ਹਾਲ ਹੀ ਵਿੱਚ ਰਿਲੀਜ਼ ਹੋਈਫ਼ਿਲਮ ਜੀਊਣਾ ਮੌੜ ਐਮੀ ਵਿਰਕ ਦੇ ਹੁਣ ਤੱਕ ਦੇ ਕਰੀਅਰ ਵਿੱਚ ਤਾਂ ਮੀਲ ਦਾ ਪੱਥਰਸਾਬਿਤ ਹੋਈ ਹੀ, ਸਗੋਂ ਪੰਜਾਬੀ ਸਿਨੇਮਾ ਵਿੱਚ ਵੀ ਉਸਨੇ ਆਪਣੀ ਅਲੱਗ ਛਾਪ ਛੱਡੀਹੈ। ਫ਼ਿਲਮ ਦੇ ਪ੍ਰੋਡੀਊਸਰ ਕਾਰਜ ਗਿੱਲ ਦੀ ਅੱਖ ਨੇ ਪਹਿਚਾਣਿਆ ਕਿ ਐਮੀ ਵਿਰਕ, ਜੀਊਣਾ ਮੌੜ ਦੇ ਕਿਰਦਾਰ ਨੂੰ ਬਾਖੂਬੀ ਨਿਭਾਅ ਸਕਦਾ ਹੈ ਤੇ ਇਹ ਸਾਨੂੰ ਫ਼ਿਲਮ ਵਿੱਚਦੇਖਣ ਨੂੰ ਮਿਿਲਆ ਵੀ ਕਿ ਐਮੀ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਨੂੰਛੂਹਿਆ ਤੇ ਜੀਊਣਾ ਮੌੜ ਦੇ ਕਿਰਦਾਰ ਨਾਲ ਇਨਸਾਫ਼ ਕੀਤਾ ਜਿਸ ਨੇ ਉਸਦਾ ਕੱਦਪੰਜਾਬੀ ਸਿਨੇਮਾ ਵਿੱਚ ਹੋਰ ਵੱਡਾ ਕੀਤਾ।

ਗਿੱਲ ਦੀ ਸੁਚੱਜੀ ਟੀਮ ਨੇ ਸਾਹਿਤ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਖੋਜ ਕੀਤੀ ਤੇ ਸੰਨ1910 ਦੀਆਂ ਹੱਥਲਿਖਤਾਂ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਜੀਊਣਾ ਮੌੜ ਦੀਸ਼ਖਸੀਅਤ ਨਾਲ ਮੇਲ ਖਾਂਦੇ ਐਮੀ ਵਿਰਕ ਨੂੰ ਇਸ ਕਿਰਦਾਰ ਦਾ ਪੱਲਾ ਫੜਾਇਆ।ਜੀਊਣਾ ਮੌੜ ਦੀ ਸਿਹਤ ਪੱਖੋਂ ਤੇ ਵਰਤੀਰੇ ਪੱਖੋਂ ਐਮੀ ਵਿਰਕ ਇਸ ਭੂਮਿਕਾ ਲਈਬਿਲਕੁਲ ਸਟੀਕ ਬੈਠਿਆ ਤੇ ਆਖਿਰਕਾਰ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਉਸਦੇਕੰਮ ਦੀ ਸਿਫ਼ਤ ਕਰਕੇ ਇਸ ਗੱਲ ਦਾ ਸਬੂਤ ਵੀ ਦਿੱਤਾ।ਨਿਰਦੇਸ਼ਕ ਜਤਿੰਦਰ ਮੌਹਰ ਨੇਇੱਕ ਇੰਟਰਵਿਊ ਵਿੱਚ ਜੀਊਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਦੇਸਮਰਪਣ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਕ ਨੇ ਇਸ ਭੂਮਿਕਾ ਨੂੰਨਿਭਾਉਣ ਲਈ ਆਪਣੀ ਪੂਰੀ ਜਿੰਦਜਾਨ ਲਾ ਦਿੱਤੀ ਤੇ ਉਸਦਾ ਨਤੀਜਾ ਤੁਹਾਨੂੰ ਪਰਦੇਤੇ ਸਾਫ਼ਸਾਫ਼ ਦਿਖਾਈ ਦਿੱਤਾ ਹੋਵੇਗਾ ਕਿ ਕਿਸ ਤਰ੍ਹਾਂ ਐਮੀ ਵਿਰਕ ਨੇ ਜੀਊਣਾ ਮੌੜ ਦੇਕਿਰਦਾਰ ਨਾਲ ਵਫ਼ਾਦਾਰੀ ਕੀਤੀ ਹੈ। ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ਵਿੱਚ, ਐਮੀ ਨੂੰਅਣਗਿਣਤ ਭਾਵਨਾਵਾਂ ਸਿਰਫ਼ ਆਪਣੀਆਂ ਭਾਵਪੂਰਤ ਅੱਖਾਂ ਰਾਹੀਂ ਸੰਚਾਰ ਕਰਨ ਦੀਡੂੰਘੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਸਿਲਵਰ ਸਕਰੀਨਤੇ ਸ਼ਾਇਦ ਹੀ ਪਹਿਲਾਂਕਦੇ ਦੇਖਿਆ ਗਿਆ ਹੋਵੇ। ਫ਼ਿਲਮ ਦਾ ਅੰਤ ਐਮੀ ਵਿਰਕ ਦੀ ਕਲਾ ਨੂੰ ਹੋਰ ਸੋਹਣੀ ਤਰ੍ਹਾਂਦਰਸਾਉਂਦਾ ਹੈ ਤੇ ਉਸਦੀ ਮਿਹਨਤ ਕੀਤੀ ਦਾ ਪਤਾ ਲੱਗਦਾ ਹੈ। ਦੁਨੀਆਂ ਭਰ ਦੇਦਰਸ਼ਕਾਂ ਨੇ ਇਸ ਗੱਲ ਦੀ ਤਰੀਫ਼ ਕੀਤੀ ਕਿ ਫ਼ਿਲਮ ਵਿੱਚ ਜੀਊਣਾ ਮੌੜ ਦੇ ਕਿਰਦਾਰ ਨੂੰਐਮੀ ਵਿਰਕ ਨੇ ਹਰ ਪੱਖੋਂ ਬਾਖੂਬੀ ਨਾਲ ਨਿਭਾਇਆ ਹੈ।

ਇਸ ਫ਼ਿਲਮ ਤੋਂ ਪਹਿਲਾਂ ਐਮੀ ਵਿਰਕ ਰਾਸ਼ਟਰੀ ਪੁਰਸਕੈਰ ਜੇਤੂ ਫ਼ਿਲਮਹਰਜੀਤਾਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਿਆ ਹੈ, ਜੋ ਕਿ ਪੰਜਾਬ ਦੇ ਹਾੱਕੀਖਿਡਾਰੀ ਦੀ ਜ਼ਿੰਦਗੀਤੇ ਆਧਾਰਿਤ ਸੀ। ਜਿਸ ਵਿੱਚ ਐਮੀ ਦੀ ਦਿੱਖ ਨੇ ਇਹ ਸਾਬਿਤਕੀਤਾ ਕਿ ਉਹ ਫ਼ਿਲਮ ਵਿੱਚ ਚੰਗਾ ਕਿਰਦਾਰ ਨਿਭਾਉਣ ਵਿੱਚ ਹਰ ਤਰ੍ਹਾਂ ਦੀ ਮਿਹਨਤਕਰਨ ਲਈ ਤਿਆਰਬਰਤਿਆਰ ਰਹਿੰਦਾ ਹੈ। ਉਸ ਤੋਂ ਬਾਅਦ ਐਮੀ ਦੀ ਝੋਲੀ ਸੁਫ਼ਨਾ, ਸੌਂਕਣਸੌਂਕਣੇ, ਅੰਗ੍ਰੇਜ਼, ਬੰਬੂਕਾਟ ਤੇ ਨਿੱਕਾ ਜ਼ੈਲਦਾਰ ਵਰਗੀਆਂ ਸ਼ਾਨਦਾਰ ਫ਼ਿਲਮਾਂਪਈਆਂ, ਜਿਸ ਨਾਲ ਉਸਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਤਾਂ ਜਗ੍ਹਾ ਬਣਾਈ ਹੀਸਗੋਂ ਬਾੱਲੀਵੁੱਡ ਵਿੱਚ, ਸੰਨ 1983 ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਜਿੱਤੇ ਵਿਸ਼ਵ ਕੱਪਤੇ ਬਣੀ ਫ਼ਿਲਮ 83 ਵਿੱਚ ਕ੍ਰਿਕਟਰ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਅ ਕੇ ਉੱਥੇਵੀ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ।

ਐਮੀ ਅਦਾਕਾਰ ਤੋਂ ਪਹਿਲਾਂ ਇੱਕ ਮੰਝਿਆ ਹੋਇਆ ਗਾਇਕ ਹੈ, ਜਿਸ ਦੀ ਆਵਾਜ਼ ਨੇਸਭ ਤੋਂ ਪਹਿਲਾਂ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਸੀ ਤੇ ਉਸ ਤੋਂ ਬਾਅਦਉਸਦੀ ਸ਼ਾਨਦਾਰ ਅਦਾਕਾਰੀ ਨੇ ਲੋਕਾਂ ਦੇ ਦਿਲ ਜਿੱਤੇ। ਉਸਦਾ ਸਹਿਜ ਸੁਭਾਅ ਤੇਨਿਮਰਤਾ ਨਾ ਸਿਰਫ਼ ਪਰਦੇਤੇ ਦੇਖਣ ਨੂੰ ਮਿਲਦੀ ਹੈ ਸਗੋਂ ਉਹ ਅਸਲ ਜ਼ਿੰਦਗੀ ਵਿੱਚਵੀ ਹਰ ਇੱਕ ਨਾਲ ਨਿਮਰ ਸੁਭਾਅ ਨਾਲ ਮਿਲਦਾ ਵਰਤਦਾ ਹੈ। ਜੀਊਣਾ ਮੌੜ ਦੇਕਿਰਦਾਰ ਨੂੰ ਨਿਭਾਅ ਕੇ ਐਮੀ ਵਿਰਕ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਅੱਗੇ ਚੱਲਕੇ ਹਮੇਸ਼ਾ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਰਹੇਗਾ। ਉਸਦੀਮਿਹਨਤ ਇਹ ਦੱਸਦੀ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਨਾਲ ਵਫ਼ਾਦਾਰੀ ਕਰੋ ਤਾਂਯਕੀਨਨ ਦਰਸ਼ਕ ਤੁਹਾਨੂੰ ਆਪਣੇ ਦਿਲਾਂ ਵਿੱਚ ਜਗ੍ਹਾ ਦਿੰਦੇ ਹਨ ਤੇ ਇਹੀ ਵਜ੍ਹਾ ਹੈ ਕਿਐਮੀ ਵਿਰਕ ਹਰ ਪੰਜਾਬੀ ਦੇ ਦਿਲਤੇ ਰਾਜ ਕਰਦਾ ਹੈ ਤੇ ਅੱਗੇ ਵੀ ਕਰਦਾ ਰਹੇਗਾ।

ਹਰਜਿੰਦਰ ਸਿੰਘ ਜਵੰਦਾ 9463828000

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?