Home » ਕਹਾਣੀ » ਪੰਜਾਬੀ ਫ਼ਿਲਮ ‘ਜੂਨੀਅਰ’ ਦਾ ਹੀਰੋ ਬਣਿਆ ਅਮੀਕ ਵਿਰਕ

ਪੰਜਾਬੀ ਫ਼ਿਲਮ ‘ਜੂਨੀਅਰ’ ਦਾ ਹੀਰੋ ਬਣਿਆ ਅਮੀਕ ਵਿਰਕ

37

 ਪੰਜਾਬੀ ਫਿਲਮਾਂ ਦੇ ਨਿਰਮਾਣ ਖੇਤਰ ਆਪਣੀਆਂ ਵਿਲੱਖਣ ਪੈੜ੍ਹਾਂ ਪਾਉਣ ਵਾਲੀ ਪ੍ਰਭਾਵਸ਼ਾਲੀ ਸਖ਼ਸੀਅਤ ਅਮੀਕ ਵਿਰਕ ਇੱਕ ਨਾਮੀ ਨਿਰਮਾਤਾ ਹਨ ਜਿਨਾਂ ਨੇ ਬਤੌਰ ਨਿਰਮਾਤਾਬੰਬੂਕਾਟ, ‘ਲਹੌਰੀਏ, ‘ਭਲਵਾਨ ਸਿੰਘ, ‘ਅਫਸਰ, ‘ਵੇਖ ਬਰਾਤਾਂ ਚੱਲੀਆਂ ਅਤੇਗੋਲਕ ਬੁਗਨੀ ਬੈਂਕ ਤੇ ਬਟੂਆ-1’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਮਾਣ ਕਰਕੇ ਪੰਜਾਬੀ ਸਿਨਮੇ ਦਾ ਮਾਣ ਵਧਾਇਆ ਹੈ। ਪੰਜਾਬੀ ਦਰਸ਼ਕਾਂ ਦੀ ਨਬਜ਼ ਟੋਹ ਕੇ ਫਿਲਮਾਂ ਬਣਾਉਣ ਵਾਲੇ ਅਮੀਕ ਵਿਰਕ ਹੁਣ ਬਤੌਰ ਅਦਾਕਾਰ ਵੀ ਸਰਗਰਮ ਹੋ ਚੁੱਕੇ ਹਨ।ਬੀਤੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮਮੌੜ ਵਿੱਚ ਅੰਗਰੇਜ ਪੁਲਿਸ ਅਫ਼ਸਰਬਰਟਨ ਦਾ ਦਮਦਾਰ ਕਿਰਦਾਰ ਨਿਭਾਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਮੀਕ ਵਿਰਕ ਹੁਣ ਬਤੌਰ ਹੀਰੋ ਪੰਜਾਬੀ ਫ਼ਿਲਮਜੂਨੀਅਰ ਵਿੱਚ ਨਜ਼ਰ ਆਉਣਗੇ।ਅਗਲੇ ਮਹੀਨੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ ਇਸ ਫ਼ਿਲਮ ਬਾਰੇ ਅਮੀਕ ਦੱਸਦੇ ਹਨ ਕਿ ਇਸ ਫ਼ਿਲਮ ਨੂੰ ਬਣਨ ਵਿੱਚ ਭਾਵੇਂ ਦੋ ਸਾਲ ਲੱਗੇ ਹਨ ਪਰ ਇਸ ਦੀ ਤਿਆਰੀ ਉਹ ਕਈ ਸਾਲਾਂ ਤੋਂ ਕਰ ਰਹੇ ਹਨ ਅਤੇ ਇਹ ਪੰਜਾਬੀ ਦੀ ਪਹਿਲੀ ਐਕਸ਼ਨ ਡਰਾਮਾ ਫ਼ਿਲਮ ਹੈ ਜੋ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਹੈ ਅਤੇ ਭਾਰਤ ਸਮੇਤ ਤਿੰਨ ਵੱਖ ਵੱਖ ਮੁਲਕਾਂ ਵਿੱਚ ਫਿਲਮਾਈ ਗਈ ਹੈ।

ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਜੰਮਪਲ ਤੇ ਚੰਡੀਗੜ੍ਹ ਸਮੇਤ  ਅਸਟਰੇਲੀਆ ਤੋਂ ਐਨੀਮੇਸ਼ਨ ਤੇ ਮਲਟੀਮੀਡੀਆ ਦੀ ਪੜਾਈ ਕਰਨ ਵਾਲੇ ਅਮੀਕ ਵਿਰਕ ਦਾ ਮੁੱਢ ਤੋਂ ਹੀ ਝੁਕਾਅ ਸਿਨਮਾ ਵੱਲ ਸੀ। ਉਹ ਦੱਸਦੇ ਹਨ ਕਿ ਉਹਨਾਂ ਦਾ ਨਾਨਕਾ ਪਰਿਵਾਰ ਕਲਾ ਨਾਲ ਸਬੰਧ ਰੱਖਦਾ ਹੈ, ਉੱਥੋਂ ਹੀ ਉਸਨੂੰ ਵੀ ਪਹਿਲਾਂ ਪੇਂਟਿੰਗ ਤੇ ਫਿਰ ਅਦਾਕਾਰੀ ਦੀ ਚੇਟਕ ਲੱਗੀ। ਉਸਨੇ ਆਪਣੇ ਪਰਿਵਾਰ ਕਾਰੋਬਾਰ ਦੀ ਥਾਂ ਫ਼ਿਲਮ ਜਗਤ ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ। ਬਤੌਰ ਅਦਾਕਾਰ ਆਪਣੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਮੀਕ ਵਿਰਕ ਨੇ ਇਸ ਇੰਡਸਟਰੀ ਨੂੰ ਸਮਝਿਆ ਅਤੇ ਆਪਣਾ ਪ੍ਰੋਡਕਸ਼ਨਨਦਰ ਫਿਲਮਸ ਦੇ ਬੈਨਰ ਹੇਠ ਬਤੌਰ ਪ੍ਰੋਡਿਊਸਰ ਅੱਧੀ ਦਰਜਨ ਤੋਂ ਵੱਧ ਫਿਲਮਾਂ ਦਾ ਨਿਰਮਾਣ ਕੀਤਾ। ਅਮੀਕ ਦੱਸਦੇ ਹਨਕਿ ਕਰੋਨਾ ਕਾਲ ਦੌਰਾਨ ਉਹਨਾਂ ਇਸ ਫ਼ਿਲਮ ਦੀ ਕਹਾਣੀ ਖੁਦ ਲਿਖੀ ਸੀ, ਇਸ ਫ਼ਿਲਮ ਉਹਨਾਂ ਨੂੰ ਅਜਿਹਾ ਹੀਰੋ ਚਾਹੀਦਾ ਸੀ ਜੋ ਖੁਦ ਨੂੰ ਫ਼ਿਲਮ ਦੇ ਕਿਰਦਾਰ ਵਿੱਚ ਢਾਲਣ ਲਈ ਸਮਾਂ ਦੇ ਸਕੇ ਅਤੇ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਿਕ ਤੌਰਤੇ ਤਿਆਰ ਕਰ ਸਕੇ। ਫਿਲਮ ਇੰਡਸਟਰੀ ਦੇ ਕੁਝ ਦੋਸਤਾਂ ਦੀ ਸਲਾਹ ਤੋਂ ਬਾਅਦ ਉਹਨਾਂ ਖੁਦ ਇਹ ਕਿਰਦਾਰ ਨਿਭਾਉਣ ਦਾ ਫੈਸਲਾ ਲਿਆ। ਕਹਾਣੀ ਦੀ ਮੰਗ ਮੁਤਾਬਕ ਉਹਨਾਂ ਕਰੀਬ ਦੋ ਸਾਲ ਲਗਾਤਾਰ ਮਿਹਨਤ ਕੀਤੀ ਅਤੇ ਖਦ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਕੀਤਾ।

ਨੌਜਵਾਨ ਨਿਰਦੇਸ਼ਕ ਹਰਮਨ ਢਿੱਲੋਂ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਉਹ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਿਸੇ ਵੇਲੇ ਕਰਾਈਮ ਦੀ ਦੁਨੀਆ ਦਾ ਹਿੱਸਾ ਸੀ। ਆਮ ਨਾਗਰਿਕ ਵਾਲੀ ਜ਼ਿੰਦਗੀ  ਜਿਓਂ ਰਹੇ ਇਸ ਨੌਜਵਾਨ ਦੀ ਜ਼ਿੰਦਗੀ ਵਿੱਚ ਉਦੋਂ ਤਰਥੱਲੀ ਮੱਚਦੀ ਹੈ ਜਦੋਂ ਉਸਦੀ ਬੱਚੀ ਗਲਤੀ ਨਾਲ ਕੁਝ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੀ ਹੈ।ਅਮੀਕ ਮੁਤਾਬਕ ਉਹਨਾਂ ਦੀ ਇਹ ਫਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਹੈ।

 

ਫ਼ਿਲਮ ਦੀ ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਸਿਨਮਾ ਤੇ ਹਾਲੀਵੁੱਡ ਨਾਲ ਸਬੰਧਿਤ ਹੈ। ਫ਼ਿਲਮ ਆਮ ਇਨਸਾਨ ਦੀ ਜ਼ਿੰਦਗੀ ਅਤੇ ਕਰਾਈਮ ਦੀ ਦੁਨੀਆਂ ਦਾ ਸੱਚ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ। ਫ਼ਿਲਮ ਆਮ ਫਿਲਮਾਂ ਵਰਗੀ ਨਹੀਂ ਹੈ ਫਿਲਮ ਵਿੱਚ ਪੰਜਾਬੀ ਦੇ ਨਾਲ ਨਾਲ ਹਿੰਦੀ, ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਵੀ ਹਨ ਜੋ ਵੱਖ ਵੱਖ ਕਿਰਦਾਰਾਂ ਵੱਲੋਂ ਸਮਾਂ . ਸਥਾਨ ਤੇ ਹਾਲਾਤਾਂ ਮੁਤਾਬਕ ਬੋਲੀਆਂ ਗਈਆਂ ਹਨ। ਇਸ ਲਈ ਇਹ ਫ਼ਿਲਮ ਸਿਰਫ ਪੰਜਾਬੀ ਦੀ ਫ਼ਿਲਮ ਨਾ ਰਹਿ ਕੇ ਪੂਰੇ ਦੇਸ਼ਾਂ ਦੁਨੀਆਂ ਦੀ ਫ਼ਿਲਮ ਹੋਵੇਗੀ। ਅਮੀਕ ਮੁਤਾਬਕ ਜਿਸ ਤਰ੍ਹਾਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ ਉਸੇ ਤਰ੍ਹਾਂ ਫ਼ਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਉਹਨਾਂ ਨੂੰ ਫ਼ਿਲਮ ਬਾਰੇ ਜ਼ਿਆਦਾ ਕੁਝ ਬੋਲਣ ਦੀ ਜ਼ਰੂਰਤ ਨਹੀਂ। ਅਮੀਕ ਮੁਤਾਬਕ ਇਹ ਫਿਲਮ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਹੈ, ਪਰ ਪੰਜਾਬੀ ਸਿਨਮਾ ਨੂੰ ਰਵਾਇਤੀ ਚੱਕਰ ਵਿੱਚੋਂ ਕੱਢਣ ਲਈ ਅਜਿਹੇ ਰਿਸਕ ਲੈਣੇ ਜ਼ਰੂਰੀ ਹੋ ਗਏ ਹਨ। ਅੱਜਦੇ ਦੌਰ ਵਿੱਚ ਤੁਸੀਂ ਦਰਸ਼ਕਾਂ ਨੂੰ ਕੁਝ ਵੱਖਰਾ ਕਰਕੇ ਹੀ ਸਿਨਮਾ ਤੱਕ ਲੈ ਕੇ ਸਕਦੇ ਹੋ। ਇਹ ਫਿਲਮ ਪੰਜਾਬੀ ਦਰਸ਼ਕਾਂ ਦੇ ਤੇਜ਼ੀ ਨਾਲ ਬਦਲ ਰਹੇ ਸਿਨਮਾ ਰੁਝਾਨ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ।  

 

ਜਿੰਦ ਜਵੰਦਾ 9779591482

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?