ਨਵੀਂ ਦਿੱਲੀ 19 ਜੁਲਾਈ ( ਤਰਨਜੋਤ ਸਿੰਘ ) ਦਿੱਲੀ ਦੀਆਂ ਸੜਕਾਂ ਤੇ ਕਰੋਨਾ ਮਹਾਮਾਰੀ ਦੌਰਾਨ ਜਾਨ ਦੀ ਬਾਜ਼ੀ ਲਗਾ ਕੇ ਪੀੜਤਾਂ ਤੇ ਲੋੜਵੰਦ ਦੀ ਸੇਵਾ ਕਰਨ ਵਾਲੇ ਯੂਨਾਇਟਿਡ ਸਿੱਖਸ ਸੰਸਥਾ ਦੇ ਮੋਢੀ ਮੈਂਬਰ ਅਤੇ ਕਰੋਨਾ ਵਾਰੀਅਰ ਦੇ ਨਾਮ ਨਾਲ ਜਾਣੇ ਜਾਂਦੇ ਮਸ਼ਹੂਰ ਫੋਟੋਗ੍ਰਾਫਰ ਦਵਿੰਦਰ ਪਾਲ ਸਿੰਘ ਬਿੱਟਾ ਵੀਰ ਜੀ ਅਚਾਨਕ ਦਿਲ ਦਾ ਦੋਰਾ ਪੈਣ ਨਾਲ ਏਜ਼ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ।ਕਲਰਸ ਆਫ ਗਾਡ (ਰੰਗ ਕਰਤਾਰ ਦੇ) ਦੀ ਸਮੁੱਚੀ ਟੀਮ ਵਲੋਂ ਇਸ ਦੁਖਦਾਈ ਸਮੇਂ ਵਿੱਚ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਦਵਿੰਦਰਪਾਲ ਸਿੰਘ ਜੀ ਦੇ ਅਚਨਚੇਤੀ ਵਿਛੋੜੇ ਨਾਲ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦਸਦਿਆਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿਛੜੀ ਰੂਹ ਨੂੰ ਨਿਵਾਸ ਬਖਸ਼ਣਾ ਦੀ ਅਰਦਾਸ ਕੀਤੀ ਗਈ !