ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਤੱਕ ਆਪਣਾ ਸੈਟੇਲਾਈਟ ਚੈਨਲ ਚਾਲੂ ਨਹੀ ਕਰ ਲੈਂਦੀ ਮੌਜੂਦਾ ਚੈਨਲ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾਣ- ਕਰਨੈਲ ਸਿੰਘ ਪੀਰ ਮੁਹੰਮਦ

33

 

ਅੰਮ੍ਰਿਤਸਰ  19 ਜੁਲਾਈ   ( ਤਰਨਜੋਤ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ 1982 ਵਿੱਚ ਜਦੋਂ ਸਿੱਖ ਕੌਮ ਨੇ ਆਪਣੀਆਂ ਹੱਕੀ ਮੰਗਾਂ ਲਈ ਧਰਮ ਯੁੱਧ ਮੋਰਚਾ ਆਰੰਭ ਕੀਤਾ ਸੀ ਤਾਂ ਉਸ ਵੇਲੇ ਇਕ ਵੱਡੀ ਮੰਗ ਇਹ ਵੀ ਸੀ ਕਿ ਰੇਡੀਓ ਤੋਂ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਾਵੇ।

ਇਨ੍ਹਾਂ ਮੰਗਾਂ ਦੇ ਚੱਲਦਿਆਂ ਮੋਰਚੇ ਨੂੰ ਖਤਮ ਕਰਵਾਉਣ ਲਈ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਵੀ ਹੋਇਆ ਸ਼ਹੀਦੀਆਂ ਵੀ ਹੋਈਆਂ। ਸਮਾਂ ਬੀਤਣ ਨਾਲ ਜਦੋਂ ਸਾਧਨ ਵਧੇ ਤਾਂ ਜਦੋਂ ਅਦਾਰਾ ਪੀ.ਟੀ.ਸੀ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਇਲਾਹੀ ਕੀਰਤਨ ਦਾ ਪ੍ਰਸਾਰਨ ਤੇ ਮੰਜੀ ਸਾਹਿਬ ਤੋਂ ਕਥਾ ਵਿਚਾਰ ਆਰੰਭ ਹੋਈ ਤਾਂ ਦੇਸ਼ ਵਿਦੇਸ਼ ਵਿੱਚ ਬੈਠੀ ਕਰੋੜਾਂ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਥਾਹ ਖੁਸ਼ੀ ਹੋਈ ਤੇ ਉਦੋਂ ਤੋਂ ਹੀ ਸੰਗਤ ਨੇਮ ਨਾਲ ਇਸ ਸਿੱਧੇ ਪ੍ਰਸਾਰਨ ਕਾਰਨ ਘਰ ਬੈਠਿਆਂ ਗੁਰੂ ਘਰ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਰਹੀ ਹੈ ।

ਅੱਜ ਜਦੋਂ ਸਮੇਂ ਦੀ ਸਰਕਾਰ ਨੇ ਗਿਣ-ਮਿੱਥ ਕੇ ਸਾਡੇ ਗੁਰਦੁਆਰਾ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕਰਨ ਲਈ ਜਾਣ ਬੁਝ ਕੇ ਗੁਰਬਾਣੀ ਪ੍ਰਸਾਰਨ ਨੂੰ ਮੁੱਦਾ ਬਣਾਕੇ ਆਪਣਾ ਭੰਡੀ ਪ੍ਰਚਾਰ ਸ਼ੁਰੂ ਕੀਤਾ ਤੇ ਇੱਥੋਂ ਤੱਕ ਬਿੱਲ ਤੱਕ ਪਾਸ ਕੀਤਾ ਤਾਂ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਆਗੂਆਂ ਨੂੰ ਵੀ ਇਸ ਭੰਡੀ ਪ੍ਰਚਾਰ ਦਾ ਡੱਟ ਕੇ ਜੁਆਬ ਦੇਣਾ ਚਾਹੀਦਾ, ਕਿਉਂਕਿ ਓੜਕ ਸੱਚ ਦੀ ਹੀ ਜਿੱਤ ਹੁੰਦੀ ਹੈ। ਗੁਰੂ ਘਰ ਤੋਂ ਤੋੜਨ ਦੇ ਸਰਕਾਰਾਂ ਵੱਲੋਂ ਪਹਿਲਾਂ ਵੀ ਯਤਨ ਹੁੰਦੇ ਰਹੇ ਹਨ।

ਸ਼੍ਰੋਮਣੀ ਕਮੇਟੀ ਦੁਆਰਾ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨਾ ਬਹੁਤ ਚੰਗੀ ਗੱਲ ਹੈ ਅਤੇ ਛੇਤੀ ਹੀ ਕਮੇਟੀ ਨੇ ਆਪਣਾ ਸੈਟੇਲਾਇਟ ਚੈਨਲ ਲੈ ਕੇ ਆਉਣ ਦੀ ਗੱਲ ਵੀ ਕੀਤੀ ਹੈ। ਪਰ ਜਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਆਪਣਾ ਸੈਟੇਲਾਇਟ ਚੈਨਲ ਨਹੀਂ ਆ ਜਾਂਦਾ, ਉਦੋਂ ਤੱਕ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਯੂ-ਟਿਊਬ ਚੈਨਲ ਦੇ ਨਾਲ-ਨਾਲ ਪੀ.ਟੀ.ਸੀ ‘ਤੇ ਵੀ ਪ੍ਰਸਾਰਨ ਜਾਰੀ ਰੱਖੇ। ਨਹੀਂ ਤਾ ਕਰੋੜਾ ਸ਼ਰਧਾਲੂ ਟੀ.ਵੀ. ਤੋਂ ਗੁਰਬਾਣੀ ਕੀਰਤਨ ਸੁਣਨ ਤੋਂ ਵਾਝੇ ਰਹਿ ਜਾਣਗੇ।

ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਅੱਜ ਭਾਵੇਂ ਕਿੰਨਾ ਮਰਜ਼ੀ ਤਕਨੀਕੀ ਵਿਕਾਸ ਹੋ ਗਿਆ ਹੋਵੇ ਫੇਰ ਵੀ ਸਾਡੀ ਵੱਡੀ ਗਿਣਤੀ ਫੋਨਾਂ ‘ਤੇ ਯੂ-ਟਿਊਬ ‘ਤੇ ਉਸ ਤਰ੍ਹਾਂ ਸਰਗਰਮ ਨਹੀਂ, ਖਾਸਕਰ ਵੱਡੇ ਬਜ਼ੁਰਗ ਸਾਡੀ ਬਹੁਗਿਣਤੀ ਟੀ.ਵੀ. ਦੇ ਜ਼ਰੀਏ ਹੀ ਗੁਰਬਾਣੀ ਪ੍ਰਸਾਰਨ ਨਾਲ ਜੁੜੀ ਹੋਈ ਹੈ। ਅੱਜ ਜੇਕਰ ਸ਼੍ਰੋਮਣੀ ਕਮੇਟੀ ਸਰਕਾਰ ਦੇ ਭੰਡੀ ਪ੍ਰਚਾਰ ਨੂੰ ਦੇਖਕੇ ਆਪਣਾ ਸੈਟੇਲਾਇਟ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਪੀ.ਟੀ.ਸੀ ਰਾਹੀਂ ਹੁੰਦਾ ਪ੍ਰਸਾਰਨ ਬੰਦ ਕਰਦੀ ਹੈ ਤਾਂ ਇਸ ਨਾਲ ਉਹ ਵੱਡੀ ਗਿਣਤੀ ਸੰਗਤ ਨੂੰ ਗੁਰਬਾਣੀ ਪ੍ਰਸਾਰਨ ਤੋਂ ਵਾਂਝਾ ਕਰਕੇ ਨਾ ਸਿਰਫ ਸੰਗਤ ਅੱਗੇ ਸਗੋਂ ਗੁਰੂ ਸਾਹਿਬ ਅੱਗੇ ਵੀ ਜਵਾਬਦੇਹ ਹੋਵੇਗੀ।

ਅੱਜ ਜਦੋਂ ਪੰਜਾਬ ਵਿੱਚ ਆਏ ਹੜ੍ਹਾਂ ਅੱਗੇ ਹਿੱਕ ਢਾਹ ਕੇ ਖੜਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹਤ ਕਾਰਜ ਕਰ ਰਹੀ ਹੈ। ਉਸ ਤਰ੍ਹਾਂ ਹੀ ਉਸਨੂੰ ਇਸ ਭੰਡੀ ਪ੍ਰਚਾਰ ਅੱਗੇ ਡਟਦਿਆਂ ਆਪਣਾ ਸੈਟੇਲਾਇਟ ਚੈਨਲ ਆਉਣ ਤੱਕ ਪੀ.ਟੀ.ਸੀ ‘ਤੇ ਗੁਰਬਾਣੀ ਪ੍ਰਸਾਰਨ ਜਾਰੀ ਰੱਖਣਾ ਚਾਹੀਦਾ ਹੈ। ਇਹ ਗੱਲ ਦਾਸ ਕਿਸੇ ਅਕਾਲੀ ਆਗੂ ਹੋਣ ਦੀ ਹੈਸੀਅਤ ਵਿੱਚ ਨਹੀਂ ਸਗੋਂ ਗੁਰੂ ਘਰ ਦਾ ਇੱਕ ਨਿਮਾਣਾ ਸਿੱਖ ਹੋਣ ਵਜੋਂ ਕਰ ਰਿਹਾ ਹੈ।

#gurbani #gurbanikirtan #GurbaniTelecast #GurbaniSewa #GurbaniBroadcast Shiromani Gurdwara Parbandhak Committee Shiromani Akali Dal #SAD #ShiromaniAkaliDal #PTCNews Karnail Singh Peermohammad

Taranjot Singh
Author: Taranjot Singh

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?