ਸਟੁੱਟਗਾਰਡ – ( ਨਜ਼ਰਾਨਾ ਨਿਊਜ ਨੈਟਵਰਕ ) ਪੰਜਾਬੀਆਂ ਨੇ ਸੰਸਾਰ ਭਰ ਵਿੱਚ ਆਪਣੀ ਮਿਹਨਤ ਦੇ ਜ਼ਰੀਏ ਜਿੱਥੇ ਆਪਣਾ ਨਾਮ ਕਮਾਇਆ ਹੈ ਉੱਥੇ ਆਪਣੇ ਦੇਸ਼ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਹੈ । ਅਜਿਹੀ ਹੀ ਇੱਕ ਪੰਜਾਬ ਦੀ ਧੀ ਦਾ ਨਾਮ ਹੈ ਸਨਜੀਤ ਸਿੰਘ ।
ਕਪੂਰਥਲਾ ਜਿਲਾ ਦੇ ਬੇਗੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਫਿਰੋਜ ਸੰਗੋਵਾਲ ਵਿੱਚ ਜਨਮੀ ਸਨਜੀਤ ਸਿੰਘ , ਸ. ਸੁਰਜੀਤ ਸਿੰਘ ਅਤੇ ਸ੍ਰੀਮਤੀ ਕੁਲਜੀਤ ਕੌਰ ਦੀ ਲਾਡਲੀ ਧੀ ਹੈ । ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਨਾਲ ਇਟਲੀ ਆਈ ਸਨਜੀਤ ਨੇ ਮੁੱਢਲੀ ਪੜਾਈ ਇਟਲੀ ਵਿੱਚ ਕੀਤੀ ਅਤੇ 2014 ਵਿੱਚ ਮਾਤਾ ਪਿਤਾ ਦੇ ਨਾਲ ਜਰਮਨ ਚਲੀ ਗਈ ਅਤੇ ਸਾਰਾ ਪਰਿਵਾਰ ਪੱਕੇ ਤੌਰ ਤੇ ਉੱਥੇ ਹੀ ਵੱਸ ਗਿਆ । ਜਰਮਨ ਦੇ ਸਟੁੱਟਗਾਰਡ ਤੋਂ ਉਚੇਰੀ ਵਿੱਦਿਆ ਪੂਰੀ ਕਰਨ ਤੋਂ ਬਾਅਦ ਸਨਜੀਤ ਨੇ ਪਹਿਲਾਂ ਡੈਂਟਿਸਟ ਡਿਗਰੀ ਪੂਰੀ ਕੀਤੀ ਅਤੇ ਦੰਦਾਂ ਦੀ ਡਾਕਟਰ ਬਣ ਗਈ ।
ਇਸ ਤੋਂ ਬਾਅਦ ਇਸੇ ਹੀ ਵਿਸ਼ੇ ਵਿੱਚ ਡੈਂਟਿਸਟ ਮੈਨੇਜਰ ਦੀ ਮਾਸਟਰ ਡਿਗਰੀ ਕਰਕੇ ਆਪਣੇ ਵਿਸ਼ੇ ਵਿੱਚ ਹੋਰ ਪ੍ਰਪੱਕਤਾ ਹਾਸਲ ਕਰਕੇ ਡੈਂਟਿਸਟ ਸ਼ਪੈਸ਼ਲਿਸ਼ਟ ਬਣਨ ਤੋਂ ਬਾਅਦ ਹੁਣ ਇਸ਼ੇ ਵਿਸ਼ੇ ਤੇ ਪੀ.ਐਚ.ਡੀ ਕਰ ਰਹੀ ਹੈ ਅਤੇ ਨਾਲ ਨਾਲ ਆਪਣੀ ਪ੍ਰੈਕਟਿਸ ਕਰ ਰਹੀ । ਇਸ ਵਿਸ਼ੇ ਵਿੱਚ ਇਸ ਮੁਕਾਮ ਤੇ ਪਹੁੰਚਣ ਵਾਲੀ ਸਨਜੀਤ ਸਿੰਘ ਪੰਜਾਬੀ ਮੂਲ ਦੀ ਪਹਿਲੀ ਲੜਕੀ ਹੈ । ਪੰਜਾਬੀ , ਇਟਾਲੀਅਨ , ਇੰਗਲਿਸ਼ ਅਤੇ ਡੱਚ ਭਾਸ਼ਾਵਾਂ ਦੀ ਮਾਹਰ ਹੋਣ ਕਰਕੇ ਹਰ ਤਰਾਂ ਦੇ ਮਰੀਜ਼ ਉਸ ਕੋਲ ਆਉਂਦੇ ਹਨ ਅਤੇ ਉਸ ਨੂੰ ਅਤੇ ਉਸਦੇ ਮਰੀਜਾਂ ਨੂੰ ਭਾਸ਼ਾ ਸੰਬੰਧੀ ਕੋਈ ਪਰੇਸ਼ਾਨੀ ਨਹੀ ਹੁੰਦੀ । ਅਦਾਰਾ ਨਜ਼ਰਾਨਾ ਟੀ ਵੀ ਡਾੱਟ ਕਾਮ ਸਨਜੀਤ ਸਿੰਘ ਦੇ ਹੋਰ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹੈ ।
ਪੇਸ਼ਕਸ਼ – ਰਣਵੀਰ ਸੋਨੀ