ਤਰਨਜੋਤ ਸਿੰਘ , ਚੋਹਲਾ ਸਾਹਿਬ – ਪਿੰਡ ਚੋਹਲਾ ਸਾਹਿਬ ਵਿਖੇ ਫੇਰੀ ਲਗਾ ਕੇ ਕਰਿਆਨੇ ਦਾ ਸਾਮਾਨ ਵੇਚਣ ਵਾਲੇ ਵਿਅਕਤੀ ਦੇ ਕੋਲ ਕਥਿਤ ਤੌਰ ‘ਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਅਸਲਾ ਐਕਟ ਤੇ ਫਾਇਰਿੰਗ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਗੁਰਸਿਮਰਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਚੋਹਲਾ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ 25 ਜੁਲਾਈ ਦੀ ਸ਼ਾਮ ਕਰੀਬ ਪੌਣੇ 8 ਵਜੇ ਗੁਰਵਿੰਦਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪੱਤੀ ਮਸਤਕੀ ਚੋਹਲਾ ਸਾਹਿਬ ਦੇ ਘਰ ਕਰਿਆਨੇ ਦਾ ਸਾਮਾਨ ਦੇ ਕੇ ਵਾਪਸ ਜਾ ਰਿਹਾ ਸੀ। ਰਸਤੇ ਵਿਚ ਹਰਪ੍ਰਰੀਤ ਸਿੰਘ ਤੇ ਮਨਪ੍ਰਰੀਤ ਸਿੰਘ ਪੁੱਤਰ ਬਲਕਾਰ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ ਤਾਲੀ ਪੁੱਤਰ ਤੇਗਾ ਸਿੰਘ ਵਾਸੀ ਚੋਹਲਾ ਸਾਹਿਬ ਖੜ੍ਹੇ ਸਨ। ਜਦੋਂ ਉਹ ਉਨ੍ਹਾਂ ਦੇ ਕੋਲੋਂ ਲੰਘਣ ਲੱਗਾ ਤਾਂ ਹਰਪ੍ਰਰੀਤ ਸਿੰਘ ਨੇ ਆਪਣੇ ਡੱਬ ‘ਚੋਂ ਪਿਸਤੌਲ ਕੱਢ ਕੇ ਦੋ ਹਵਾਈ ਫਾਇਰ ਕੀਤੇ। ਜਦੋਂ ਉਸ ਨੇ ਮਾਰ ਦੇਣ ਦਾ ਰੌਲ਼ਾ ਪਾਇਆ ਤਾਂ ਉਕਤ ਲੋਕ ਆਪਣਾ ਮੋਟਰਸਾਈਕਲ ਉਥੇ ਹੀ ਛੱਡ ਕੇ ਦੌੜ ਗਏ। ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਹਰਪ੍ਰਰੀਤ ਸਿੰਘ ਤੇ ਮਨਪ੍ਰਰੀਤ ਸਿੰਘ ਦੀ ਭੈਣ ਨਾਲ ਅਦਾਲਤੀ ਵਿਆਹ ਕਰਵਾਇਆ ਹੈ, ਜਿਸ ਕਰਕੇ ਉਹ ਉਸ ਨਾਲ ਖਾਰ ਖਾਂਦੇ ਹਨ। ਇਸੇ ਕਰਕੇ ਉਨ੍ਹਾਂ ਨੇ ਇਹ ਫਾਇਰ ਵੀ ਕੀਤੇ ਹਨ।
ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਥਾਣਾ ਚੋਹਲਾ ਸਾਹਿਬ ਦੇ ਏਐੱਸਆਈ ਬਿੱਕਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਤਾਲੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਉਨ੍ਹਾਂ ਦਾ ਮੋਟਰਸਾਈਕਲ ਪੀਬੀ46 ਜੀ 7083 ਅਤੇ ਦੋ ਗੋਲ਼ੀਆਂ ਦੇ ਖੋਲ ਕਬਜ਼ੇ ‘ਚ ਲੈ ਲਏ ਗਏ ਹਨ।