ਤਹਸੀਲਦਾਰ ਮੈਡਮ ਸੁਖਵੀਰ ਕੌਰ ਨੂੰ ਦਿੱਤਾ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ
ਆਦਮਪੁਰ 31 ਜੁਲਾਈ (ਤਰਨਜੋਤ ਸਿੰਘ) ਸੁਖਵਿੰਦਰ ਸਿੰਘ ਕੋਟਲੀ ਹਲਕਾ ਵਿਧਾਇਕ ਆਦਮਪੁਰ ਦੀ ਅਗਵਾਈ ਹੇਠ ਬਲਾਕ ਆਦਮਪੁਰ, ਬਲਾਕ ਭੋਗਪੁਰ ਅਤੇ ਜਲੰਧਰ ਈਸਟ ਦੇ ਕਾਂਗਰਸ ਵਰਕਰਾਂ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਸੰਬੰਧੀ ਐਸਡੀਐਮ ਆਦਮਪੁਰ ਰਾਹੀਂ ਪੰਜਾਬ ਸਰਕਾਰ ਕੋਲੋਂ ਤੁਰੰਤ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਅਤੇ ਪਿੰਡਾਂ ਨੂੰ ਮੁਆਵਜਾ ਦੇਣ ਲਈ ਮੰਗ ਪੱਤਰ ਦਿੱਤਾ ਗਿਆ। ਐਸਡੀਐਮ ਆਦਮਪੁਰ ਦੀ ਗੈਰ ਹਾਜ਼ਰੀ ਵਿੱਚ ਤਹਿਸੀਲਦਾਰ ਮੈਡਮ ਸੁਖਵੀਰ ਕੌਰ ਨੂੰ ਵਿਧਾਇਕ ਸੁਖਵਿੰਦਰ ਕੋਟਲੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਮੰਗ ਪੱਤਰ ਦਿੱਤਾ। ਵਿਧਾਇਕ ਸੁਖਵਿੰਦਰ ਕੋਟਲੀ ਨੇ ਦਸਿਆ ਕਿ ਉਹਨਾਂ ਮੰਗ ਪੱਤਰ ਵਿਚ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਅਤੇ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਹਰੇਕ ਘਰ ਨੂੰ ਪ੍ਰਤੀ ਘਰ ਘੱਟੋਂ ਘੱਟ 5 ਲੱਖ ਰੁਪਏ, ਦੁਕਾਨਦਾਰਾਂ ਦੇ ਹੋਏ ਨੁਕਸਾਨ ਲਈ 2 ਲੱਖ ਰੁਪਏ ਅਤੇ ਜਿਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੜ੍ਹਾਂ ਦੌਰਾਨ ਹੋਇਆ ਹੈ ਪ੍ਰਤੀ ਪਸ਼ੂ ਪੰਜਾਹ ਹਜ਼ਾਰ ਰੁਪਏ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਅੱਗੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸੜਕਾਂ,ਪੁੱਲ, ਸਕੂਲਾਂ ਤੇ ਹਸਪਤਾਲਾਂ ਦੀ ਮੁਰੰਮਤ ਲਈ ਤੁਰੰਤ ਰਾਸ਼ੀ ਜਾਰੀ ਕਰਕੇ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ।
ਇਸ ਦੌਰਾਨ ਭੋਗਪੁਰ ਬਲਾਕ ਦੇ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ, ਜ਼ਿਲ੍ਹਾ ਉਪ ਪ੍ਰਧਾਨ ਸਰਪੰਚ ਜਤਿੰਦਰ ਸਿੰਘ ਚਮਿਆਰੀ, ਜਸਵੀਰ ਸਿੰਘ ਸੈਣੀ, ਆਦਮਪੁਰ ਈਸਟ ਦੇ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਮੁਜੱਫਰਪੁਰ, ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਗੋਪੀ ਸਰਨਾਣਾ, ਜਗਦੀਪ ਸਿੰਘ ਢੱਡਾ, ਆਦਮਪੁਰ ਸ਼ਹਿਰੀ ਪ੍ਰਧਾਨ ਦਸ਼ਵਿੰਦਰ ਕੁਮਾਰ ਚਾਂਦ , ਪਰਮਿੰਦਰ ਸਿੰਘ ਸੋਢੀ ਮੈਂਬਰ ਬਲਾਕ ਸੰਮਤੀ, ਪਰਮਜੋਤ ਸਿੰਘ ਢੰਡਾ, ਗੁਰਦੀਪ ਸਿੰਘ ਕਾਲਰਾ, ਸੋਹਣ ਸਿੰਘ ਡਰੋਲੀ, ਜੌਲੀ ਪੰਡੋਰੀ ਨਿੱਝਰਾਂ, ਮੁਕੱਦਰ ਲਾਲ ਵਾਈਸ ਪ੍ਰਧਾਨ ਨਗਰ ਕੌਂਸਲ ਅਲਾਵਲਪੁਰ, ਦੀਪਕ ਕੁਮਾਰ ਅਲਾਵਲਪੁਰ, ਬਲਵੀਰ ਸਿੰਘ ਮੰਡੇਰਾਂ, ਗੁਰਪ੍ਰੀਤ ਸਿੰਘ ਸਾਰੋਬਾਦ, ਕਿਰਪਾਲ ਦੂਦਪੁਰ, ਹੈਪੀ ਪੰਡੋਰੀ, ਮਹਿੰਦਰ ਪੰਚ ਪੰਡੋਰੀ, ਹਰਮਨ ਪੰਡੋਰੀ, ਗੁਰਪ੍ਰੀਤ ਬੱਬਰ, ਸ਼ੁਭਮ ਅਲਾਵਲਪੁਰ, ਤਜਿੰਦਰ ਸਿੰਘ ਸਰਪੰਚ ਬਡਾਲਾ, ਸਰਪੰਚ ਕੁਲਵਿੰਦਰ ਸਿੰਘ ਜਲਭੈ, ਭਿੰਦੀ ਕੋਟਲੀ ਹਾਜ਼ਰ ਸਨ। ਲਖਵਿੰਦਰ ਕੋਟਲੀ ਨੇ ਸਾਰੇ ਆਏ ਵਰਕਰਾਂ ਸਰਪੰਚ ਪੰਚ ਸਾਹਿਬਾਨ ਦਾ ਧੰਨਵਾਦ ਕੀਤਾ।